ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਹੋਈ ਮਿਲਖਾ ਸਿੰਘ ਤੇ ਪਤਨੀ ਦੀ ਅੰਤਿਮ ਅਰਦਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Milkha Singh ਅਤੇ ਉਹਨਾਂ ਦੀ ਪਤਨੀ Nirmal Milkha Singh ਦੀ ਆਤਮਿਕ ਸ਼ਾਂਤੀ ਲਈ ਚੰਡੀਗੜ੍ਹ ਦੇ ਸੈਕਟਰ-8 ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ।

Antim Ardas of Milkha Singh and His Wife

ਚੰਡੀਗੜ੍ਹ: ਉਡਣਾ ਸਿੱਖ ਮਿਲਖਾ ਸਿੰਘ (Flying Sikh Milkha Singh) ਅਤੇ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ (Nirmal Milkha Singh) ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਚੰਡੀਗੜ੍ਹ ਦੇ ਸੈਕਟਰ-8 ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ (Antim Ardas of Milkha Singh and Wife) ਕੀਤੀ ਗਈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅੰਤਿਮ ਅਰਦਾਸ ਮੌਕੇ ਪਰਿਵਾਰ ਦੇ ਮੈਂਬਰਾਂ ਸਮੇਤ 50 ਲੋਕ ਹੀ ਸ਼ਾਮਲ ਹੋਏ।

ਹੋਰ ਪੜ੍ਹੋ: ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਦਾ ਨਾਮ ਰੱਖਿਆ ਦੀਵਾਨ ਟੋਡਰ ਮੱਲ ਮਾਰਗ

ਇਸ ਦੌਰਾਨ ਸੋਸ਼ਲ ਮੀਡੀਆ ’ਤੇ ਲਾਈਵ ਸਮਾਰੋਹ ਜ਼ਰੀਏ ਉਹਨਾਂ ਦੇ ਫੈਨਜ਼ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਅਰਦਾਸ ਮੌਕੇ ਮਿਲਖਾ ਸਿੰਘ ਦੇ ਪਰਿਵਾਰ ਤੋਂ ਉਹਨਾਂ ਦਾ ਲੜਕਾ ਜੀਵ ਮਿਲਖਾ ਸਿੰਘ (Jeev Milkha Singh) ਤੇ ਉਹਨਾਂ ਦੀਆਂ ਭੈਣਾਂ ਤੋਂ ਇਲਾਵਾ ਜੀਵ ਦੀ ਪਤਨੀ ਕੁਦਰਤ ਕੌਰ ਤੇ ਬੇਟਾ ਮੌਜੂਦ ਸੀ। ਇਸ ਤੋਂ ਇਲਾਵਾ ਮਿਲਖਾ ਸਿੰਘ ਦੇ ਗੋਲਫ਼ ਕਲੱਬ ਦੇ ਸਾਥੀ ਤੇ ਅਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਦੇ ਅਧਿਕਾਰੀ ਵੀ ਸ਼ਾਮਲ ਹੋਏ।

ਹੋਰ ਪੜ੍ਹੋ: ਕੁਰਸੀ ਬਚਾਉਣ ਲਈ ਵਾਰ ਵਾਰ ਰਾਹੁਲ ਗਾਂਧੀ ਦੇ ਦਰਬਾਰ ਵਿਚ ਮੱਥਾ ਰਗੜ ਰਹੇ ਕੈਪਟਨ : ਹਰਪਾਲ ਚੀਮਾ

ਦੱਸ ਦਈਏ ਕਿ ਪੀਜੀਆਈ ਵਿਖੇ ਕੋਰੋਨਾ ਦੇ ਇਲਾਜ ਦੌਰਾਨ 91 ਸਾਲਾ ਮਿਲਖਾ ਸਿੰਘ (Milkha Singh Death) 18 ਜੂਨ ਦੀ ਰਾਤ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਸ ਤੋਂ ਪੰਜ ਦਿਨ ਪਹਿਲਾਂ ਉਹਨਾਂ ਦੀ ਪਤਨੀ ਦੀ ਮੋਹਾਲੀ ਦੇ ਫੋਰਟਿਸ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ ਸੀ। ਉਹਨਾਂ ਦੇ ਦੇਹਾਂਤ ’ਤੇ ਦੇਸ਼-ਵਿਦੇਸ਼ ਦੀਆਂ ਉੱਘੀਆਂ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।