‘ਯੂਪੀ ਦੇ ਸਿੱਖ ਕਿਸਾਨਾਂ ਦਾ ਉਜਾੜਾ ਰੋਕਣ ਲਈ ਅਕਾਲ ਤਖ਼ਤ ਸਾਹਿਬ ਸਣੇ ਕੈਪਟਨ ਸਰਕਾਰ ਦਖ਼ਲ ਦੇਣ’
ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਜਨਰਲ ਸਕੱਤਰ ਸ.ਹਰਵਿੰਦਰ ਸਿੰਘ ਬੌਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,
ਨਵੀਂ ਦਿੱਲੀ: 22 ਜੂਨ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਜਨਰਲ ਸਕੱਤਰ ਸ.ਹਰਵਿੰਦਰ ਸਿੰਘ ਬੌਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਸਰਕਾਰ, ਪੰਜਾਬ ਸਰਕਾਰ ਸਣੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਭੇਜ ਕੇ, ਯੂਪੀ ਵਿਚਲੇ ਸਿੱਖ ਕਿਸਾਨਾਂ ਦਾ ਉਜਾੜਾ ਰੋਕਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ 1947 ਪਿਛੋਂ ਪਾਕਿਸਤਾਨੋਂ ਉਜੜ ਕੇ ਆਏ ਸਿੱਖਾਂ ਨੇ ਯੂਪੀ ਦੀਆਂ ਬੰਜਰ ਜ਼ਮੀਨਾਂ ਨੂੰ ਆਪਣੀ ਮਿਹਨਤ ਮਸ਼ੱਕਤ ਨਾਲ ਵਾਹੀਯੋਗ ਬਣਾ ਕੇ, ਵਸਾਇਆ, ਪਰ ਹੁਣ ਇਕ ਮਿੰਟ ਵੀ ਨਹੀਂ ਲਾਇਆ ਗਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਬੁਲਡੋਜ਼ਰ ਚਲਾ ਦਿਤਾ ਗਿਆ ਤੇ ਫ਼ਸਲਾਂ ਬਰਬਾਦ ਕਰ ਦਿਤੀਆਂ ਗਈਆਂ।
ਕੀ ਇਹ ਦੇਸ਼ ਲਈ ਸਿੱਖਾਂ ਦੀਆਂ ਸ਼ਹੀਦੀਆਂ ਦਾ ਮੁੱਲ ਪਾਇਆ ਜਾ ਰਿਹਾ ਹੈ? ਸ.ਬੌਬੀ ਨੇ ਕਿਹਾ, “ਸਮੁੱਚੀ ਸਿੱਖ ਕੌਮ ਨੂੰੰ ਲਾਬੰਦ ਹੋ ਕੇ, ਯੂਪੀ ਦੇ ਸਿੱਖਾਂ ਦਾ ਮਸਲਾ ਹੱਲ ਕਰਨ ਲਈ ਆਵਾਜ਼ ਚੁਕਣੀ ਚਾਹੀਦੀ ਹੈ। ਯੂਪੀ ਵਿਚ ਸਿੱਖਾਂ ਨੇ ਜੰਗਲੀ ਜ਼ਮੀਨਾਂ ‘ਤੇ 17 ਪਿੰਡ ਵਸਾਏ, ਪਰ ਹੁਣ ਲਖੀਮਪੁਰ ਤੇ ਚੰਪਾਵਤ ਦੇ ਤਿੰਨ ਸੋ ਸਿੱਖ ਪਰਵਾਰਾਂ ਨੂੂੰ ਕਿਉਂ ਉਜਾੜਿਆ ਜਾ ਰਿਹਾ ਹੈ? ਅਕਾਲ ਤਖ਼ਤ ਸਾਹਿਬ ਸਣੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਇਹ ਉਜਾੜਾ ਰੋਕਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।’’
ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਨੇ ਜ਼ਮੀਨਾਂ ਖਾਲੀ ਨਾ ਕਰਵਾਉਣ ਦਾ ਭਰੋਸਾ ਦਿਤਾ ਹੈ, ਪਰ ਇਸਨੂੰ ਅਮਲੀ ਜਾਮਾ ਪਹਿਨਾਇਆ ਜਾਵੇ।