ਗ਼ਲਤ ਰੀਪੋਰਟ ਦੇਣ ਵਾਲੀ ਕਿਸੇ ਵੀ ਲੈਬੋਰਟਰੀ ਨੂੰ ਬਖਸ਼ਿਆ ਨਹੀਂ ਜਾਵੇਗਾ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਮਹਾਂਮਾਰੀ ਨੂੰ ਨਿਪਟਣ ਲਈ ਰਾਜ ਸਰਕਾਰ ਵਲੋ ਸਰਕਾਰੀ ਹਸਪਤਾਲਾਂ ਵਿਚ  ਕੋਵਿਡ ਮਰੀਜਾਂ

OP Soni

ਅੰਮ੍ਰਿਤਸਰ, 22 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਕੋਵਿਡ-19 ਮਹਾਂਮਾਰੀ ਨੂੰ ਨਿਪਟਣ ਲਈ ਰਾਜ ਸਰਕਾਰ ਵਲੋ ਸਰਕਾਰੀ ਹਸਪਤਾਲਾਂ ਵਿਚ  ਕੋਵਿਡ ਮਰੀਜਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਅਤੇ ਕੁਝ ਲੋਕਾਂ ਵਲੋ ਪਾ੍ਰਈਵੇਟ ਲੈਬੋਰਟਰੀਆਂ ਵਿਚ ਆਪਣੇ ਟੈਸਟ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚੋ ਕੁਝ  ਪ੍ਰਾਈਵੇਟ ਲੈਬੋਰਟਰੀਆਂ ਵਲੋ ਗ਼ਲਤ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ, ਸ਼੍ਰੀ ਸੋਨੀ ਨੇ ਕਿਹਾ ਕਿ ਤੁਲੀ ਲੈਬੋਰਟਰੀ ਵਿਰੁੱਧ ਸ਼ਕਾਇਤਾਂ ਮਿਲਣ ਤੇ ਉਸ ਵਿਰੁੱਧ ਕਾਰਵਾਈ ਕਰਨ ਲਈ ਮੈ 7 ਜੂਨ ਨੂੰ ਸਿਹਤ ਮੰਤਰੀ ਪੰਜਾਬ ਅਤੇ ਸਕੱਤਰ ਸਿਹਤ ਵਿਭਾਗ ਨੂੰ ਲਿਖਿਆ  ਅਤੇ ਫਿਰ ਇਸ ਬਾਬਤ ਉਕਤ ਮੰਤਰੀ ਤੇ ਸਕੱਤਰ ਨੂੰ ਮਿਲ ਕੇ ਵੀ ਜਾਣੂ ਕਰਵਾਇਆ।  ਇਸ ਆਧਾਰ ਉਤੇ ਹੀ ਇਸ ਲੈਬੋਰਟਰੀ ਵਿਰੁੱਧ ਕਾਰਵਾਈ ਕੀਤੀ ਗਈ ਹੈ  ।

ਵਿਜੀਲੈਸ ਵਲੋ ਇਸ ਲੈਬੋਰਟਰੀ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਦੋਸੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ॥ ਇਹ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਹੈ ਅਤੇ ਕਿਸੇ ਵੀ ਦੋਸੀ ਨੂੰ ਬਖ਼ਸਿਆ ਨਹੀ ਜਾਵੇਗਾ। ਸ਼੍ਰੀ ਸੋਨੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ਤੇ ਆਪਣਾ ਟੈਸਟ ਸਰਕਾਰੀ ਹਸਪਤਾਲ ਤੋ ਹੀ ਕਰਵਾਉਣ। ਸਰਕਾਰੀ ਹਸਪਤਾਲਾਂ ਵਿਚ ਕੋਵਿਡ -19 ਦਾ ਟੈਸਟ ਕਰਨ ਲਈ ਆਧੁਨਿਕ ਢੰਗ ਦੀਆਂ ਮਸ਼ੀਨਾ ਰੱਖੀਆਂ ਗਈਆਂ ਹਨ ਅਤੇ ਇੰਨ੍ਹਾਂ ਮਸ਼ੀਨਾਂ ਦੇ ਟੈਸਟ ਦੀ ਪ੍ਰਤੀਸ਼ਤਾ ਬਿਲਕੁਲ ਸਹੀ ਹੈ।