ਐਸ.ਸੀ.ਈ.ਆਰ.ਟੀ. ਵਲੋਂ 'ਪੀ.ਜੀ.ਟੀ.' ਪੰਜਾਬੀ ਅਧਿਆਪਕਾਂ ਦੀ ਕਾਰਜਸ਼ਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਦੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਵਲੋਂ ਦਿਲੀ ਵਿਚ ਸਿਖਿਆ ਦੇ ਮਿਆਰ ਨੂੰ ਹੋਰ ਉਚਾ ਚੁਕਣ ਲਈ ਸਕੂਲੀ ਅਧਿਆਪਕਾਂ ਲਈ......

Receiving Information On The Topics Related To Punjabi

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਵਲੋਂ ਦਿਲੀ ਵਿਚ ਸਿਖਿਆ ਦੇ ਮਿਆਰ ਨੂੰ ਹੋਰ ਉਚਾ ਚੁਕਣ ਲਈ ਸਕੂਲੀ ਅਧਿਆਪਕਾਂ ਲਈ ਸਿਖਲਾਈ ਦਾ ਟੀਚਾ ਮਿਥਿਆ ਗਿਆ ਹੈ। ਇਸ ਟੀਚੇ ਦੀ ਪ੍ਰਾਪਤੀ ਦੇ ਮੱਦੇਨਜਰ ਦਿੱਲੀ ਦੇ ਸਕੂਲੀ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਕਾਰਜ ਕਰ ਰਹੀ ਐਸ.ਸੀ.ਈ.ਆਰ.ਟੀ.ਦੀ ਡਾਇਰੈਕਟਰ ਡਾ.ਸੁਨੀਆ ਐਸ. ਕੌਸ਼ਿਕ ਤੇ ਜਾਇੰਟ ਡਾਇਰੈਕਟਰ ਡਾ.ਨਾਹਰ ਸਿੰਘ ਦੀ ਸਰਪ੍ਰਸਤੀ ਹੇਠ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਵਾਲੇ ਪੀ.ਜੀ.ਟੀ. ਅਤੇ ਟੀ.ਜੀ.ਟੀ ਅਧਿਆਪਕਾਂ ਲਈ ਪੱਛਮੀ ਦਿੱਲੀ ਦੇ ਸਰਕਾਰੀ ਸਕੂਲ ਵਿਚ ਤਿੰਨ ਰੋਜਾ ਕਾਰਜਸ਼ਾਲਾ

ਦਾ ਆਯੋਜਨ ਕੀਤਾ ਗਿਆ। ਇਸ ਦੇ ਕੋਆਰਡੀਨੇਟਰ ਲੈਕਚਰਾਰ ਮੈਡਮ ਰਮਨ ਅਰੋੜਾ ਤੇ ਸਹਾਇਕ ਕੋਆਰਡੀਨੇਟਰ ਸਾਬਕਾ ਲੈਕਚਰਾਰ ਤੀਰਥ ਸਿੰਘ ਹਨ। ਤੀਰਥ ਸਿੰਘ ਨੇ ਦਸਿਆ ਕਿ ਇਸ ਕਾਰਜਸ਼ਾਲਾ ਵਿਚ ਦਿੱਲੀ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਵਾਲੇ ਪੀ.ਜੀ.ਟੀ ਅਧਿਆਪਕ ਹਿੱਸਾ ਲੈ ਰਹੇ ਹਨ। ਇਨ੍ਹਾਂ ਅਧਿਆਪਕਾਂ ਨੂੰ ਕਾਰਜਸ਼ਾਲਾ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਸੀਨੀਅਰ ਅਧਿਆਪਕ ਪ੍ਰਕਾਸ਼ ਸਿੰਘ ਗਿੱਲ ਅਧਿਆਪਕਾਂ ਨੂੰ ਸੀਨੀਅਰ ਸੈਕੰਡਰੀ ਦੇ ਸਿਲੇਬਸ ਅਤੇ ਅੰਕ ਤਾਲਿਕਾ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਐਸ.ਕੇ.ਵੀ. ਦੀ ਅਧਿਆਪਕਾ ਜਸਮੀਤ

ਕੌਰ ਨਾਵਲ ਬਾਰੇ, ਖਾਲਸਾ ਮਿਡਲ ਸਕੂਲ ਦੇ ਮੁਖੀ ਸੁਰਿੰਦਰਪਾਲ ਸਿੰਘ ਕਵਿਤਾ ਬਾਰੇ, ਐਸ.ਕੇ.ਵੀ ਸਕੂਲ ਟੈਗੋਰ ਗਾਰਡਨ ਦੀ ਅਧਿਆਪਕਾ ਬਲਵਿੰਦਰ ਕੌਰ ਖੁਰਾਨਾ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਬਾਰੇ, ਐਸ.ਵੀ. ਸਕੂਲ ਦੇ ਡਾ. ਸੁਰਿੰਦਰ ਸੂਫੀ ਕਾਵਿ ਬਾਰੇ, ਐਸ.ਜੀ.ਟੀ.ਬੀ. ਖਾਲਸਾ ਸਕੂਲ ਦੇਵ ਨਗਰ ਦੀ ਅਧਿਆਪਕਾ ਸ਼੍ਰੀਮਤੀ ਸ਼ਰਨਜੀਤ ਕੌਰ ਵਾਰਤਕ ਬਾਰੇ, ਐਸ.ਕੇ.ਵੀ. ਸਕੂਲ ਦੀ ਅਧਿਆਪਕਾ ਸ਼੍ਰੀਮਤੀ ਤੇਜਿੰਦਰ ਕੌਰ ਵਿਹਾਰਕ ਵਿਆਕਰਨ ਬਾਰੇ, ਰੰਗਮੰਚ ਨਾਲ ਜੁੜੇ ਹੋਏ ਗੁਰਦੀਪ ਸਿਹਰਾ ਵਲੋਂ ਨਾਟਕ-ਆਮ ਜਾਣਕਾਰੀ ਬਾਬਤ ਅਤੇ ਉਨ੍ਹਾਂ ਆਪਣੇ ਵਲੋਂ ਗੁਰਮਤਿ ਕਾਵਿ ਤੇ ਨਿੱਕੀ ਕਹਾਣੀ ਬਾਰੇ ਕਾਰਜਸ਼ਾਲਾ ਵਿਚ ਸ਼ਾਮਲ

ਅਧਿਆਪਕਾਂ ਨੂੰ ਜਾਣਕਾਰੀ ਦਿਤੀ ਜਾਵੇਗੀ। ਇਸ ਦੇ ਨਾਲ ਹੀ ਪੋਕਸੋ ਕਾਨੂੰਨ, ਲਿੰਗ ਸੰਵੇਦਨਾ ਬਾਰੇ ਪੂਨਮ ਬੱਤਰਾ, ਸੁਰੱਖਿਆ ਦਿਸ਼ਾ ਨਿਰਦੇਸ਼ ਤੇ ਨਸ਼ਾਖੋਰੀ ਬਾਰੇ ਮੈਡਮ ਇਲਾ ਹੋਰਾਂ ਵਲੋਂ ਅਧਿਆਪਕਾਂ ਨੂੰ ਦੱਸਿਆ ਜਾਵੇਗਾ। ਤੀਰਥ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਅਧਿਆਪਕਾਂ ਨੂੰ ਇਹੋ ਜਿਹੀਆਂ ਕਾਰਜਸ਼ਾਲਾ ਰਾਹੀਂ ਜਿਥੇ ਪਾਠਕ੍ਰਮ ਸਬੰਧੀ ਜਾਣਕਾਰੀ ਮਿਲੇਗੀ ਉਥੇ ਹੀ ਵਿਸ਼ੇ ਦੀ ਬਾਰੀਕੀਆਂ ਬਾਰੇ ਵੀ ਸੇਧ ਮਿਲੇਗੀ।

ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਇਸ ਕਾਰਜਸ਼ਾਲਾ ਨੂੰ ਲਾਉਣ ਐਸ.ਸੀ.ਈ.ਆਰ.ਟੀ ਦੇ ਅਤਿ ਧਨਵਾਦੀ ਹਨ। ਇਥੋਂ ਮਿਲੀ ਜਾਣਕਾਰੀ ਨੂੰ ਉਹ ਅਪਣੀ ਜਮਾਤ ਵਿੱਚ ਲਾਗੂ ਕਰਦੇ ਹੋਏ ਪੰਜਾਬੀ ਵਿਸ਼ੇ ਨੂੰ ਵਿਦਿਆਰਥੀਆਂ ਵਿੱਚ ਹੋਰ ਮਕਬੂਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਸਕੂਲਾਂ ਵਿੱਚ ਵਿਦਿਆਰਥੀ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬੀ ਵਿਸ਼ਾ ਪੜ੍ਹਨ ਲਈ ਅੱਗੇ ਆਉਣ।