Dhuri Accident News : ਧੂਰੀ 'ਚ ਪਿਕਅੱਪ ਦੀ ਟਰਾਲੇ ਨਾਲ ਹੋਈ ਟੱਕਰ, 2 ਦੀ ਮੌਤ
Dhuri Accident News : ਟਰਾਲਾ ਚਾਲਕ ਟਰਾਲਾ ਲੈ ਕੇ ਮੌਕੇ ਤੋਂ ਫ਼ਰਾਰ, ਭਾਲ ਜਾਰੀ
Pickup collides with trailer in Dhuri, 2 dead Latest News in Punjabi : ਧੂਰੀ : ਲੰਘੀ ਰਾਤ ਧੂਰੀ-ਸੰਗਰੂਰ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਸ਼ਹਿਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ ਸਵਾ 12 ਵਜੇ ਨੌਜਵਾਨ ਆਕਾਸ਼ ਕੁਮਾਰ (23) ਪੁੱਤਰ ਨਰੇਸ਼ ਕੁਮਾਰ ਤੇ ਗੁਰਵਿੰਦਰ ਸਿੰਘ ਉਰਫ਼ ਕਾਲਾ (18) ਵਾਸੀ ਧਰਮਪੁਰਾ ਮੁਹੱਲਾ, ਧੂਰੀ ਅਪਣੀ ਪਿਕਅੱਪ ਗੱਡੀ ’ਚ ਹਰਿਆਣਾ ਵਿਖੇ ਮਾਲ ਅਨਲੋਡ ਕਰ ਕੇ ਵਾਪਸ ਧੂਰੀ ਪਰਤ ਰਹੇ ਸੀ। ਇਸ ਦੌਰਾਨ ਜਦ ਉਹ ਧੂਰੀ ਬਾਈਪਾਸ ਦੇ ਕੋਲ ਪੁੱਜੇ, ਤਾਂ ਸੜਕ ਦੇ ਕੰਢੇ ਖੜ੍ਹੇ ਇਕ ਟਰਾਲੇ ਨਾਲ ਉਨ੍ਹਾਂ ਦੀ ਪਿਕਅੱਪ ਦੀ ਟੱਕਰ ਹੋ ਗਈ।
ਇਸ ਹਾਦਸੇ ’ਚ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਲੈ ਕੇ ਫ਼ਰਾਰ ਹੋ ਗਿਆ। ਲੋਕਾਂ ਵਲੋਂ ਪੁਲਿਸ ਦੀ ਮਦਦ ਨਾਲ ਦੋਵੇਂ ਨੌਜਵਾਨਾਂ ਨੂੰ ਮ੍ਰਿਤਕ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ.ਐਸ.ਆਈ. ਦਰਸ਼ਨ ਸਿੰਘ ਨੇ ਦਸਿਆਂ ਕਿ ਪਿਕਅੱਪ ਚਾਲਕ ਆਕਾਸ਼ ਕੁਮਾਰ ਦੇ ਪਿਤਾ ਨਰੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰਾਲਾ ਚਾਲਕ ਦੇ ਵਿਰੁਧ ਮੁਕੱਦਮਾ ਦਰਜ ਕਰ ਕੇ ਟਰਾਲੇ ਤੇ ਉਸ ਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।