Firozpur news : ਫਿਰੋਜ਼ਪੁਰ ’ਚ ਝੌਪੜੀ ਨੂੰ ਲੱਗਣ ਨਾਲ ਦੁਧਾਰੂ ਪਸ਼ੂ ਚੜੇ ਅੱਗ ਦੀ ਭੇਂਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Firozpur news : ਗਰੀਬ ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ

ਪਰਿਵਾਰ ਵਾਲੇ ਜਾਣਕਾਰੀ ਦਿੰਦੇ ਹੋਏ

Firozpur news : ਫਿਰੋਜ਼ਪੁਰ ਦੇ ਪਿੰਡ ਦੋਨਾਂ ਮੱਤੜ (ਘੋੜੇ ਚੱਕ) ’ਚ ਇੱਕ ਪਰਿਵਾਰ ਨੂੰ ਉਦੋਂ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਦੋਂ ਅਚਾਨਕ ਅੱਗ ਲੱਗਣ ਕਾਰਨ ਉਹਨਾਂ ਦੇ ਘਰ ’ਚ ਬੰਨੇ ਪਸ਼ੂ ਅੱਗ ਵਿਚ ਝੁਲਸ ਗਏ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਪਸ਼ੂਆਂ ਨੂੰ ਬਚਾਉਣ ਲਈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਪਸ਼ੂ ਅੱਗ ਦੀ ਭੇਟ ਚੜ ਗਏ ਸੀ। ਜਿਸ ਕਰਕੇ ਪਰਿਵਾਰ ਨੂੰ ਵੱਡੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜੋ:Shambhu border : ਸ਼ੰਭੂ ਬਾਰਡਰ ਤੋਂ ਪਰਤ ਰਹੇ ਕਿਸਾਨਾਂ ਦੀ ਬੇਕਾਬੂ ਹੋਣ ਕਾਰਨ ਬੱਸ ਪਲਟੀ, 32 ਕਿਸਾਨ ਹੋਏ ਜ਼ਖ਼ਮੀ

ਫਿਰੋਜ਼ਪੁਰ ਸਰਹੱਦੀ ਇਲਾਕਾ ਹੋਣ ਕਾਰਨ ਲੋਕਾਂ ਕੋਲ ਕੰਮ ਕਾਜ ਇਨ੍ਹਾਂ ਨਹੀਂ ਹੈ ਜਿਸ ਕਾਰਨ ਲੋਕ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾਉਂਦੇ ਨੇ ਪਰ ਜਦ ਕੋਈ ਕੁਦਰਤੀ ਮਾਰ ਪੈ ਜਾਂਦੀ ਹੈ ਤਾਂ ਉਹਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰੋਜ਼ਪੁਰ ਦੇ ਇੱਕ ਪਰਿਵਾਰ ਦੇ ਘਰ ’ਚ ਜਿਸ ਝੋਪੜੀ ਦੀ ਛੱਤ ਥੱਲ੍ਹੇ ਪਸ਼ੂ ਬੰਨੇ ਹੋਏ ਸਨ। ਉਸਨੂੰ ਅਚਾਨਕ ਅੱਗ ਲੱਗਣ ਕਾਰਨ ਬੰਨੇ ਹੋਏ ਪਸ਼ੂ ਅੱਗ ਦੀ ਲਪੇਟ ’ਚ ਆ ਗਏ ਜਿਸ ਕਾਰਨ ਮਾਲੀ ਨੁਕਸਾਨ ਕਾਫ਼ੀ ਹੋਇਆ ਜਿਸ ਨੂੰ ਦੇਖਦੇ ਪੀੜਤ ਪਰਿਵਾਰ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਦਿਖਾਈ ਦੇ ਰਿਹਾ ਕਿ ਉਹਨਾਂ ਦੇ ਨੁਕਸਾਨ ਦੀ ਕੁਝ ਭਰਪਾਈ ਕੀਤੀ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜਾਰਾ ਚਲਾ ਸਕਣ।

(For more news apart from Cattle caught fire in Firozpur News in Punjabi, stay tuned to Rozana Spokesman)