Hoshiarpur News : ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦਾ ਕੀਤਾ ਪਰਦਾਫਾਸ਼,11 ਨਾਮਜ਼ਦ ਵਿਅਕਤੀਆਂ ’ਚੋਂ 7 ਨੂੰ ਕੀਤਾ ਕਾਬੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Hoshiarpur News : ਮੁਲਜ਼ਮਾਂ ਕੋਲੋਂ 419 ਗ੍ਰਾਮ ਹੈਰੋਇਨ, ਡਰੱਗ ਮਨੀ, 2 ਪਿਸਟਲਾਂ ਅਤੇ 1 ਗੱਡੀ ਹੋਈ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਕੌਮਾਂਤਰੀ ਨਸ਼ਾ ਗਰੋਹ ਦਾ ਕੀਤਾ ਪਰਦਾਫਾਸ਼,11 ਨਾਮਜ਼ਦ ਵਿਅਕਤੀਆਂ ’ਚੋਂ 7 ਨੂੰ ਕੀਤਾ ਕਾਬੂ 

Hoshiarpur News in Punjabi : ਹੁਸ਼ਿਆਰਪੁਰ ਪੁਲਿਸ ਨੂੰ ਯੁੱਧ ਨਸ਼ਿਆਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਉਸ ਵਕਤ ਵੱਡੀ ਸਫ਼ਲਤਾ ਮਿਲੀ ਜਦੋਂ ਹੁਸ਼ਿਆਰਪੁਰ ਪੁਲਿਸ ਨੇ ਇਕ ਇੰਟਰਨੈਸ਼ਨਲ ਡਰੱਗ ਰੈਕਟ ਦਾ ਪਰਦਾਫਾਸ਼ ਕਰਦਿਆਂ ਹੋਇਆ 419 ਗ੍ਰਾਮ ਹੈਰੋਇਨ, 5 ਲੱਖ 10 ਹਜ਼ਾਰ ਦੀ ਡਰੱਗ ਮਨੀ, 2 ਦੇਸੀ ਪਿਸਟਲਾਂ ਅਤੇ ਇਕ ਕਰੇਟਾ ਕਾਰ ਨੂੰ ਕਾਬੂ ਕਰ ਕੁੱਲ 11 ਵਿਅਕਤੀਆਂ ਨੂੰ ਨਾਮਜ਼ਦ ਕਰਕੇ 7 ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਗਈ ਹੈ।

ਸਥਾਨਕ ਪੁਲਿਸ ਲਾਈਨ ਗ੍ਰਾਊਂਡ ’ਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਨਸ਼ੇ ਦੇ ਮਾਮਲਿਆਂ ਨੂੰ ਕੇ 3 ਮਾਮਲੇ ਦਰਜ ਕੀਤੇ ਗਏ ਸਨ। ਜਦੋਂ ਪੁਲਿਸ ਵਲੋਂ ਵੱਖ-ਵੱਖ ਤਕਨੀਕੀ ਢੰਗਾਂ ਨਾਲ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਜੋ ਨੌਜਵਾਨ ਹੁਸ਼ਿਆਰਪੁਰ ਜਾਂ ਇਸਦੇ ਲਾਗਲੇ ਇਲਾਕਿਆਂ ’ਚ ਨਸ਼ਾ ਸਪਲਾਈ ਕਰਦੇ ਸੀ ਉਹ ਅਮਰੀਕਾ ’ਚ ਬੈਠੇ ਸੌਰਵ ਜਿੰਦਲ ਦੀ ਕਮਾਂਡ ’ਤੇ ਕੰਮ ਕਰਦੇ ਸੀ। ਜਦੋਂ ਪੁਲਿਸ ਵਲੋਂ ਇਸ ਮਾਮਲੇ ਦੀ ਚੈਨ ਤੋੜੀ ਗਈ ਤਾਂ ਪੁਲਿਸ ਵਲੋਂ ਹੁਣ ਤੱਕ ਕੁੱਲ 7 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 ਜਦਕਿ ਕੁੱਲ 11 ਵਿਅਕਤੀਆਂ ’ਤੇ ਇਹ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਮੁੱਖ ਸਰਗਨਾ ਸੌਰਵ ਜ਼ਿਦਲ ਹੈ ਜੋ ਕਿ ਇਸ ਸਮੇਂ ਅਮਰੀਕਾ ’ਚ ਰਹਿ ਰਿਹਾ ਹੈ ਤੇ ਜੱਸਾ ਮੋਹਨੋਵਾਲੀਆ ਵੀ ਵਿਦੇਸ਼ ’ਚ ਹੀ ਰਹਿੰਦਾ ਹੈ। ਐਸਐਸਪੀ ਮਲਿਕ ਨੇ ਦੱਸਿਆ ਕਿ ਆਕਸਾ਼ ਚੌਹਾਨ ਉਰਫ਼ ਰੌਕੀ ਨਸ਼ੇ ਦੀ ਸਪਲਾਈ ਤੋਂ ਬਾਅਦ ਜੋ ਪੈਸਾ ਇਕੱਠਾ ਹੁੰਦਾ ਸੀ ਉਸਨੂੰ ਹਵਾਲੇ ਰਾਹੀਂ ਵਿਦੇਸ਼ ’ਚ ਬੈਠੇ ਸੌਰਵ ਤੱਕ ਪਹੁੰਚਾਉਂਦਾ ਸੀ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਐਸਐਸਪੀ ਮਲਿਕ ਨੇ ਦੱਸਿਆ ਕਿ ਪੁਲਿਸ ਵਲੋਂ ਜਿੱਥੇ ਨਸ਼ੇ ਦੀ ਚੈਨ ਤੋੜਨ ’ਚ ਸਫ਼ਲਤਾ ਹਾਸਿਲ ਕੀਤੀ ਗਈ ਹੈ ਉਥੇ ਹੀ ਹਵਾਲੇ ਰਾਹੀਂ ਪੈਸਾ ਬਾਹਰ ਕਿਵੇਂ ਭੇਜਿਆ ਜਾ ਰਿਹਾ ਸੀ ਇਸਤੇ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਤਿੰਨਾਂ ਮਾਮਲਿਆਂ ’ਚ ਕੁੱਲ 419 ਗ੍ਰਾਮ ਹੌਰੋਇਨ, 5 ਲੱਖ 10 ਹਜ਼ਾਰ ਦੀ ਡਰੱਗ ਮਨੀ, 2 ਦੇਸੀ ਪਿਸਟਲ 32 ਬੋਰ ਅਤੇ 315 ਬੋਰ ਅਤੇ ਇਕ ਕਰੇਟਾ ਗੱਡੀ ਬਰਾਮਦ ਕੀਤੀ ਹੈ।

 (For more news apart from  Hoshiarpur Police busts international drug gang, arrests 7 out of 11 named persons News in Punjabi, stay tuned to Rozana Spokesman)