ਦੁਕਾਨ 'ਚੋਂ ਸਮਾਨ ਚੋਰੀ, ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਚੋਰਾਂ ਨੇ ਸਥਾਨਕ ਸ਼੍ਰੀ ਮੁਕਤਸਰ ਸਾਹਿਬ ਰੋਡ ਸਥਿੱਤ ਸਾਹਮਣੇ ਪੁਰਾਨਾ ਜੇਪੀ ਸਿਨੇਮਾ ਨਜ਼ਦੀਕ ਇਕ ਕਿਰਿਆਨੇ ਦੀ ਦੁਕਾਨ 'ਚ ਧਾਵਾ ਬੋਲਦੇ ਹੋਏ ਕਰੀਬ ...

Shopkeeper Giving information

ਜਲਾਲਾਬਾਦ, ਬੀਤੀ ਰਾਤ ਚੋਰਾਂ ਨੇ ਸਥਾਨਕ ਸ਼੍ਰੀ ਮੁਕਤਸਰ ਸਾਹਿਬ ਰੋਡ ਸਥਿੱਤ ਸਾਹਮਣੇ ਪੁਰਾਨਾ ਜੇਪੀ ਸਿਨੇਮਾ ਨਜ਼ਦੀਕ ਇਕ ਕਿਰਿਆਨੇ ਦੀ ਦੁਕਾਨ 'ਚ ਧਾਵਾ ਬੋਲਦੇ ਹੋਏ ਕਰੀਬ 10 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ। ਚੋਰੀ ਦੀ  ਸੂਚਨਾ ਨਗਰ ਥਾਣਾ ਪੁਲਿਸ ਨੂੰ ਦੇ ਦਿਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਗਣਪਤ ਟ੍ਰੇਡਿੰਗ ਕੰਪਨੀ (ਕਰਿਆਨਾ ਸਟੋਰ) ਦੇ ਮਾਲਿਕ ਸੁਭਾਸ਼ ਚੰਦਰ ਨੇ ਦਸਿਆ ਕਿ ਬੀਤੀ ਰਾਤ ਉਹ ਅਪਣੀ ਦੁਕਾਨ ਨੂੰ ਬੰਦ ਕਰ ਕੇ ਗਏ

ਸਨ ਅਤੇ ਅੱਜ ਸਵੇਰੇ ਕਰੀਬ 7.30 ਵਜੇ ਜਦ ਉਹ ਦੁਕਾਨ ਖੋਲ੍ਹਣ ਲਈ ਪਹੁੰਚੇ ਤਾਂ ਦੁਕਾਨ ਦਾ ਸ਼ਟਰ ਖਿੱਚਿਆ ਪਿਆ ਸੀ ਅਤੇ ਅੰਦਰੋਂ ਜਦ ਸ਼ਟਰ ਨੂੰ ਖੋਲ੍ਹ ਕੇ ਦੇਖਿਆ ਤਾਂ ਦੁਕਾਨ 'ਚ 4-5 ਹਜ਼ਾਰ ਰੁਪਏ ਦੀ ਨਕਦੀ ਅਤੇ  ਹੋਰ ਕਰਿਆਨੇ ਦਾ ਸਮਾਨ ਗਾਇਬ ਸੀ। ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ।