ਝੋਨੇ ਦੀ ਲਵਾਈ ਨਹੀਂ ਮਿਲ ਰਹੇ ਮਜ਼ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁਰੇ ਸਮੇਂ ਵਿੱਚ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲਾ ਆਰਥਿਕ ਮੰਦਹਾਲੀ ਦਾ ਸਾਹਮਣਾਂ ਕਰ ਰਹੇ  ਪੰਜਾਬ ਦੇ ਕਿਸਾਨ ਨੂੰ ਹਰ ਸਮੇਂ ਕਿਸੇ ਨਾ ਕਿਸੇ....

Farmers Waiting For Labor

ਲੁਧਿਆਣਾ : ਬੁਰੇ ਸਮੇਂ ਵਿੱਚ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲਾ ਆਰਥਿਕ ਮੰਦਹਾਲੀ ਦਾ ਸਾਹਮਣਾਂ ਕਰ ਰਹੇ  ਪੰਜਾਬ ਦੇ ਕਿਸਾਨ ਨੂੰ ਹਰ ਸਮੇਂ ਕਿਸੇ ਨਾ ਕਿਸੇ ਮੁਸੀਬਤ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ । ਦੇਸ਼ ਦੇ ਅੰਨਦਾਤਾ ਨੂੰ ਆਪਣੀ ਪੁੱਤਾਂ ਵਾਂਗ  ਫਸਲ ਦਾ ਪੂਰਾ ਭਆ ਨਾ ਮਿਲਣਾਂ ਤਾਂ ਕੋਈ ਨਵੀਂ ਗੱਲ ਨਹੀ ਇਸ ਦੇ ਇਲਾਵਾ ਕਦੇ ਬਿਜਲੀ ਦੇ ਕੱਟ ਅਤੇ ਕਦੇ ਕੁਦਰਤੀ ਆਫਤ ਕਿਸਾਨਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੰਦੀ ਹੈ । ਇਸ ਵਾਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾਂ ਨਾ ਲਗਾਉਣ ਦੇ ਹੁਕਮ ਦਿੱਤੇ ਗਏ ਸਨ ।

ਹੁਣ ਜਦੋਂ ਝੋਨਾ ਲਗਾਉਣ ਦੀ ਤਰੀਕ ਆਈ ਤਾਂ ਕਿਸਾਨਾਂ ਨੂੰ ਝੋਨਾਂ ਲਗਾਉਣ ਲਈ ਲੇਬਰ ਤੱਕ ਨਹੀ ਮਿਲ ਰਹੀ । ਪੰਜਾਬ ਦੇ ਵੱਖ ਵੱਖ ਸੂਬਿਆਂ ਤੋਂ ਲੇਬਰ ਲੈਣ ਆਏ ਕਿਸਾਨ ਯੂ ਪੀ ਬਿਹਾਰ ਤੋਂ ਆਏ ਮਜਦੂਰਾਂ ਦੇ ਤਰਲੇ ਕੱਢਦੇ ਆਮ ਵੇਖੇ ਜਾ ਸਕਦੇ ਹਨ । ਜਿਨ੍ਹਾਂ ਵੱਲੋਂ 3 ਹਾਜਰ ਤੋਂ 35 ਰੁਪਏ ਪ੍ਰਤੀ ਏਕੜ ਮਜਦੂਰੀ ਦੇ ਨਾਲ ਰੋਟੀ, ਰਹਿਣ ਲਈ ਥਾਂ ਅਤੇ ਮਜਦੂਰਾਂ ਨੂੰ ਲਬਾਉਣ ਲਈ ਜੱਥੇ ਦੇ ਲੰਬੜਦਾਰ ਨੂੰ ਮੋਬਾਇਲ ਫੋਨ ਤੱਕ ਦੇਣ ਆਖਣ ਦੇ ਬਾਵਜੂਦ ਵੀ ਲੇਬਰ ਪਿੰਡਾਂ ਵਿੱਚ ਜਾਣ ਨੂੰ ਤਿਆਰੀ ਨਹੀ ਹੁੰਦੀ । 

ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਜਦੋਂ ਅੱਜ ਲੁਧਿਆਣਾਂ ਰੇਲਵੇ ਸਟੇਸ਼ਨ ਦਾ ਦੋਰਾ ਕੀਤਾ ਤਾਂ ਲੇਬਰ ਦੀ ਭਾਲ ਵਿੱਚ ਪਿੱਛਲੇ ਇੱਕ ਹਫਤੇ ਤੋਂ ਸੰਗਰੂਰ ਤੋਂ ਆਏ 30 ਏਕੜ ਦੀ ਖੇਤੀ ਕਰਨ ਵਾਲੇ  ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਇਸ ਵਾਰ ਸਰਕਾਰ ਨੇ ਵੀਹ ਤਰੀਕ ਝੋਨੇ ਦੀ ਲਵਾਈ ਤੈਅ ਕੀਤੀ ਸੀ ਪਰ ਹੁਣ ਲੇਬਰ ਨਹੀ ਮਿਲ ਰਹੀ। ਕਰੀਬ 100 ਏਕੜ ਦੀ ਖੇਤੀ ਕਰਨ ਵਾਲੇ ਫਿਰੋਜਪੁਰ ਤੋਂ ਆਏ ਕਿਸਾਨ ਭਗਵੰਤ ਸਿੰਘ ਨੇ ਦਸਿਆ ਕਿ ਪਹਿਲਾਂ ਪੰਜਾਬ ਅੰਦਰ ਝੋਨਾਂ 10 ਤਰੀਕ ਤੋਂ ਲੱਗਣਾਂ ਸ਼ੁਰੂ ਹੁੰਦਾ ਸੀ ਤਾਂ ਲੇਬਰ 7 ਤਰੀਕ ਆ ਜਾਂਦੀ ਸੀ ਅਤੇ 25 ਤਰੀਕ ਤੱਕ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਕੰਮ ਪੂਰਾ ਕਰਕੇ

ਹਰਿਆਣਾਂ ਅੰਦਰ ਝੋਨੇ ਦੀ ਲਵਾਈ ਦਾ ਕੰਮ ਕਰ ਲੈਂਦੀ ਅਤੇ ਦੋਹਰਾ ਸੀਜਨ ਲਗਾਕੇ ਪਿੰਡ ਮੁੜਦੇ ਸਨ ਪਰ ਇਸ ਵਾਰ ਪੰਜਾਬ ਅਤੇ ਹਰਿਆਣਾਂ ਅੰਦਰ ਇੱਕੋ ਸਮੇਂ ਝੋਨਾਂ ਲੱਗਣ ਕਰਕੇ ਮਜਦੂਰਾਂ ਦੀ ਕਮੀ ਆ ਰਹੀ ਹੈ । ਕਪੂਰਥਲਾ ਤੋਂ ਆਏ ਕਿਸਾਨ ਬਲਜੀਤ ਸਿੰਘ ਨੇ ਕਿਹਾ ਕਿ ਯੂ ਪੀ ਬਿਹਾਰ ਤੋਂ ਗੱਡੀਆਂ ਵੀ ਘੱਟ ਆ ਰਹੀਆਂ ਹਨ ਜਿਸ ਕਰਕੇ ਲੇਬਰ ਨੂੰ ਆਉਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਸੀਜਨ ਵਿੱਚ ਸਪੈਸ਼ਲ ਕੱਢੀਆਂ ਚਾਲੂ ਕਰੇ । ਕਿਸਾਨ ਹਰਦੀਪ ਸਿੰਘ ਮਲੇਰਕੋਟਲਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਝੋਨੇ ਤੋਂ ਛੁਟਕਾਰਾ ਚਾਹੁੰਦਾ ਹੈ ਪਰ ਸਰਕਾਰ ਕੋਈ ਇਸ ਦਾ ਬਦਲ ਵੀ ਦੇਵੇ ।

ਸਰਕਾਰ ਦੱਸੇ ਕਿ ਕਿਸਾਨ ਝੋਨੇ ਤੋਂ ਬਿਨ੍ਹਾਂ ਕਿਹੜੀ ਫਸਲ ਬੀਜੇ ਜਿਸ ਦਾ ਪੂਰ ਮੁੱਲ ਮਿਲੇ । ਮਜਦੂਰ ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਛੋਟਾ ਕਿਸਾਨ ਖੇਤੀ ਛੱਡ ਰਿਹਾ ਹੈ ਕਿਉਂ ਕਿ ਖੇਤੀ ਹੁਣ ਲਾਹੇ ਦਾ ਧੰਦਾ ਨਹੀ ਰਿਹਾ ਜਦੋਂ ਕਿ ਕੋਈ ਮੁਸੀਬਤ ਆਂਉਦੀ ਹੈ ਤਾਂ ਸਰਕਾਰ ਸਾਰੀ ਜੁੰਮੇਵਾਰੀ ਕਿਸਾਨਾਂ ਤੇ ਸੁੱਟ ਦਿੰਦੀ ਹੈ । 
ਵੱਡੇ ਕਿਸਾਨ ਹੀ ਹੋ ਰਹੇ ਨੇ ਪ੍ਰੇਸ਼ਾਨ : ਹੈਰਾਨੀ ਦੀ ਗੱਲ ਹੈ ਕਿ ਅੱਜ ਰੇਲਵੇ ਸਟੇਸ਼ਨ ਦੇ ਉਹ ਕਿਸਾਨ ਹੀ ਪ੍ਰੇਸ਼ਾਨ ਨਜਰ ਆਏ ਜਿਹੜੇ 30 ਤੋਂ 100 ਏਕੜ ਤੱਕ ਦੀ ਖੇਤੀ ਕਰਦੇ ਹਨ । 

ਕਿਸਾਨ ਵੀ ਕਈ ਵਾਰ ਕਰਦੇ ਨੇ ਧੋਖਾ: ਬ੍ਰਿਜ ਕਿਸ਼ੋਰ  ਬਿਹਾਰ ਤੋਂ ਝੋਨੇ ਦੀ ਲਵਾਈ ਕਰਨ ਆਏ ਜੱਥੇ ਦੇ ਲੰਬੜਦਾਰ ਬ੍ਰਿਜ ਕਿਸ਼ੋਰ ਨੇ ਕਿਹਾ ਕਿ ਕਈ ਵਾਰ ਕਿਸਾਨ ਵੀ ਲੇਬਰ ਨਾਲ ਧੋਖਾ ਕਰਦੇ ਹਨ ਜੋ ਰੇਲਵੇ ਸਟੇਸ਼ਨ ਤੋਂ ਤਾਂ ਵੱਧ ਪੈਸੇ ਦੇਣ ਦਾ ਲਾਲਚ ਦੇ ਕੇ ਲੇਬਰ ਨੂੰ ਲੈ ਜਾਂਦੇ ਹਨ ਪਰ ਕੰਮ ਪੂਰਾ ਹੋਣ ਤੋਂ ਬਆਦ ਪੂਰੇ ਪੈਸੇ ਨਹੀ ਦਿੰਦੇ ਜਿਸ ਕਰਕੇ ਲੇਬਰ ਵੀ ਅਣਜਾਨ ਕਿਸਾਨਾਂ ਤੇ ਭਰੋਸਾ ਨਹੀ ਕਰਦੀ ।