ਸਨੌਰ ਰੋਡ ਸਬਜ਼ੀ ਮੰਡੀ ਮੁੜ ਸੁਰਖੀਆਂ ’ਚ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਲੀਆਂ ਕਿਰਪਾਨਾਂ, ਗੁਦਾਮ ਉਤੇ ਕੰਮ ਕਰਦੇ ਵਿਅਕਤੀ ਦੀ ਲੱਤ ਵੱਢੀ

File Photo

ਪਟਿਆਲਾ, 22 ਜੂਨ (ਤੇਜਿੰਦਰ ਫਤਿਹਪੁਰ) : ਸਨੌਰ ਰੋਡ ਉਤੇ ਸਬਜ਼ੀ ਮੰਡੀ ਵਿਖੇ ਦੋ ਦਰਜਨ ਹਥਿਆਰਬੰਦ ਨੌਜਵਾਨਾਂ ਨੇ ਕੇਲੇ ਦੇ ਗੁਦਾਮ ਦੇ ਕਰਮਚਾਰੀਆਂ ਉਤੇ ਹਮਲਾ ਕਰ ਦਿਤਾ, ਜਿਸ ਨਾਲ ਇਕ ਕਰਮਚਾਰੀ ਦੀ ਲੱਤ ਬੁਰੀ ਤਰ੍ਹਾਂ ਵੱਢੀ ਗਈ। ਜ਼ਖ਼ਮੀ ਦੀ ਪਛਾਣ ਸੁਰੇਸ਼ ਕੁਮਾਰ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 38 ਸਾਲ ਹੈ। ਇਹ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਕੇਲੇ ਦੇ ਗੋਦਾਮ ਦੇ ਮਾਲਕਾਂ ਨੇ ਤੁਰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕਰ ਦਿਤਾ ਪਰ ਦੇਰ ਸ਼ਾਮ ਤਕ ਮੁਲਜ਼ਮ ਵਿਰੁਧ ਕੇਸ ਦਰਜ ਨਹੀਂ ਕੀਤਾ ਗਿਆ।

ਗੋਦਾਮ ਦੇ ਮਾਲਕ ਸੰਨੀ ਗਰਗ ਨੇ ਦਸਿਆ ਕਿ ਉਸ ਨੇ ਸ਼ਾਮ ਨੂੰ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਦੇ ਵੈਟਸਐਪ ਨੰਬਰ ਉਤੇ ਸ਼ਿਕਾਇਤ ਵੀ ਕੀਤੀ ਸੀ ਅਤੇ ਸੀ.ਸੀ.ਟੀ.ਵੀ. ਫੁਟੇਜ਼ ਭੇਜ ਦਿਤੀ ਸੀ। ਗੋਦਾਮ ਦੇ ਮਾਲਕ ਸੰਨੀ ਗਰਗ ਨੇ ਦਸਿਆ ਕਿ ਸਨਿਚਰਵਾਰ ਨੂੰ ਕੁੱਝ ਨੌਜਵਾਨ ਵਾਸ਼ਰੂਮ ਦੇ ਕਿਨਾਰੇ ਸ਼ਰਾਬ ਪੀ ਰਹੇ ਸਨ ਜਦੋਂ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਪ੍ਰਧਾਨ ਮਲਹੋਤਰਾ ਨੇ ਸਨਿਚਰਵਾਰ ਨੂੰ ਦੋਹਾਂ ਧਿਰ ਵਿਚਕਾਰ ਸਮਝੌਤਾ ਕੀਤਾ ਸੀ, ਪਰ ਹੋਰ ਧੜੇ ਦੇ ਲੋਕ ਦਰਮਿਆਨ ਲੜਾਈ ਹੋਈ ਸੀ।

ਐਤਵਾਰ ਸਵੇਰੇ ਕਰੀਬ 15 ਵਿਅਕਤੀਆਂ ਨੇ ਹੱਥਾਂ ਵਿਚ ਤਲਵਾਰਾਂ ਲਹਿਰਾਉਂ ਵੇਅਰਹਾਓਸ ਦੁਆਲੇ ਲਹਿਰਾਉਣਾ ਸ਼ੁਰੂ ਕੀਤਾ, ਉਹ ਘਬਰਾ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸ਼ਿਕਾਇਤ ਦੇ ਬਾਵਜੂਦ, ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਫਿਰ ਮੁੜ ਸ਼ਾਮ ਨੂੰ ਇਸ ਨੌਜਵਾਨ ਨੂੰ ਤਲਵਾਰ ਨਾਲ ਦੇਖਿਆ ਗਿਆ ਸੀ ਜਦੋਂ ਸ਼ਾਮ ਨੂੰ ਪੁਲਿਸ ਪਾਰਟੀ ਪਹੁੰਚੀ ਤਾਂ ਨੌਜਵਾਨ ਭੱਜ ਗਏ।

ਅੱਜ ਸੋਮਵਾਰ ਫਿਰ ਸ਼ਾਮ ਤਲਵਾਰਾਂ ਨਾਲ ਲੈੱਸ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੇ ਗੋਦਾਮ ਦੇ ਅੰਦਰ ਮਜ਼ਦੂਰਾਂ ’ਤੇ ਹਮਲਾ ਕਰ ਦਿਤਾ ਬਾਕੀ ਤਾਂ ਅਪਣੀ ਜਾਨ ਬਚਾ ਕੇ ਫ਼ਰਾਰ ਹੋ ਗਏਪਰ ਇਕ ਮਜ਼ਦੂਰ ਸੁਰੇਸ਼ ਕੁਮਾਰ ਮੁਲਜ਼ਮ ਦੇ ਹੱਥ ਚੜ੍ਹ ਗਿਆ, ਜਿਸ ਉੱਤੇ ਤਲਵਾਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿਤਾ ਗਿਆ।