5 ਸਾਲ ਨਾਲ ਰੱਖ ਕੇ ਵਿਆਹ ਤੋਂ ਮੁਕਰਿਆ ਮੁੰਡਾ, ਵਿਆਹ ਦੇ ਜੋੜੇ 'ਚ ਹੀ ਥਾਣੇ ਪਹੁੰਚੀ ਕੁੜੀ
ਉੱਥੇ ਹੀ ਲੜਕੀ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਜ ਦੀ ਵਿਆਹ...
ਹੁਸ਼ਿਆਰਪੁਰ: ਵਿਆਹ ਦੇ ਜੋੜੇ ਵਿਚ ਹਾਰ-ਸ਼ਿੰਗਾਰ ਲਗਾ ਕੇ ਬੈਠੀ ਮਾਪਿਆਂ ਦੀ ਇਹ ਉਹ ਬਦਨਸੀਬ ਧੀ ਹੈ ਜੋ ਉਸ ਵਿਅਕਤੀ ਦੇ ਬਾਰਾਤ ਲੈ ਕੇ ਢੁੱਕਣ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਨਾਲ ਇਸ ਦੇ ਮਾਪਿਆਂ ਨੇ ਚੁੰਨੀ ਚੜ੍ਹਾ ਕੇ ਤੋਰਿਆ ਸੀ। ਪਰ ਹੁਣ ਇਸ ਦੇ ਸੁਪਨਿਆਂ ਦਾ ਸ਼ਹਿਜ਼ਾਦਾ ਇਸ ਨਾਲ ਵਿਆਹ ਕਰਵਾਉਣ ਤੋਂ ਹੀ ਮੁਨਕਰ ਹੋ ਗਿਆ ਹੈ ਅਤੇ ਇਸ ਨੂੰ ਛੱਡ ਕੇ ਦੌੜ ਗਿਆ ਹੈ। ਬਸ ਇਸੇ ਕਰ ਕੇ ਵਿਆਹ ਦਾ ਜੋੜਾ ਪਾ ਕੇ ਹੁਣ ਇਨਸਾਫ ਲਈ ਥਾਣੇ ਪਹੁੰਚ ਚੁੱਕੀ ਹੈ।
ਮਾਮਲਾ ਦਸੂਹਾ ਦਾ ਹੈ ਜਿੱਥੇ ਪੀੜਤ ਲੜਕੀ ਦਾ ਇਲਜ਼ਾਮ ਹੈ ਕਿ ਲੜਕਾ ਪੰਜ ਸਾਲ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਕ ਸ਼ੋਸ਼ਣ ਕਰਦਾ ਰਿਹਾ ਅਤੇ ਇਹ ਕਹਿ ਕੇ ਉਸ ਨੂੰ ਕਿਰਾਏ ਦੇ ਮਕਾਨ ਤੇ ਰੱਖਦਾ ਰਿਹਾ ਹੈ ਕਿ ਉਸ ਦਾ ਘਰਦਿਆਂ ਨਾਲ ਕੋਈ ਝਗੜਾ ਚਲ ਰਿਹਾ ਹੈ ਅਤੇ ਮਾਹੌਲ ਠੀਕ ਹੋਣ ਤੇ ਉਸ ਵੱਲੋਂ ਵਿਆਹ ਕਰਵਾ ਲਿਆ ਜਾਵੇਗਾ।
ਉੱਥੇ ਹੀ ਲੜਕੀ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਜ ਦੀ ਵਿਆਹ ਦੀ ਤਰੀਕ ਰੱਖੀ ਹੋਈ ਸੀ ਤੇ ਉਹ ਸਵੇਰ ਤੋਂ ਹੀ ਬਾਰਾਤ ਦਾ ਇੰਤਜ਼ਾਰ ਕਰ ਰਹੇ ਹਨ ਪਰ ਅਜੇ ਤਕ ਬਾਰਾਤ ਨਹੀਂ ਪਹੁੰਚੀ। ਉਹ ਪਹਿਲਾਂ ਤੋਂ ਹੀ ਘਰਦਿਆਂ ਨਾਲ ਲੜ ਕੇ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਤੇ ਉਸ ਨੇ ਲੜਕੀ ਨੂੰ ਇਹ ਹੋਇਆ ਸੀ ਕਿ ਉਸ ਦਾ ਪਰਿਵਾਰ ਨਾਲ ਝਗੜਾ ਖਤਮ ਹੋਣ ਤੋਂ ਬਾਅਦ ਉਹ ਉਸ ਨਾਲ ਵਿਆਹ ਕਰਵਾ ਲਵੇਗਾ।
ਇਸ ਕਰ ਕੇ ਲੜਕੀ ਦੇ ਪਰਿਵਾਰ ਨੇ ਚੁੰਨੀ ਚੜ੍ਹਾ ਉਸ ਨੂੰ ਲੜਕੇ ਨਾਲ ਤੋਰ ਦਿੱਤਾ। ਉਸ ਤੋਂ ਬਾਅਦ 5 ਸਾਲ ਉਹ ਇਕੱਠੇ ਕਿਰਾਏ ਤੇ ਰਹਿ ਰਹੇ ਸਨ। ਉਸ ਦੇ ਪਤੀ ਗੱਡੀ ਚਲਾਉਂਦੇ ਹਨ ਤੇ ਜਦੋਂ ਉਹ ਵਾਪਸ ਆਇਆ ਤਾਂ ਉਹ ਲੜਕੀ ਕੋਲ ਨਾ ਆ ਕੇ ਸਿੱਧਾ ਅਪਣੇ ਮਾਤਾ-ਪਿਤਾ ਦੇ ਘਰ ਚਲਿਆ ਗਿਆ ਤੇ ਉਸ ਨੇ ਲੜਕੀ ਨੂੰ ਕਿਹਾ ਕਿ ਹੁਣ ਉਹ ਉਸ ਨੂੰ ਨਹੀਂ ਰੱਖੇਗਾ।
ਇਸ ਤੋਂ ਬਾਅਦ ਇਸ ਮਾਮਲੇ ਤੇ ਕਾਰਵਾਈ ਹੁੰਦੀ ਰਹੀ ਤੇ ਉਹਨਾਂ ਦੇ ਪਰਿਵਾਰ ਨੇ ਲੜਕੇ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਉਹਨਾਂ ਨੇ ਪੰਚਾਇਤ ਬੁਲਾਈ ਤੇ ਇਸ ਤੋਂ ਬਾਅਦ ਐਸਐਸਪੀ ਦੇ ਰਿਪੋਰਟ ਵੀ ਕੀਤੀ ਸੀ ਉੱਥੇ ਮਹਿਲਾ ਮੰਡਲ ਤੇ ਕਾਰਵਾਈ ਕੀਤੀ ਗਈ ਸੀ।
2 ਤਰੀਕਾਂ ਤੇ ਉਹ ਵਿਅਕਤੀ ਨਹੀਂ ਪਹੁੰਚਿਆ ਤੇ ਤੀਜੀ ਤਰੀਕ ਤੇ ਉਹਨਾਂ ਨੇ ਰਾਜ਼ੀਨਾਵਾਂ ਕਰ ਲਿਆ ਸੀ ਕਿ ਉਹ ਲੜਕੀ ਨਾਲ ਵਿਆਹ ਕਰਵਾਏਗਾ ਅਤੇ ਵਿਆਹ ਲਈ 21 ਤਰੀਕ ਰੱਖੀ ਗਈ ਸੀ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।