'ਪੜ੍ਹੋ ਪੰਜਾਬ- ਪੜ੍ਹਾਉ ਪੰਜਾਬ' ਤਹਿਤ ਸਿਖਿਆ ਵਿਭਾਗ ਵਲੋਂ ਸਮਰ ਕੈਂਪ ਦਾ ਆਯੋਜਨ
''ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'' ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ....
ਲੁਧਿਆਣਾ : ''ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'' ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ ਅਨੁਸਾਰ ਗਣਿਤ ਵਿਸ਼ੇ ਦਾ ਸਮਰ ਕੈਂਪ ਮਿਤੀ 04 ਜੂਨ-2018 ਤੋਂ 22-ਜੂਨ-2018 ਤੱਕ ਗੁਰੂ ਨਾਨਕ ਦੇਵ ਭਵਨ ਮਿੰਨੀ ਆਡੋਟੋਰੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਸ਼੍ਰੀਮਤੀ ਸਵਰਨਜੀਤ ਕੌਰ ਦੀ ਯੋਗ ਅਗਵਾਈ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ।
ਇਸ ਸਮਰ ਕੈਂਪ ਦੌਰਾਨ ਸ਼੍ਰੀਮਤੀ ਬਲਵਿੰਦਰ ਕੌਰ (ਡੀ.ਐਸ.ਐਸ.) ਅਤੇ ਡਾ. ਚਰਨਜੀਤ ਸਿੰਘ (ਡੀ.ਡੀ.ਈ.ਓ.) ਲੁਧਿਆਣਾ ਵੱਲੋਂ ਪੂਰਨ ਸਹਿਯੋਗ ਪਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫਸਰ (ਸ) ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਦੇ 300 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਲੁਧਿਆਣਾ ਗਣਿਤ ਟੀਮ ਵੱਲੋਂ ਦਸਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਸਿਲੇਬਸ ਦਾ ਕਰੋਸ ਕੋਰਸ ਕਰਵਾਇਆ ਗਿਆ।
ਇਸ ਕੈਂਪ ਦੌਰਾਨ ਰੋਜ਼ਾਨਾ ਵਿਦਿਆਰਥੀਆਂ ਨੂੰ ਕਿਸੇ ਪ੍ਰਮੁੱਖ ਸ਼ਖਸ਼ੀਅਤ ਵੱਲੋਂ ਪ੍ਰੇਰਨਾਦਾਇਕ ਲੈਕਚਰ, ਕੁਇੱਜ ਅਤੇ ਪੜ੍ਹਾਏ ਗਏ ਵਿਸ਼ੇ ਦੀ ਅਸਾਈਨਮੈਂਟ ਘਰੋਂ ਤਿਆਰ ਕਰਨ ਵਾਸਤੇ ਦਿੱਤੀ ਜਾਂਦੀ ਸੀ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਰੋਜ਼ਾਨਾ ਸਮਾਜ ਸੇਵੀ ਸੰਸਥਾਵਾਂ (ਜਿਵੇਂ ਕਿ ਜੈਨ ਭਰਾਵਾਂ, ਵਰਧਮਾਨ, ਰੈੱਡ ਹਿੱਲ, ਬੋਨ ਬਰਿੱਡ ਆਦਿ) ਵੱਲੋਂ ਵਧੀਆ ਰਿਫਰੈਸ਼ਮੈਂਟ ਦਿੱਤੀ ਜਾਂਦੀ ਰਹੀ ਹੈ।
ਗਣਿਤ ਡੀ.ਐਮ. ਲੁਧਿਆਣਾ ਸ਼੍ਰੀ ਸੰਜੀਵ ਕੁਮਾਰ ਤਨੇਜਾ ਅਨੁਸਾਰ ਇਹ ਵਿਦਿਆਰਥੀ ਅੱਗੇ ਜਾ ਕੇ ਆਪਣੇ ਸਕੂਲ ਦੇ ਗਣਿਤ ਅਧਿਆਪਕਾਂ ਦੇ ਸਹਿਯੋਗੀ ਦੇ ਤੌਰ 'ਤੇ ਵਿਦਿਆਰਥੀਆਂ ਨੂੰ ਸਮਰ ਕੈਂਪ ਦੌਰਾਨ ਜਾਣੀਆਂ ਗਈਆਂ ਤਕਨੀਕਾ ਰਾਹੀਂ ਗਣਿਤ ਵਿਸ਼ੇ ਨੂੰ ਪੜ੍ਹਨ ਵਿੱਚ ਸਹਿਯੋਗ ਕਰਨਗੇ। ਇਹਨਾਂ ਵਿਦਿਆਰਥੀਆਂ ਦਾ ਟੀਚਾ ਗਣਿਤ ਵਿਸ਼ੇ ਵਿੱਚ 100/100 ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਸਕੂਲ ਦਾ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨਾ ਹੋਵੇਗਾ। ਅੱਜ ਸਮਾਪਤ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਵਿਦਿਆਰਥੀਆਂ ਨਾਲ ਗਣਿਤ ਵਿਸ਼ੇ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ।