ਆਪ ਵਿਧਾਇਕ ਉਤੇ ਹਮਲੇ ਵਿਰੁਧ ਪਾਰਟੀ ਸੰਘਰਸ਼ ਦੇ ਰਾਹ
ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਬੀਤੇ ਕੱਲ ਮਾਈਨਿੰਗ ਮਾਫੀਆ ਨਾਲ ਹੋਈ ਝੜਪ ਨੇ ਅਲਗ-ਥਲਗ.....
ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਬੀਤੇ ਕੱਲ ਮਾਈਨਿੰਗ ਮਾਫੀਆ ਨਾਲ ਹੋਈ ਝੜਪ ਨੇ ਅਲਗ-ਥਲਗ ਪੈਂਦੀ ਜਾ ਰਹੀ 'ਆਪ' ਪੰਜਾਬ ਇਕਾਈ ਨੂੰ ਸੰਗਰਸ਼ ਦੇ ਰਾਹ ਤੋਰ ਦਿੱਤਾ ਹੈ। ਪਾਰਟੀ ਆਗੂ ਅਤੇ ਵਰਕਰ ਵਿਧਾਇਕ ਅਤੇ ਵਿਧਾਨ ਸਭਾ ਚ ਨੇਤਾ ਵਿਰੋਧੀ ਖੇਮਾ ਸੁਖਪਾਲ ਸਿੰਘ ਖਹਿਰਾ ਅਤੇ ਸਹਿ ਸੂਬਾਈ ਪ੍ਰਧਾਨ ਡਾਕਟਰ ਬਲਬੀਰ ਸਿੰਘ ਦਰਮਿਆਨ ਵੀ ਆਪਸੀ ਵਖਰੇਵੇਂ ਬਰਕਰਾਰ ਹੋਣ ਦੇ ਬਾਵਜੂਦ ਵੀ ਲਾਮਬੰਦ ਹੋਣ ਲਗੇ ਹਨ।
ਸੀਨੀਅਰ ਪਾਰਟੀ ਆਗੂ ਕੰਵਰ ਸੰਧੂ ਮੁਤਾਬਕ ਰਾਜਪਾਲ ਨੇ ਪਾਰਟੀ ਨੂੰ ਇਸ ਮਾਮਲੇ ਵਿਚ ਕਾਰਵਾਈ ਅਤੇ ਦਖਲ ਦਾ ਭਰੋਸਾ ਦਿੱਤਾ ਹੈ। ਓਧਰ ਦੂਜੇ ਪਾਸੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਰੋਪੜ ਸਣੇ ਅਮ੍ਰਿਤਸਰ, ਲੁਧਿਆਣਾ, ਜਲੰਧਰ ਫਤਿਹਗੜ ਸਾਹਿਬ ਅਤੇ ਮੋਗਾ ਜਿਲਾ ਹੈਡਕੁਰਟਰਾਂ ਚ ਧਰਨਾ ਪ੍ਰਦਰਸ਼ਨ ਕੀਤਾ। ਆਪ ਆਗੂਆਂ ਨੇ ਮਾਈਨਿੰਗ ਮਾਫੀਆ ਨੂੰ ਪੁਸ਼ਤ ਪਨਾਹੀ ਲਈ ਅਕਾਲੀ ਭਾਜਪਾ ਗਠਜੋੜ ਦੇ ਪਿਛਲੇ ਦਸ ਸਾਲਾਂ ਦੇ ਦੋ ਕਾਰਜਕਾਲ ਨੂੰ ਜਿੰਮੇਵਾਰ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਅਕਾਲੀ ਭਾਜਪਾ ਕਾਰਜਕਾਲ ਮੌਕੇ ਪਨਪਿਆ ਅਤੇ ਵਧਿਆ ਫੁਲਿਆ ਮਾਈਨਿੰਗ ਮਾਫੀਆ ਹੁਣ ਕਾਂਗਰਸ ਦਾ ਕਾਰਜਕਾਲ ਆਉਣ
ਉਤੇ ਹੋਰ ਵੱਧ ਫੁਲ ਅਤੇ ਫੈਲ ਰਿਹਾ ਹੈ.ਉਹਨਾਂ ਕਿਹਾ ਕਿ ਸਰਕਾਰੀ ਸਰਪ੍ਰਸਤੀ ਤੋਂ ਬਗੈਰ ਗੈਰ ਕਾਨੂੰਨੀ ਮਾਈਨਿੰਗ ਹਰਗਿਜ ਹੋ ਹੀ ਨਹੀਂ ਸਕਦੀ, ਜਿਸਦਾ ਕਿ ਫੌਰੀ ਅੰਤ ਹੋਣਾ ਚਾਹੀਦਾ ਹੈ. ਆਪ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਉਤੇ ਮਾਫੀਆ ਦੇ ਹਮਲਿਆਂ ਸਣੇ ਹੋਰਨਾਂ ਮੌਜੂਦਾ ਭਖਵੇਂ ਮੁਦਿਆਂ ਮਾਫੀਆ ਰਾਜ, ਕਿਸਾਨ ਖੁਦਕਸ਼ੀਆਂ ਦੀਆਂ ਵਧਦੀਆਂ ਘਟਨਾਵਾਂ, ਸਿਖਿਆ ਦੇ ਡਿਗਦੇ ਮਿਆਰ, ਵਧਦੀ ਬੇਰੁਜਗਾਰੀ, ਦਰਿਆਈ ਪ੍ਰਦੂਸ਼ਣ ਆਦਿ ਉਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਹੈ।
ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪ ਵਿਧਾਇਕ ਉਤੇ ਗੈਰ ਕਨੂੰਨੀ ਮਾਈਨਿੰਗ ਬਦਲੇ ਆਪ ਹਮਾਇਤੀ ਹਮਲਾਵਰਾਂ ਕੋਲੋਂ ਫਿਰੌਤੀ ਮੰਗੇ ਜਾਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਵੀ ਸਿਰੇ ਤੋਂ ਖਾਰਿਜ ਕੀਤਾ ਹੈ। ਖਹਿਰਾ ਨੇ ਇਹਨਾਂ ਦੋਸ਼ਾਂ ਨੂੰ ਬਗੈਰ ਸਬੂਤ ਅਤੇ ਤੱਥ ਰਹਿਤ ਕਰਾਰ ਦਿੱਤਾ ਹੈ। ਸ੍ਰੀ ਖਹਿਰਾ ਨੇ ਇਹ ਵੀ ਕਿਹਾ ਕਿ ਸੋਮਵਾਰ ਨੂੰ ?ਰੋਪੜ ਵਿੱਚ ਸਰਕਾਰ ਵਿਰੋਧੀ ਵੱਡਾ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ।
ਖਹਿਰਾ ਨੇ ਇਹ ਵੀ ਕਿਹਾ ਕਿ ਜੇਕਰ ਸੋਸ਼ਲ ਮੀਡੀਆ 'ਤੇ ਹਮਲਾਵਰ ਅਜਵਿੰਦਰ ਸਿੰਘ ਤੇ ਵਿਧਾਇਕ ਸੰਦੋਆ ਦੀ ਫੋਟੋ ਵਾਇਰਲ ਹੋ ਰਹੀ ਹੈ ਤਾਂ ਇਸ ਦਾ ਮਤਲਬ ਇਹ ਹਰਗਿਜ ਨਹੀਂ ਕਿ 'ਆਪ' ਵਿਧਾਇਕ ਮਾਈਨਿੰਗ ਮਾਫੀਆ ਨਾਲ ਮਿਲਿਆ ਹੋਇਆ ਹੈ।ਰੇਤ ਬਜਰੀ ਬਾਰੇ ਨਵੀਂ ਨੀਤੀ ਬਣਾਉਣ ਲਈ ਵਿਸ਼ੇਸ਼ ਸੈਸ਼ਨ ਬੁਲਾਉ।