ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਚਨਚੇਤ ਛਾਪਾ ਮਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਏ.ਐਸ.ਨਗਰ ਸਥਿਤ ਦਫ਼ਤਰ ਦੇ ਐਕਸੀਅਨ ਲਵਲੀਨ ਦੂਬੇ ਅਤੇ ਐਸ.ਡੀ.ਓ ਕਮਲਦੀਪ ਕੌਰ ਨੇ......

SDO Kamaldeep Kaur Investigation

ਐਸ.ਏ.ਐਸ ਨਗਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਏ.ਐਸ.ਨਗਰ ਸਥਿਤ ਦਫ਼ਤਰ ਦੇ ਐਕਸੀਅਨ ਲਵਲੀਨ ਦੂਬੇ ਅਤੇ ਐਸ.ਡੀ.ਓ ਕਮਲਦੀਪ ਕੌਰ ਨੇ ਬਲੌਗੀ ਵਿਖੇ ਬਾਇਓ ਮੈਡੀਕਲ ਕਾਮਨ ਫੈਸਲਿਟੀ ਦਾ ਨਿਰੀਖਣ ਕੀਤਾ। ਇਸ ਕਾਮਨ ਫੈਸਲਿਟੀ (ਇਨਸਿਨੀਰੇਟਰ) ਵਿਖੇ ਐਸ.ਏ.ਐਸ. ਨਗਰ ਤੇ ਰੂਪਨਗਰ ਜ਼ਿਲ੍ਹਿਆਂ ਦੇ ਸਾਰੇ ਹਸਪਤਾਲਾਂ ਦਾ ਬਾਇਓ ਮੈਡੀਕਲ ਵੇਸਟ ਆਉਂਦਾ ਹੈ ਜਿਸਨੂੰ ਇਨਸਿਨੀਰੇਟਰ ਰਾਹੀਂ ਖਤਮ ਕੀਤਾ ਜਾਂਦਾ ਹੈ। 

ਐਕਸੀਅਨ ਦੂਬੇ ਨੇ ਦੱਸਿਆ ਕਿ ਬਾਇਓ ਮੈਡੀਕਲ ਕਾਮਨ ਫੈਸਲਿਟੀ ਵਿਚ ਸੀ.ਸੀ.ਟੀ.ਵੀ. ਕੈਮਰੇ ਲਗੇ ਹੋਏ ਹਨ ਅਤੇ ਅਣਗਹਿਲੀ ਦੀ ਭਾਵੇਂ ਕੋਈ ਗੁੰਜਾਇਸ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਇਥੋਂ ਦੇ ਅਧਿਕਾਰੀ ਐਚ.ਐਸ. ਭੁੱਲਰ ਅਤੇ ਹੋਰ ਕਰਮਚਾਰੀਆਂ ਨੂੰ ਬਾਇਓ ਮੈਡੀਕਲ ਵੇਸਟ ਨੂੰ ਟਰੀਟ ਕਰਨ ਸਬੰਧੀ ਭਾਰਤ ਅਤੇ ਪੰਜਾਬ ਸਰਕਾਰਾਂ ਵਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਦਿਤੀ ਗਈ ਅਤੇ ਕਾਮਨ ਫੈਸਿਲਟੀ ਵਿਚ ਦਿਸਦੀਆਂ ਕਮੀਆਂ ਨੂੰੰ ਦੂਰ ਕਰਨ ਲਈ ਕਿਹਾ ਗਿਆ। ਉਨ੍ਹਾਂ ਦਸਿਆ ਕਿ ਇਸਦੀ ਵਿਸ਼ੇਸ਼ ਰੀਪੋਰਟ ਬਣਾ ਕੇ ਮੁੱਖ ਦਫ਼ਤਰ ਨੂੰ ਵੀ ਭੇਜੀ ਜਾਵੇਗੀ।