ਪੰਜਾਬ ਵਿਚ ਕੋਰੋਨਾ ਨੇ ਦੋ ਹੋਰ ਜਾਨਾ ਲਈਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਘੰਟੇ ਵਿਚ 200 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ

Corona Virus

ਚੰਡੀਗੜ੍ਹ, 22 ਜੂਨ (ਗੁਰਉਪਦੇਸ਼ ਭੁੱਲਰ): ਕੋਰੋਨਾ ਵਾਇਰਸ ਲਗਾਤਾਰ ਕਹਿਰ ਮਚਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਲੁਧਿਆਣਾ ਦੋ ਹੋਰ ਮੋਤਾਂ ਲੁਧਿਆਣਾ ਵਿਚ ਹੋਈਆਂ ਹਨ, ਉਥੇ ਮਾਮਲੇ ਵੀ ਆਏ ਹਨ। ਲੁਧਿਆਣਾ ਵਿਚ 50 ਤੋਂ ਵੱਧ ਅਤੇ ਜਲੰਧਰ ਜ਼ਿਲ੍ਹੇ ਵਿਚ 46 ਨਵੇਂ ਪਾਜ਼ੇਟਿਵ ਮਾਮਲੇ ਅੱਜ ਸ਼ਾਮ ਤਕ ਦਰਜ ਹੋਏ ਹਨ। ਅਮਿ੍ਰਤਸਰ ਵਿਚ ਵੀ 28 ਹੋਰ ਮਾਮਲੇ ਆਏ ਹਨ। ਇਸ ਤਰ੍ਹਾਂ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਹੋਇਆ 4300 ਦੇ ਨੇੜੇ ਪਹੁੰਚ ਗਿਆ ਹੈ। ਸ਼ਾਮ ਤਕ ਅੰਕੜਾ 4360 ਸੀ ਅਤੇ ਦੇਰ ਰਾਤ ਤਕ ਹੋਰ ਵਧਣ ਦੀ ਅਨੁਮਾਨ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 2825 ਤਕ ਪਹੁੰਚ ਗਈ ਹੈ। 1309 ਪੀੜਤ ਇਲਾਜ ਅਧੀਨ ਇਕਾਂਤਵਾਸ ਹੈ। 21 ਮਰੀਜ਼ ਆਕਸੀਜਨ ਉਤੇ ਅਤੇ 5 ਵੈਟੀਲੇਟਰ ਉਤੇ ਗੰਭੀਰ ਹਾਲਤ ਵਿਚ ਹਨ। ਮੌਤਾਂ ਦੀ ਕੁਲ ਗਿਣਤੀ ਵੀ 104 ਤਕ ਪਹੁੰਚ ਗਈ ਹੈ। 

ਦੇਵੀਗੜ੍ਹ, 22 ਜੂਨ (ਪਪ) : ਦੇਵੀਗੜ੍ਹ ਇਲਾਕੇ ਦੇ ਪਿੰਡ ਮਹਿਤਾਬਗੜ੍ਹ ਦੀ ਔਰਤ ਦੀ ਕੋਰੋਨਾ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਪਿੰਡ ਮਹਿਤਾਬਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਦੋ ਭਰਾ ਰਹਿੰਦੇ ਸਨ। ਜਿਨ੍ਹਾਂ ‘ਚੋਂ ਇਕ ਭਰਾ ਜੋਗਿੰਦਰ ਸਿੰਘ ਤਕਰੀਬਨ 25 ਸਾਲ ਤੋਂ ਲੁਧਿਆਣਾ ਰਹਿ ਰਿਹਾ ਸੀ ਤੇ ਦੂਜਾ ਭਰਾ ਮਹਿੰਦਰ ਸਿੰਘ ਪਿੰਡ ਮਹਿਤਾਬ ਗੜ ਚ ਰਹਿੰਦਾ। ਜਾਣਕਾਰੀ ਦਿੰਦਿਆਂ ਸਰਪੰਚ ਬਿੰਦਰ ਸਿੰਘ ਨੇ ਦੱਸਿਆ ਕਿ ਜਿਹੜਾ ਭਰਾ ਜੋਗਿੰਦਰ ਸਿੰਘ ਲੁਧਿਆਣਾ ਰਹਿੰਦਾ ਸੀ।

ਉਸ ਦੀ ਪਤਨੀ ਸਤਵਿੰਦਰ ਕੌਰ ਸ਼ੂਗਰ ਦੀ ਮਰੀਜ਼ ਹੋਣ ਕਰਕੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ‘ਚ ਉਸ ਦੀ ਪਤਨੀ ਦੇ ਕੋਰੋਨਾ ਟੈਸਟ ਕੀਤੇ ਗਏ ਜਿਨ੍ਹਾਂ ਦੀ ਰਿਪੋਰਟ ਦੋ ਦਿਨ ਪਹਿਲਾਂ ਪਾਜ਼ੀਟਿਵ ਪਾਈ ਗਈ ਸੀ। ਜਿਸ ਦੀ ਅੱਜ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਿਰਤਕ ਦੇ ਪਤੀ ਜੋਗਿੰਦਰ ਸਿੰਘ ਅਤੇ ਉਸ ਦੀ ਬੇਟੀ ਪ੍ਰਭਜੋਤ ਕੌਰ ਦੇ ਸੈਂਪਲ ਵੀ ਭੇਜੇ ਗਏ ਹਨ।