ਪੰਜਾਬ ਚ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਚ ਮੌਨਸੂਨ ਪਹੁੰਚਣ ਦੀ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਸਮ ਵਿਭਾਗ ਅਨੁਸਾਰ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਕਹਿਰ ਦੀ ਗਰਮੀ ਤੋਂ ਜਲਦ ਰਾਹਤ ਮਿਲ ਸਕਦੀ ਹੈ।

Photo

ਚੰਡੀਗੜ੍ਹ : ਜਿੱਥੇ ਇਕ ਪਾਸੇ ਮੌਜੂਦਾ ਸਮੇਂ ਕਰੋਨਾ ਵਾਇਰਸ ਨੇ ਲੋਕਾਂ ਦੀ ਜਿੰਦਗੀ ਪਟੜੀ ਤੋਂ  ਲਾਹ ਰੱਖੀ ਹੈ ਉੱਥੇ ਹੀ ਹੁਣ ਪੰਜਾਬ ਅਤੇ ਚੰਗੀਗੜ੍ਹ ਇਲਾਕਿਆਂ ਵਿਚ ਪੈ ਰਹੀ ਗਰਮੀ ਨੇ ਲੋਕਾਂ ਦੀ ਜਿੰਦਗੀ ਹਾਲ-ਬੇਹਾਲ ਕੀਤੀ ਹੋਈ ਹੈ। ਪਰ ਹੁਣ ਮੌਸਮ ਵਿਭਾਗ ਨੇ ਲੋਕਾਂ ਨੂੰ ਥੋੜੀ ਰਾਹਤ ਦੇਣ ਵਾਲੀ ਆਸ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਕਹਿਰ ਦੀ ਗਰਮੀ ਤੋਂ ਜਲਦ ਰਾਹਤ ਮਿਲ ਸਕਦੀ ਹੈ।

ਕਿਉਂਕਿ ਦੱਖਣੀ-ਪੱਛਮੀ ਮਾਨਸੂਨ ਪਹਾੜੀ ਰਾਜਾਂ ਤੋਂ ਹੁੰਦਾ ਹੋਇਆ ਉਤਰਾਖੰਡ ਪਹੁੰਚ ਚੁੱਕਾ ਹੈ। ਜਿਸ ਤੋਂ ਬਾਅਦ ਹੁਣ ਮੌਸਮ ਵਿਭਾਗ ਵੱਲੋਂ ਇਹ ਆਸ ਜਤਾਈ ਜਾ ਰਹੀ ਹੈ ਕਿ ਅਗਲੇ 48 ਘੰਟਿਆਂ ਵਿਚ ਮੌਨਸੂਨ ਪੰਜਾਬ ਸਮੇਤ ਇਸ ਦੇ ਨਾਲ ਲਗਦੇ ਸੂਬਿਆਂ ਵਿਚ ਪਹੁੰਚ ਸਕਦਾ ਹੈ। ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਗਲੇ 24 ਘੰਟਿਆਂ ਦੇ ਵਿਚ ਗੁਜਰਾਤ,

ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਸਮੁੱਚੇ ਪੱਛਮੀ ਹਿਮਾਲਿਆਈ ਖੇਤਰ, ਰਹਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਨਾਲ ਨਾਲ ਪੰਜਾਬ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿਚ ਇਸ ਦੇ ਦਸਤਕ ਦੇਣ ਦੀ ਉਮੀਦ ਜਤਾਈ ਹੈ। ਇਸ ਸਮੇਂ ਮੌਨਸੂਨ ਅਹਿਮਦਾਬਾਦ, ਸ਼ਾਹਜਹਾਂਪੁਰ ਅਤੇ ਫਤਹਿਪੁਰ ਵਿਚੋਂ ਲੰਘ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।