ਕਸ਼ਮੀਰ 'ਚ ਮਾਰੇ ਗਏ ਪੱਤਰਕਾਰ ਸੁਜਾਤ ਬੁਖਾਰੀ ਦੇ ਕਤਲ ਦੇ ਵਿਰੋਧ 'ਚ ਕੈਂਡਲ ਮਾਰਚ ਕੱਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਟੂਡੈਂਟਸ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਬਾਘਾਪੁਰਾਣਾ ਵਿਖੇ ਕਸ਼ਮੀਰ ਵਿਚ ਮਾਰੇ ਗਏ.....

People During Candle March

ਬਾਘਾ ਪੁਰਾਣਾ  : ਪੰਜਾਬ ਸਟੂਡੈਂਟਸ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਬਾਘਾਪੁਰਾਣਾ ਵਿਖੇ ਕਸ਼ਮੀਰ ਵਿਚ ਮਾਰੇ ਗਏ ਪੱਤਰਕਾਰ ਸੁਜਾਤ ਬੁਖਾਰੀ ਦੇ ਕਤਲ ਦੇ ਵਿਰੋਧ ਵਿਚ ਅੱਜ ਦੇਰ ਸ਼ਾਮ ਸਾਢੇ ਸੱਤ ਵਜੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆ ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲਾ ਸੱਕਤਰ ਮੰਗਾ ਸਿੰਘ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ

ਪ੍ਰਧਨਾ ਮੋਹਨ ਸਿੰਘ ਔਲਖ ਨੇ ਕਿਹਾ ਕਿ ਸੁਜਾਤ ਬੁਖਾਰੀ ਦੀ ਹੱਤਿਆ ਜਮਹੂਰੀਅਤ ਨੂੰ ਖਤਮ ਕਰਨ ਦਾ ਆਰ.ਐਸ.ਐਸ. (ਬੀ.ਜੇ.ਪੀ) ਵਲੋਂ ਇਕ ਮਨੁੱਖਤਾ ਵਿਰੋਧੀ ਅਜੇਂਡਾ ਹੈ। ਇਸ ਤੋਂ ਪਹਿਲਾਂ ਕਲਬੁਰਗੀ, ਪਨਸਾਰੇ, ਗੋਰੀ ਲੰਕੇਸ਼, ਸੁਜਾਤ ਬੁਖਾਰੀ ਦੇ ਕਤਲ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਇਹ ਫਿਰਕੂ ਆਰ.ਐਸ. ਅਤੇ ਬੀ.ਜੇ.ਪੀ ਵਾਲੇ ਹਰ ਉਸ ਅਵਾਜ਼ ਨੂੰ ਖਤਮ ਕਰ ਰਹੇ ਹਨ, ਜੋ ਲੋਕ ਹਿੱਤਾਂ ਦੀ ਗੱਲ ਕਰਦੀ ਹੈ। ਇਸ ਤੋਂ ਅੱਗੇ ਆਪਣੇ ਏਜੰਡੇ ਨੂੰ ਵਧਾਉਣ ਲਈ

ਹਰ ਸੰਸਥਾ ਦਾ ਮੁਖੀ ਆਪਣੀ ਵਿਚਾਰਧਾਰਾ ਦੇ ਬੰਦਿਆ ਨੂੰ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇÎਸ ਫਿਰਕੂ ਫਾਸ਼ੀ ਹਮਲੇ ਦਾ ਡੱਟਵਾਂ ਵਿਰੋਧ ਕਰਨ ਦੀ ਲੋੜ ਹੈ ਅਤੇ ਜਥੇਬੰਦ ਹੋਣ ਦੀ ਲੋੜ ਹੈ। ਇਸ ਮੌਕੇ ਪੀ.ਐਸ.ਯੂ ਦੀ ਆਗੂ ਜਗਵੀਰ ਕੌਰ ਮੋਗਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਜ਼ਿਲਾ ਸਕੱਤਰ ਬ੍ਰਿਜ ਲਾਲ, ਰਜਿੰਦਰ ਰਾਜੇਆਣਾ, ਅਨਮੋਲ, ਗੁਰਮੁਖ, ਲਵਦੀਪ, ਕਿਰਤੀ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ, ਗੁਰਤੇਜ ਸਿੰਘ, ਚਮਕੌਰ ਸਿੰਘ ਰੋਡੇ ਖੁਰਦ, ਪੇਂਡੂ ਮਜਦੂਰ ਯੂਨੀਅਨ ਦੇ ਮਨਦੀਪ ਸਿੰਘ ਰਾਜੇਆਣਾ, ਹਰਬੰਸ ਸਿੰਘ ਰੋਡੇ, ਅਮਨ ਰਾਜੇਆਣਾ, ਚਰਨਜੀਤ ਕੌਰ, ਪ੍ਰਕਾਸ਼ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।