PM Modi Patiala Rally : ਦਸਤਾਰ ਸਜਾ ਕੇ ਪਟਿਆਲਾ ਰੈਲੀ 'ਚ ਪਹੁੰਚੇ PM ਨਰਿੰਦਰ ਮੋਦੀ , ਵਿਰੋਧੀਆਂ 'ਤੇ ਸਾਧਿਆ ਤਿੱਖਾ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਤਾ ਦੇ ਲਈ ਇੰਡੀਆ ਗਠਜੋੜ ਵਾਲੇ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ

PM Modi Patiala Rally

 PM Modi Patiala Rally : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਸਤਾਰ ਸਜਾ ਕੇ ਪਟਿਆਲਾ ਰੈਲੀ 'ਚ ਪਹੁੰਚੇ ਹਨ। ਪੀਐਮ ਨਰਿੰਦਰ ਮੋਦੀ ਨੇ ਕਿਹਾ ,ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਅਤੇ ਕਾਲੀ ਮਾਤਾ ਜੀ ਦੇ ਪਵਿੱਤਰ ਸਥਾਨ ਪਟਿਆਲਾ ਤੋਂ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ।  

ਪੀਐਮ ਨੇ ਕਿਹਾ ਕਿ ਬਾਰਾਦਰੀ ਗਾਰਡਨ ਵਿੱਚ ਸਵੇਰੇ ਤਹਿਲਣਾ , ਜੋੜੀਆ ਭਾਟੀਆ ਚੌਕ ਵਿੱਚ ਸਾਥੀਆਂ ਨਾਲ ਗੱਲਾਂ -ਬਾਤਾਂ ਕਰਨੀਆਂ, ਸਾਰੀਆਂ ਪੁਰਾਣੀਆਂ ਯਾਦਾਂ ਮੈਨੂੰ ਯਾਦ ਆ ਰਹੀਆਂ ਹਨ। ਮੈਨੂੰ ਕਈ ਪੁਰਾਣੇ ਸਾਥੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ ਤਾਂ ਮੇਰਾ ਪੰਜਾਬ ਪ੍ਰਤੀ ਪਿਆਰ ਹੋਰ ਵੱਧ ਜਾਂਦਾ ਹੈ।

ਦੇਸ਼ ਵਿੱਚ ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਅਤੇ ਜਨਤਾ ਨੇ ਮੋਹਰ ਲਗਾ ਦਿੱਤੀ ਹੈ ,ਫ਼ਿਰ ਇੱਕ ਵਾਰ ਫਿਰ ਮੋਦੀ ਸਰਕਾਰ। ਪੰਜਾਬੀ ਜਾਣਦੇ ਹਨ ਕਿ ਉਨ੍ਹਾਂ ਨੇ ਆਪਣਾ ਵੋਟ ਖ਼ਰਾਬ ਨਹੀਂ ਕਰਨਾ ਹੈ। ਵੋਟ ਉਸਨੂੰ ਦਿਓ , ਜੋ ਸਰਕਾਰ ਬਣਾਏ। ਵੋਟ ਉਸ ਨੂੰ ਦਿਓ ,ਜੋ ਵਿਕਸਤ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਚੱਲਿਆ ਹੋਵੇ। ਇਸ ਦੇ ਲਈ ਜ਼ਰੂਰੀ ਹੈ ਇੱਕ ਵਾਰ ਫਿਰ ਮੋਦੀ ਸਰਕਾਰ।

ਉਨ੍ਹਾਂ ਕਿਹਾ ਕਿ 2024 ਦੀ ਇਹ ਚੋਣ ਦੇਸ਼ ਦੀ ਚੋਣ ਹੈ। ਦੇਸ਼ ਦੇ ਸਾਹਮਣੇ ਇੱਕ ਪਾਸੇ ਭਾਜਪਾ ਅਤੇ ਐਨਡੀਏ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰੀਆਂ ਦਾ ਇੰਡੀ ਗਠਜੋੜ ਹੈ। ਇਹ ਗਠਜੋੜ, ਜਿਸਦੇ ਕੋਲ ਨਾ ਤਾਂ ਕੋਈ ਨੇਤਾ ਹੈ ਅਤੇ ਨਾ ਹੀ ਕੋਈ ਸੋਚ ਹੈ। ਇੱਕ ਪਾਸੇ ਮੋਦੀ ਸਰਕਾਰ ਹੈ ਜੋ ਏਅਰਕ੍ਰਾਫਟ ਬਣਾ ਰਹੀ ਹੈ। ਦੂਜੇ ਪਾਸੇ ਇੰਡੀ ਗੱਠਜੋੜ ਹੈ ,ਜੋ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ। ਅੱਜ ਬੁੱਧ ਪੂਰਨਿਮਾ ਹੈ। ਅੱਜ ਦੇ ਦਿਨ ਹੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਸੀ।

ਇੱਕ ਪਾਸੇ ਅੱਤਵਾਦੀਆਂ ਨੂੰ ਘਰ ਵਿੱਚ ਵੜ ਕੇ ਮਾਰਨ ਦੀ ਹਿੰਮਤ, ਦੂਜੇ ਪਾਸੇ ਇੰਡੀ ਗੱਠਜੋੜ ਵਾਲੇ ਹਨ , ਜੋ ਅੱਤਵਾਦੀਆਂ ਦੇ ਮੁਕਾਬਲੇ 'ਤੇ ਹੰਝੂ ਵਹਾਉਦੇ ਹਨ। ਇੱਕ ਪਾਸੇ ਮੋਦੀ ਸਰਕਾਰ ਹੈ, ਜਿਸ ਨੇ 10 ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਦੂਜੇ ਪਾਸੇ ਇੰਡੀ ਗੱਠਜੋੜ ਹੈ, ਜੋ ਤੁਹਾਡੀ ਆਮਦਨ ਅਤੇ ਖੇਤ ਸੰਪਤੀ ਦਾ ਅੱਧਾ ਹਿੱਸਾ ਖੋਹ ਲਵੇਗਾ।