ਆਪ ਵਰਕਰਾਂ ਵਲੋਂ ਡੀਸੀ ਦਫ਼ਤਰ ਮੂਹਰੇ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੂਪਨਗਰ ਵਿੱਚ ਬੀਤੇ ਦਿਨੀਂ ਰੇਤ ਮਾਫੀਆ ਵੱਲੋਂ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਰੂਪਨਗਰ ਤੋਂ.......

AAP Workers Protesting

ਐਸ.ਏ.ਐਸ. ਨਗਰ : ਰੂਪਨਗਰ ਵਿੱਚ ਬੀਤੇ ਦਿਨੀਂ ਰੇਤ ਮਾਫੀਆ ਵੱਲੋਂ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਉਸ ਦੇ ਪੀਏ ਸਮੇਤ ਗੰਨਮੈਨਾਂ 'ਤੇ ਕੀਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਅੱਜ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆਪ ਵਾਲੰਟੀਅਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵਿਰੁਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਾਲੰਟੀਅਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਵੀ ਸਾੜਿਆ।  

ਇਸ ਮੌਕੇ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਾਧਨ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਸੂਬੇ ਵਿੱਚ ਰੇਤ ਮਾਫੀਆ ਵੱਲੋਂ ਪ੍ਰਸ਼ਾਸਨ ਅਤੇ ਰਾਜਸੀ ਲੋਕਾਂ ਦੀ ਕਥਿਤ ਮਿਲੀ ਭੁਗਤ ਨਾਲ ਬੇਖ਼ੌਫ਼ ਗੈਰ ਕਾਨੂੰਨੀ ਖਣਨ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਸਾਲਾਨਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸੰਦੋਆ 'ਤੇ ਹਮਲਾ ਲੋਕਤੰਤਰ 'ਤੇ ਹਮਲਾ ਹੈ ਅਤੇ ਜੋ ਪੰਜਾਬ ਵਿਚ ਜੰਗਲ ਰਾਜ ਦੀ ਨਿਸ਼ਾਨੀ ਨੂੰ ਦਰਸਾਉਂਦਾ ਹੈ।

ਇਸ ਮੌਕੇ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਏਰੀਆ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ, ਦਿਲਾਵਰ ਸਿੰਘ, ਅਮਰੀਕ ਸਿੰਘ, ਰਮੇਸ਼ ਸ਼ਰਮਾ, ਦਲਵਿੰਦਰ ਸਿਘ ਬੈਨੀਪਾਲ, ਸੁਖਦੇਵ ਸਿੰਘ ਬਰੋਲੀ, ਹਰੀਸ਼ ਕੌਸ਼ਲ, ਮਨਦੀਪ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਮਾਜਰੀ, ਅਮਰੀਕ ਸਿੰਘ ਨੰਬਰਦਾਰ, ਗੁਰਜੀਤ ਸਿੰਘ ਬੈਨੀਪਾਲ, ਲਖਵੀਰ ਸਿੰਘ ਜੈਂਟੀ, ਗੁਰਮੇਜ ਸਿੰਘ ਕਾਹਲੋÂ, ਅਨੂ ਗੁਲੇਰੀਆ, ਕਸ਼ਮੀਰ ਕੌਰ, ਸਵਰਨ ਲਤਾ, ਮਾਸਟਰ ਲਖਵੀਰ ਸਿੰਘ ਅਤੇ ਹਰਨੈਲ ਸਿੰਘ ਸਵਾੜਾ ਵੀ ਹਾਜ਼ਰ ਸਨ।