ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਆਤਮ ਹਤਿਆ
ਬੈਂਕ ਕਾਲੋਨੀ ਨਿਵਾਸੀ ਸਰਵਨ ਸਿੰਘ ਨੇ ਬੀਤੀ ਦੇਰ ਸ਼ਾਮ ਕੱਥੂਨੰਗਲ, ਜ਼ਿਲ੍ਹਾ ਅੰਮ੍ਰਿਤਸਰ ਦੀ ਨਹਿਰ
ਬਟਾਲਾ, 22 ਜੂਨ (ਸੰਜੀਵ ਨਈਅਰ, ਵਿਕਾਸ ਅਗਰਵਾਲ): ਬੈਂਕ ਕਾਲੋਨੀ ਨਿਵਾਸੀ ਸਰਵਨ ਸਿੰਘ ਨੇ ਬੀਤੀ ਦੇਰ ਸ਼ਾਮ ਕੱਥੂਨੰਗਲ, ਜ਼ਿਲ੍ਹਾ ਅੰਮ੍ਰਿਤਸਰ ਦੀ ਨਹਿਰ ਵਿਚ ਛਾਲ ਮਾਰ ਕੇ ਆਤਮ ਹਤਿਆ ਕਰ ਲਈ। ਮ੍ਰਿਤਕ ਪੇਸ਼ੇ ਤੋਂ ਸ਼ਟਰਿੰਗ ਦਾ ਕੰਮ ਕਰਦਾ ਸੀ। 10 ਸਾਲ ਪਹਿਲਾਂ ਉਸ ਦੀ ਬਲਜਿੰਦਰ ਕੌਰ ਵਾਸੀ ਪਿੰਡ ਨੌਸ਼ਹਿਰਾ ਨੰਗਲੀ, ਜ਼ਿਲ੍ਹਾ ਅੰਮ੍ਰਿਤਸਰ ਨਾ ਵਿਆਹ ਹੋਇਆ ਸੀ। ਘਰ ਵਿਚ ਇਕ ਸੱਤ ਸਾਲ ਦੀ ਬੇਟੀ ਤੇ ਇਕ 6 ਮਹੀਨੇ ਦਾ ਬੇਟਾ ਹੈ। ਪੰਜ ਦਿਨ ਪਹਿਲਾਂ ਮ੍ਰਿਤਕ ਦੀ ਅਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ ਜਿਸ ਦੇ ਬਾਅਦ ਉਹ ਆਪਣੇ ਪੇਕੇ ਘਰ ਚਲੀ ਗਈ ਸੀ।
ਪਤਨੀ ਨੂੰ ਘਰ ਵਾਪਸ ਲੈਣ ਦੇ ਲਈ ਐਤਵਾਰ ਦੁਪਹਿਰ ਸਰਵਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਉਸ ਦੇ ਪਿੰਡ ਗਿਆ। ਸੁਹਰੇ ਪਰਵਾਰ ਅਤੇ ਮ੍ਰਿਤਕ ਦੇ ਛੋਟੇ ਭਰਾ ਵੀਰ ਸਿੰਘ, ਭੈਣ ਬਲਵਿੰਦਰ ਕੌਰ, ਰਾਜਵੰਤ ਕੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਰਾ ਦੀ ਸ਼ਰੇਆਮ ਪਿੰਡ ਵਿਚ ਕੁੱਟਮਾਰ ਕੀਤੀ ਅਤੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਇਹ ਬੇਇੱਜਤੀ ਸਹਿਣ ਨਾਲ ਕਰ ਪਾਇਆ ਜਿਸ ਕਾਰਨ ਉਸ ਨੇ ਕੱਥੂਨੰਗਲ ਨਹਿਰ ਵਿਚ ਛਾਲ ਮਾਰ ਕੇ ਆਤਮ ਹਤਿਆ ਕਰ ਲਈ।
ਆਤਮ ਹਤਿਆ ਕਰਨ ਤੋਂ ਪਹਿਲਾ ਸਰਵਨ ਨੇ ਅਪਣੇ ਭਰਾ ਨੂੰ ਫ਼ੋਨ ਕਰ ਕੇ ਦਸਿਆ ਕਿ ਸੀ ਉਸ ਦੇ ਸੁਹਰਿਆਂ ਨੇ ਉਸ ਨਾਲ ਕੁੱਟਮਾਰ ਤੇ ਧੱਕਾਮੁਕੀ ਕੀਤੀ ਸੀ। ਸੂਚਨਾ ਮਿਲਣ ਉਤੇ ਥਾਣਾ ਕੱਥੂਨੰਗਲ ਪੁਲਿਸ ਘਟਨਾਸਥਲ ਤੇ ਪਹੁੰਚੀ। ਪੀਏਪੀ ਤੋਂ ਗੋਤਾਖੋਰ ਦੀ ਇਕ ਵਿਸ਼ੇਸ਼ ਟੀਮ ਨੂੰ ਬੁਲਾਇਆ ਗਿਆ। ਅਜੇ ਤਕ ਮ੍ਰਿਤਕ ਦੀ ਲਾਸ਼ ਨਹੀਂ ਮਿਲੀ।
ਪੁਲਿਸ ਹਰ ਤਰੀਕੇ ਨਾਲ ਕਰ ਰਹੀ ਹੈ ਜਾਂਚ
ਥਾਣਾ ਕੱਥੂਨੰਗਲ ਦੀ ਪੁਲਿਸ ਇਸ ਕੇਸ ਨੂੰ ਲੈ ਕੇ ਹਰ ਤਰੀਕੇ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਜੇਕਰ ਸਰਵਨ ਸਿੰਘ ਨੇ ਆਤਮ ਹਤਿਆ ਕੀਤੀ ਹੈ ਤਾਂ ਉਸ ਦੀ ਲਾਸ਼ ਮਿਲਣੀ ਜ਼ਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਨਹਿਰ ਦੇ ਕੋਲ ਸਰਵਨ ਸਿੰਘ ਦੇ ਕਪੜੇ ਅਤੇ ਮੋਟਰਸਾਈਕਲ ਮਿਲਿਆ ਹੈ। ਬਾਕੀ ਸੁਹਰਿਆਂ ਦੇ ਵਿਰੁਧ ਕੁੱਟਮਾਰ ਦੇ ਲੱਗੇ ਦੋਸ਼ਾਂ ਤੋਂ ਪੁਲਿਸ ਨੇ ਇਨਕਾਰ ਕੀਤਾ ਹੈ। ਸਰਵਨ ਦੇ ਭਰਾ ਵੀਰ ਸਿੰਘ ਦੇ ਸ਼ਿਕਾਇਤ ਉਤੇ ਰਿਪੋਰਟ ਦਰਜ ਕਰ ਲਈ ਗਈ ਹੈ।