ਸੁਖਦੇਵ ਸਿੰਘ ਰਿਆਤ ਵਲੋਂ ਮਨਜੀਤ ਸਿੰਘ ਜੀਕੇ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫ਼ੈਡਰੇਸ਼ਨ ਅਤੇ ਸਿੱਖ ਬੰਦੂ ਟਰੱਸਟ ਚੇਅਰਮੈਨ ਸ. ਸੁਖਦੇਵ ਸਿੰਘ ਰਿਆਤ ਅਤੇ ਅਪਣੀ ਸਮੂਹ ਕੌਰ ਕਮੇਟੀ.....

Giving Invitation to Manjit Singh GK

 ਪਾਣੀਪਤ : ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫ਼ੈਡਰੇਸ਼ਨ ਅਤੇ ਸਿੱਖ ਬੰਦੂ ਟਰੱਸਟ ਚੇਅਰਮੈਨ ਸ. ਸੁਖਦੇਵ ਸਿੰਘ ਰਿਆਤ ਅਤੇ ਅਪਣੀ ਸਮੂਹ ਕੌਰ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਦਿੱਲੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ.ਮਨਜੀਤ ਸਿੰਘ ਜੀ ਕੇ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਅਪਣੇ ਪ੍ਰੋਗਰਾਮ ਵਿਚ ਸਦਾ ਦੇਣ ਵਾਸਤੇ ਪਹੁੰਚੇ। ਇਹ ਪ੍ਰੋਗਰਾਮ 15 ਜੁਲਾਈ 2018 ਨੂੰ ਹੈ ਅਤੇ ਉਨ੍ਹਾਂ ਪੂਰਾ ਭਰੋਸਾ ਦਿਤਾ ਕਿ ਉਹ ਪ੍ਰੋਗਰਾਮ ਵਿਚ ਅਪਣੇ ਸਮੂਹ ਮੇਮਬਰਾਂ ਨਾਲ ਪੁੱਜ ਕੇ ਪ੍ਰੋਗਰਾਮ ਦੀ ਸ਼ਮੂਲੀਅਤ ਕਰਨਗੇ।

ਸ ਸੁਖਦੇਵ ਸਿੰਘ ਰਿਆਤ ਜੀ ਨੇ ਦਸਿਆ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 549 ਸਾਲ ਪਹਿਲਾ ਗਰੀਬ ਸਦੁਆ ਨੂੰ ਲੰਗਰ ਛੱਕਾ ਕਿ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਪਰ ਅਜੋਕੀ ਸਮੇਂ ਵਿੱਚ ਦੁਰੁ ਸਾਹਿਬ ਦੇ ਲੰਗਰ ਦੇ ਨਾਲ ਨਾਲ ਲੋਕਾਂ ਨੂੰ ਬਿਮਾਰੀਆਂ ਨੇ ਵੀ ਗੇਰੇਈਆਂ ਹੋਇਆ ਹੈ ਇਸ ਕਰ ਕੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਮਨੁੱਖਤਾ ਦੀ ਸੇਵਾ ਵੀ ਵੱਡੀ ਸੇਵਾ ਹੈ। ਇਸ ਪ੍ਰੋਗਰਾਮ ਵਿਚ ਐਮਡੀਐਚ ਮਸਾਲਾ ਕਿੰਗ ਧਰਮਪਾਲ ਗੁਲਾਟੀ ਨੂੰ ਵਿਸ਼ੇਸ਼ ਸਨਮਾਨ ਅਤੇ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਰਾਮਗੜ੍ਹੀਆਂ ਰਤਨ ਐਵਾਰਡ, ਬੀਬੀ  ਅਮਰਜੀਤ ਕੌਰ ਅੰਮ੍ਰਿਤਸਰ ਤੋਂ ਜੋ ਕਿ ਇਕ ਲੇਖਕ ਹੈ

ਅਤੇ ਇਕ ਹੋਣਹਾਰ ਬੱਚੀ ਜੋ ਕਿ ਸੋਨੀਪਤ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਹਰ ਸਾਲ ਪੜਾਈ ਵਿਚ ਗੋਲਡ ਮੈਡਲ ਲੈ ਕੇ ਆਉਂਦੀ ਹੈ। ਇਨ੍ਹਾਂ ਸਭ ਨੂੰ ਸਨਮਾਨ ਸ. ਮਨਜੀਤ ਸਿੰਘ ਜੀ ਕੇ ਵਲੋਂ ਦਿਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਰਿਆਤ, ਜਸਵਿੰਦਰ ਸਿੰਘ, ਮਹਿੰਦਰ ਸਿੰਘ ਭੁੱਲਰ, ਮਾਨਿਦਰਪਾਲ ਸਿੰਘ ਮਠਾੜੂ, ਸ ਤੇਜਪਾਲ ਸੁੰਗ ਆਦਿ ਹਾਜ਼ਰ ਸਨ। ਸ.ਰਮਿੰਦਰ ਸਿੰਘ ਸਵੀਤਾ, ਸ ਹਰਮਨਜੀਤ ਸਿੰਘ ਮੁੱਖ ਮੈਂਬਰ ਮੌਜ਼ੂਦ ਸਨ।