ਛਬੀਲ ਲਗਾਉਣ ਵੇਲੇ ਜਾਤਪਾਤ ਬਣੀ ਝਗੜੇ ਦਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਬਰਵਾਲਾ ਵਿਖੇ ਬੀਤੀ ਸ਼ਾਮ ਛਬੀਲ ਲਗਾਉਣ ਨੂੰ ਲੈ ਕੇ  ਦੋ ਧਿਰਾਂ ਵਿੱਚ ਤਕਰਾਰ ਹੋ ਗਿਆ ਜਿਸ ਬਾਅਦ ਇੱਕ ਧਿਰ ਨੇ.......

Victim's family Protesting

ਪੱਟੀ  -  ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਬਰਵਾਲਾ ਵਿਖੇ ਬੀਤੀ ਸ਼ਾਮ ਛਬੀਲ ਲਗਾਉਣ ਨੂੰ ਲੈ ਕੇ  ਦੋ ਧਿਰਾਂ ਵਿੱਚ ਤਕਰਾਰ ਹੋ ਗਿਆ ਜਿਸ ਬਾਅਦ ਇੱਕ ਧਿਰ ਨੇ ਤੇਜ਼ਧਾਰ ਹਥਿਆਰਾਂ ਅਤੇ ਅਸਲੇ ਸਮੇਤ ਦੂਜੀ ਧਿਰ ਦੇ ਘਰ 'ਤੇ ਹਮਲਾ ਕਰਕੇ ਇੱਕ ਵਿਅਕਤੀ ਜਰਨੈਲ ਸਿੰਘ  ਨੂੰ ਜ਼ਖ਼ਮੀ ਕਰਕੇ ਹਵਾਈ ਫਾਇਰ ਵੀ ਕੀਤੇ। ਥਾਣਾ ਮੁੱਖੀ ਪ੍ਰੀਤਇੰਦਰ ਸਿੰਘ  ਨੇ ਦੱਸਿਆ ਕਿ ਜਾਂਚ ਕਰ ਰਹੇ ਥਾਣੇਦਾਰ ਚਰਨ ਸਿੰਘ ਵੱਲੋਂ ਘਟਨਾਂ ਦੀ ਪੜਤਾਲ ਕਰਨ ਉਪਰੰਤ ਸੁੱਖਾਂ ਸਿੰਘ ਪੁੱਤਰ ਮੇਲਾ ੋਸਿੰਘ, ਸਾਹਬ ਸਿੰਘ ਪੁੱਤਰ ਹਰਬੰਸ ਸਿੰਘ, ਪ੍ਰਭਜੀਤ ਸਿੰਘ ਪੁੱਤਰ ਸਰਬਜੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਬਿੱਲਾਂ ਸਿੰਘ, ਨਿਸ਼ਾਨ ਸਿੰਘ ਪੁੱਤਰ

ਕੁਲਵੰਤ ਸਿੰਘ, ਦਇਆ ਸਿੰਘ ਪੁੱਤਰ ਹਰਦੇਵ ਸਿੰਘ, ਮੁਖਤਿਆਰ ਸਿੰਘ ਪੁੱਤਰ ਹੀਰਾ ਸਿੰਘ ਵਿਰੁੱਧ ਧਾਰਾ 341/324/336/139/149/ ਆਈ.ਪੀ.ਸੀ ਅਤੇ 25/27/54 ਅਸਲਾ ਐਕਟ ਅਧੀਨ ਮੁਕੱਦਮਾਂ ਦਰਜ ਕਰ ਲਿਆ  ਹੈ।  ਇਸ ਝਗੜੇ ਦਾ ਕਾਰਨ ਜਾਤਪਾਤ ਮੁੱਦਾ ਭਾਰੂ ਹੋਣਾ ਦੱਸਿਆ ਗਿਆ ਹੈ। ਪਹਿਲਾਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾਂ ਦਿੱਤੇ ਜਾਣ ਦੇ ਬਾਵਜੂਦ  ਰਾਤ ਭਰ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਕਾਰਨ ਪੀੜਤ ਪ੍ਰੀਵਾਰ ਨੇ ਹੋਰ ਸ਼ਾਥੀਆਂ ਨਾਲ  ਮਿਲ ਕੇ।ਡੀਐਸਪੀ ਦਫਤਰ

ਅੱਗੇ ਸਵੇਰੇ ਧਰਨਾ ਦੇ ਦਿੱਤਾ। ਡੀਐਸਪੀ ਪੱਟੀ ਸੋਹਨ ਸਿੰਘ  ਵੱਲੋਂ ਹਮਲਾਵਰਾਂ ਵਿਰੁਧ ਕਾਰਵਾਈ ਕਰਨ ਦੇ ਭਰੋਸੇ ਉਪਰੰਤ ਧਰਨਾਂ ਚੁੱਕਿਆ ਗਿਆ ਸੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜਰਨੈਲ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਬਰਵਾਲਾ ਨੇ ਦੱਸਿਆ ਕਿ ਪਿੰਡ ਵਿਖੇ ਹੀ ਬਾਬਾ ਰੋਡੇ ਸ਼ਾਹ ਦੀ ਯਾਦ ਵਿੱਚ ਮਨਾਏ ਜਾ  ਰਹੇ ਸਲਾਨਾ ਮੇਲੇ ਦੌਰਾਨ ਸ਼ਰਧਾਲੂਆ ਲਈ ਠੰਡੇ -ਮਿੱਠੇ ਜਲ ਦੀ ਛਬੀਲ ਲਗਾਈ ਸੀ ਤਾਂ ਉਸ ਵਕਤ  ਸਿੱਖ ਭਾਈਚਾਰੇ ਦੀ ਉਚ ਜਾਤੀ ਦੇ ਕੁਝਾਂ ਵਿਅਕਤੀਆਂ ਨੇ ਭਾਈਚਾਰ। ਦੀ ਕਥਿਤ ਨੀਵੀਂ ਜਾਤੀ ਦੇ ਲੋਕਾਂ ਨੂੰ ਛਬੀਲ ਲਾਉਣ ਤੋਂ ਰੋਕਿਆ ਤੇ ਝਗੜਾ ਕੀਤਾ ਸੀ।