Punjab-Haryana Water Dispute: ਹਰਿਆਣਾ 10300 ਕਿਊਸਿਕ ਪਾਣੀ ਦਾ ਝੂਠਾ ਦਾਅਵਾ ਨਾ ਕਰੇ : ਬਰਿੰਦਰ ਗੋਇਲ

ਏਜੰਸੀ

ਖ਼ਬਰਾਂ, ਪੰਜਾਬ

Punjab-Haryana Water Dispute: ਕਿਹਾ, ਹਰਿਆਣਾ ਨੂੰ ਦਿਤਾ ਗਿਆ ਹੈ 6720 ਕਿਊਸਿਕ ਪਾਣੀ

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ

Haryana should not falsely claim 10300 cusecs of water: Barinder Goyal Latest News in Punjabi : ਪੰਜਾਬ-ਹਰਿਆਣਾ ਪਾਣੀ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਭਾਖੜਾ ਮੇਨ ਲਾਈਨ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਛੱਡੇ ਜਾ ਰਹੇ ਪਾਣੀ ਦੀ ਮੌਜੂਦਾ ਸਥਿਤੀ ਸਪੱਸ਼ਟ ਕੀਤੀ।

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਰਿਆਣਾ ਨੂੰ ਸਿਰਫ਼ 6720 ਕਿਊਸਿਕ ਪਾਣੀ ਮਿਲ ਰਿਹਾ ਹੈ। ਪੰਜਾਬ ਨੂੰ 9690 ਕਿਊਸਿਕ ਪਾਣੀ ਮਿਲ ਰਿਹਾ ਹੈ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਭਾਖੜਾ ਮੇਲ ਲਾਈਨ ਤੋਂ 10300 ਕਿਊਸਿਕ ਪਾਣੀ ਪ੍ਰਾਪਤ ਕਰਨ ਦਾ ਝੂਠਾ ਦਾਅਵਾ ਕਰ ਰਹੀ ਹੈ ਅਤੇ ਬੀਬੀਐਮਬੀ ਇਸ ਝੂਠ ਵਿਚ ਹਰਿਆਣਾ ਸਰਕਾਰ ਦਾ ਸਮਰਥਨ ਕਰ ਰਿਹਾ ਹੈ, ਜਦੋਂ ਕਿ ਇਸ ਸਮੇਂ ਭਾਖੜਾ ਮੇਲ ਲਾਈਨ ਤੋਂ ਸਿਰਫ਼ 11700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਗੋਇਲ ਨੇ ਕਿਹਾ ਕਿ 9690 ਕਿਊਸਿਕ ਵਿਚੋਂ, ਪੰਜਾਬ ਸਿਰਫ਼ 2025 ਕਿਊਸਿਕ ਪਾਣੀ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਹਰਿਆਣਾ ਨੂੰ ਸਿਰਫ਼ 6720 ਕਿਊਸਿਕ ਪਾਣੀ ਮਿਲ ਰਿਹਾ ਹੈ, 10300 ਕਿਊਸਿਕ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਅਪਣੇ ਲੋਕਾਂ ਨਾਲ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਮੀਡੀਆ ਨੂੰ ਝੂਠੇ ਬਿਆਨ ਨਹੀਂ ਦੇਣੇ ਚਾਹੀਦੇ ਤਾਂ ਜੋ ਭਵਿੱਖ ਵਿਚ ਉਹ ਕਿਸੇ ਬਹਾਨੇ ਅਪਣੇ ਨਿਰਧਾਰਤ ਕੋਟੇ ਤੋਂ ਵੱਧ ਪਾਣੀ ਦੀ ਮੰਗ ਨਾ ਕਰ ਸਕਣ।