ਬੀ.ਡੀ.ਪੀ.ਓ ਵਿਰੁਧ ਲੱਗਾ ਧਰਨਾ 'ਵਿਵਾਦਾਂ' ਦੇ ਘੇਰੇ 'ਚ
ਮਨਰੇਗਾ ਅਧੀਨ ਕੰੰਮ ਕਰਦੇ ਮਜਦੂਰਾਂ ਵਲੋ ਬੀ.ਡੀ.ਪੀ.ਓ ਦੇ ਕਮਰੇ ਅਗੇ ਲਗਾਇਆ ਗਿਆ ਧਰਨਾ ਉਸ ਵਕਤ ਵਿਵਾਦਾ ਦੇ ਘੇਰੇ ਵਿਚ ਘਿਰਦਾ......
ਕੋਟ ਈਸੇ ਖਾਂ : ਮਨਰੇਗਾ ਅਧੀਨ ਕੰੰਮ ਕਰਦੇ ਮਜਦੂਰਾਂ ਵਲੋ ਬੀ.ਡੀ.ਪੀ.ਓ ਦੇ ਕਮਰੇ ਅਗੇ ਲਗਾਇਆ ਗਿਆ ਧਰਨਾ ਉਸ ਵਕਤ ਵਿਵਾਦਾ ਦੇ ਘੇਰੇ ਵਿਚ ਘਿਰਦਾ ਨਜਰ ਆਇਆ ਜਦੋ ਲੇਬਰ ਤੋ ਇਸ ਲਗਾਏ ਧਰਨੇ ਦੇ ਮਕਸਦ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀ।ਲੇਬਰ ਦੇ ਕੁਝ ਕੁ ਵਿਅਕਤੀਆ ਵਲੋ ਪੁੱਛਣ 'ਤੇ ਇਹ ਦਸਿਆ ਕਿ ਮਜਦੂਰਾ ਦੀਆਂ ਮੰਗਾ ਬਾਰੇ ਏ.ਪੀ.ਓ ਨਾਲ ਗਲਬਾਤ ਕਰਨੀ ਹੈ ਅਤੇ ਸਾਨੂੰ ਇਥੇ ਬੁਲਾਇਆ ਗਿਆ ਪਰੰਤੂ ਇੱਥੇ ਆ ਕੇ ਪਤਾ ਲਗਾ ਕਿ ਬੀ.ਡੀ.ਪੀ.ਓ ਵਿਰੁੱਧ ਧਰਨਾ ਲਗਾਇਆ ਜਾਣਾ ਹੈ ਜਿਸਦਾ ਕਾਰਨ ਉਹਨ੍ਹਾ ਨੂੰ ਨਹੀ ਦਸਿਆ ਗਿਆ।
ਕਈ ਮਜਦੂਰ ਤਾਂ ਧਰਨੇ ਵਿਸ ਸ਼ਾਮਲ ਹੋਣ ਦੀ ਬਜਾਏ ਪਾਸੇ ਦਰਖਤਾਂ ਹੇਠ ਖੜੇ ਨਜਰ ਆਏ। ਜਾਣਕਾਰੀ ਮੁਤਾਬਕ ਨਵੇ ਆਏ ਬੀ.ਡੀ.ਪੀ.ਓ ਜਿਸਦਾ ਨਾਮ ਅਮਰਦੀਪ ਸਿੰਘ ਹੈ ਵਲੋ ਨਿਯਮਾਂ ਤਹਿਤ ਕੰਮ ਕਰਨ ਦਾ ਤਹਈਆ ਕੀਤਾ ਹੋਇਆ ਹੈ ਅਤੇ ਪਹਿਲਾਂ ਬੇ ਨਿਯਮੀਆ ਤਹਿਤ ਹੋਏ ਕੰਮਾ ਦੀ ਜਾਂਚ ਪੜਤਾਲ ਵੀ ਕਰਵਾਉਣ ਦਾ ਅਹਿਦ ਕੀਤਾ ਹੋਇਆ ਹੈ।ਇਸੇ ਤਹਿਤ ਵਿਵਾਦਾ ਦੇ ਘੇਰੇ ਵਿਚ ਆਉਦੇ ਕਈ ਮੁਲਾਜਮ ਇਸ ਤੋ ਕਾਫੀ ਔਖ ਮਹਿਸੂਸ ਕਰ ਰਹੇ ਹਨ ਅਤੇ ਉੁਹਨਾਂ ਵਲੋ ਮਨਰੇਗਾ ਮਜਦੂਰਾਂ ਨੂੰ ਢਾਲ ਬਣਾਕੇ ਇਸ ਨੂੰ ਵਰਤਣ ਪਿਛੇ ਉਹਨਾਂ ਦਾ ਦਿਮਾਗ ਕੰਮ ਕਰਦਾ ਨਜਰ ਆ ਰਿਹਾ ਹੈ।
ਇਥੇ ਇਕ ਜਸਵੀਰ ਸਿੰਘ ਨਾਂ ਦਾ ਮੁਲਾਜਮ ਤਾਂ ਲੇਬਰ ਨੂੰ ਇਥੋ ਤੱਕ ਕਹਿ ਰਿਹਾ ਸੀ ਕਿ ਬੀ.ਡੀ.ਪੀ.ਓ ਹਰ ਪਿੰਡ ਵਿਚ ਦਸ ਦਸ ਹਜਾਰ ਦੀ ਮੰਗ ਕਰਦਾ ਹੈ ਪਰੰਤੂ ਇਸ ਦਾ ਕੋਈ ਠੋਸ ਸਬੂਤ ਪਤਰਕਾਰਾ ਨੇ ਦੇਣ ਬਾਰੇ ਜਦੋ ਗੱਲ ਕੀਤੀ ਤਾਂ ਉਹ ਉਥੋ ਬਿਨਾ ਕੋਈ ਗੱਲ ਕੀਤਿਆ ਤੁਰਦਾ ਬਣਿਆ। ਇਕ ਮਨਰੇਗਾ ਆਗੂ ਜਿਸਨੇ ਆਪਣਾ ਨਾਂ ਅੰਗਰੇਜ ਸਿੰਘ ਦਬੁਰਜੀ ਦਸਿਆ ਨੇ ਪੱਤਰਕਾਰਾ ਨੂੰ ਲਿਖਤੀ ਬਿਆਨ ਦਿੰਦਿਆ ਕਿਹਾ ਕਿ ਇਸ ਧਰਨੇ ਬਾਰੇ ਸਾਡੀ ਲੇਬਰ ਨੂੰ ਦਸਿਆ ਨਹੀ ਗਿਆ ਅਤੇ ਲੇਬਰ ਨੂੰ ਇਥੇ ਆ ਕੇ ਪਤਾ ਲਗਾ ਕਿ ਬੀ.ਡੀ.ਪੀ.ਓ ਵਿਰੁਧ ਧਰਨਾ ਲਾਉਣਾ ਹੈ।
ਉਹਨਾਂ ਇਸ ਅਫਸਰ ਨੂੰ ਇਮਾਨਦਾਰ ਦਸਦੇ ਹੋਏ ਕਿਹਾ ਇਹ ਧਰਨਾ ਲੇਬਰ ਨੂੰ ਨਜਾਇਜ ਵਰਤਕੇ ਲਗਾਇਆ ਗਿਆ ਹੈ ਕਿਉਕਿ ਬੀ.ਡੀ.ਓ ਵਲੋ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਦੀ ਜਿਉਦੀ ਜਾਗਦੀ ਮਿਸ਼ਾਲ ਪੇਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋ ਬੀ.ਡੀ.ਪੀ.ਓ ਨਾਲ ਗੱਲ ਕੀਤੀ ਤਾਂ ਉਹਨਾਂ ਸਪਸ਼ਟ ਕੀਤਾ ਕਿ ਉੁਨ੍ਹਾਂ ਵਲੋਂ ਲੇਬਰ ਦੇ ਮਸਟਰ ਰੋਲਾਂ ਦੀ ਅਪਟੂਡੇਟ ਅਦਾਇਗੀ ਕੀਤੀ ਹੋਈ ਹੈ ਅਤੇ ਲੇਬਰ ਨੂੰ ਕਿਸੇ ਵੀ ਕਿਸਮ ਦਾ ਤੰਗ ਪ੍ਰੇਸ਼ਾਨ ਕਰਨ ਦਾ ਸਵਾਲ ਹੀ ਪੈਦਾ ਨਹੀ ਹੁੰਦਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋ ਕੈਪਟਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਨਿਯਮਾਂ ਤਹਿਤ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਹੋ ਸਕਦਾ ਇਸੇ ਕਰ ਕੇ ਕੁੱਝ ਮੁਲਾਜ਼ਮ ਅਜਿਹਾ ਨਾ ਕਰ ਕੇ ਘੁਟਨ ਮਹਿਸੂਸ ਕਰਦੇ ਹੋਣ ਕਿÀੁਂਕਿ ਸਰਕਾਰ ਨੂੰ ਕੀਤੇ ਕੰਮਾਂ ਦਾ ਵਰਤੋਂ ਸਰਟੀਫ਼ੀਕੇਟ ਦੇਣਾ ਹੁੰਦਾ ਹੈ ਜੋ ਕਿ ਫ਼ੰਡਾਂ ਦੀ ਸਹੀ ਵਰਤੋਂ ਹੋਈ ਹੈ, ਬਾਰੇ ਵਿਚ ਹੁੰਦਾ ਹੈ। ਪ੍ਰੰਤੂ ਕਈ ਸੈਕਟਰੀ ਬਾਰ ਬਾਰ ਕਹਿਣ 'ਤੇ ਅਜਿਹਾ ਨਹੀਂ ਕਰ ਰਹੇ ਜਿਸ ਦਾ ਉਚ ਅਧਿਕਾਰੀਆਂ ਨੂੰ ਜਵਾਬ ਦੇਣ ਵਿਚ ਦਿਕੱਤ ਆ ਰਹੀ ਹੈ।