ਡੀ.ਪੀ.ਐਸ. ਗਰੇਵਾਲ ਨੇ ਰਾਮਗੜ੍ਹ ਭੁੱੱਡਾ ਜ਼ੀਰਕਪੁਰ ਦੇ 66 ਕੇ.ਵੀ. ਗਰਿੱਡ ਦਾ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਡਾਇਰੈਕਟਰ ਵੰਡ, ਪਾਵਰਕਾਮ ਨੇ ਪਾਵਰਕਾਮ ਦੇ

File Photo

ਪਟਿਆਲਾ, 22 ਜੂਨ ਸਪੋਕਸਮੈਨ ਸਮਾਚਾਰ ਸੇਵਾ): ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਡਾਇਰੈਕਟਰ ਵੰਡ, ਪਾਵਰਕਾਮ ਨੇ ਪਾਵਰਕਾਮ ਦੇ ਡਿਸਟ੍ਰੀਬਿਸ਼ਨ ਅਤੇ ਟ੍ਰਾਂਸਮਿਸ਼ਨ ਵਿੰਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 66 ਕੇ.ਵੀ. ਗਰਿੱਡ ਰਾਮਗੜ੍ਹ ਭੁੱਡਾ ਜ਼ੀਰਕਪੁਰ ਦਾ ਕੰਮ 30 ਜੂਨ ਤਕ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕਰਨ। ਇਹ ਗੱਲ ਇੰਜੀਨੀਅਰ  ਡੀ.ਪੀ.ਐਸ. ਗਰੇਵਾਲ ਨੇ ਡਿਸਟ੍ਰੀਬਿਸ਼ਨ ਅਤੇ ਟ੍ਰਾਂਸਮਿਸ਼ਨ ਵਿੰਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਸਮੀਖਿਆ ਕਰਦਿਆਂ ਕਹੀ।

ਇੰਜੀਨੀਅਰ ਗਰੇਵਾਲ ਨੇ 66 ਕੇ.ਵੀ. ਗਰਿੱਡ ਰਾਮਗੜ੍ਹ ਭੁੱਡਾ ਜ਼ੀਰਕਪੁਰ ਦੇ ਲੋਕਾਂ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਸੀਨੀਅਰ ਅਧਿਕਾਰੀਆਂ ਨਾਲ ਸਾਰੀਆਂ ਤਕਨੀਕੀ ਅਤੇ ਅਧਿਕਾਰੀਆਂ ਦੀਆਂ ਜ਼ਰੂਰਤਾਂ ਦਾ ਜਾਇਜ਼ਾ ਲਿਆ । ਇੰਜੀਨੀਅਰ ਗਰੇਵਾਲ ਨੇ ਸੰਪੂਰਨ ਡਿਜ਼ਾਈਨ, ਇੰਜੀਨੀਅਰਿੰਗ, ਅਸੈਂਬਲਿੰਗ, ਟੈਸਟਿੰਗ ਕਾਰਜਾਂ, ਸਬ ਸਟੇਸ਼ਨ ਬਿਲਡਿੰਗ, ਮੁਕੰਮਲ ਨਿਰਮਾਣ, ਟੈਸਟਿੰਗ, ਕਮਿਸ਼ਨਿੰਗ ਬਾਰੇ ਵਿਚਾਰ ਵਟਾਂਦਰੇ ਕੀਤੇ । ਉਨ੍ਹਾਂ ਦਸਿਆ ਕਿ ਇਹ ਸਬ ਸਟੇਸ਼ਨ ਜ਼ੀਰਕਪੁਰ ਖੇਤਰ ਨੂੰ ਮੌਜੂਦਾ 2 ਨੰਬਰ 66 ਕੇ.ਵੀ. ਗਰਿੱਡ ਭੋਬਬਤ ਅਤੇ ਡੋਕਲੀ ਲਈ ਲਾਭਕਾਰੀ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਜ਼ੀਰਕਪੁਰ ਖੇਤਰ ਦੇ ਖਪਤਕਾਰਾਂ ਲਈ ਕੁਆਲਟੀ, ਨਿਰਵਿਘਨ ਸਪਲਾਈ ਅਤੇ ਬਿਹਤਰ ਵੋਲਟੇਜ ਯਕੀਨੀ ਹੋਵੇਗੀ। ਇਸ ਮੌਕੇ ਇੰਜ: ਆਰ ਐਸ ਸੈਣੀ ਚੀਫ਼ ਇੰਜੀਨੀਅਰ ਡਿਸਟ੍ਰੀਬਿਸ਼ਨ ਦੱਖਣ, ਇੰਜ: ਐਚ.ਐਸ ਸੈਣੀ ਚੀਫ਼ ਇੰਜੀਨੀਅਰ ਟੀ ਐਸ, ਇੰਜ: ਦੀਪਕ ਗੌਤਮ ਐਸਈ ਟੀ.ਐਲ ਅਤੇ ਇੰਜੀਨੀਅਰ ਖੁਸ਼ਵਿੰਦਰ ਸਿੰਘ ਐਕਸੀਅਨ ਜ਼ੀਰਕਪੁਰ ਵੀ ਮੌਜੂਦ ਸਨ।