ਮੈਨੂੰ ਨਜ਼ਰ ਅੰਦਾਜ਼ ਨਹੀਂ ਦਰਕਿਨਾਰ ਕੀਤਾ ਗਿਆ : ਮਾਸਟਰ ਮੋਹਨ ਲਾਲ

ਏਜੰਸੀ

ਖ਼ਬਰਾਂ, ਪੰਜਾਬ

ਮੈਨੂੰ ਨਜ਼ਰ ਅੰਦਾਜ਼ ਨਹੀਂ ਦਰਕਿਨਾਰ ਕੀਤਾ ਗਿਆ : ਮਾਸਟਰ ਮੋਹਨ ਲਾਲ

image

ਪਠਾਨਕੋਟ, 22 ਜੂਨ ( ਦਿਨੇਸ਼ ਭਾਰਦਵਾਜ) : ਪੰਜਾਬ ਵਿਧਾਨ ਸਭਾ ਚੋਣਾਂ ਸਿਰ ਤੇ ਹਨ।  ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਨਾਰਾਜ਼ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ।  ਲੋਕਾਂ ਦਾ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣਾ ਬਦਸਤੂਰ ਜਾਰੀ ਹੈ।  ਪਾਰਟੀਆਂ ਦੇ ਨਵੇਂ-ਨਵੇਂ ਗਠਜੋੜ ਸਾਹਮਣੇ ਆਉਣੇ ਸ਼ਰੂ ਹੋ ਗਏ ਹਨ।  ਇਸ ਦੌਰਾਨ ਪਠਾਨਕਟ ਤੋਂ ਸੀਨੀਅਰ ਭਾਜਪਾ ਆਗੂ ’ਤੇ ਪਠਾਨਕੋਟ ਜ਼ਿਲੇ ਵਿਚ ਭਾਜਪਾ ਦੇ ਇਕ ਬਾਨੀ ਮੈਂਬਰ ਮਾਸਟਰ ਮੋਹਨ ਲਾਲ ਆਉਣ ਵਾਲੇ ਦਿਨਾਂ ਵਿਚ ਭਾਜਪਾ ਨੂੰ ਕਿਥੇ ਖੜ੍ਹੇ ਵੇਖਦੇ ਹਨ, ਨੇ ਇਸ ਬਾਰੇ ਇਕ ਗੈਰ ਰਸਮੀ ਗਲਬਾਤ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।
ਨਜ਼ਰ ਅੰਦਾਜ਼ ਨਹੀਂ ਦਰਕਿਨਾਰ ਕੀਤਾ ਗਿਆ :  ਪਠਾਨਕੋਟ ਭਾਜਪਾ ਜ਼ਿਲ੍ਹਾ ਇਕਾਈ ਵਲੋਂ ਸੁਜਾਨਪਰ ਨਗਰ ਕੌਂਸਲ ਪ੍ਰਧਾਨ ਦੀ ਚੋਣ ਵਿਚ ਭਾਜਪਾ ਉਮੀਦਵਾਰ ਨਾ ਖੜ੍ਹਾ ਕਰਨਾ ਅਤੇ ਵਾਕਆਉਟ ਕਰ ਜਾਣਾ ਇਕ ਮੰਦਭਾਗੀ ਘਟਨਾ ਸੀ। ਪਾਰਟੀ ਦੇ ਇਕ ਸੀਨੀਅਰ ਨੇਤਾ ਹੋਣ ਕਾਰਨ ਮਾਸਟਰ ਮੋਹਨ ਲਾਲ ਨੂੰ ਇਸ ਮੰਦਭਾਗੀ ਘਟਨਾ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਤਾਂ ੁਉਨ੍ਹਾਂ ਕਿਹਾ ਕਿ ਮੈਨੂੰ ਇਸ ਮਾਮਲੇ ਵਿਚ ਦਰਕਿਨਾਰ ਕੀਤਾ ਗਿਆ, ਨਜ਼ਰਅੰਦਾਜ਼ ਤਾਂ ਕਈ ਵਰਿ੍ਹਆਂ ਤੋਂ ਹੁੰਦਾ ਆ ਰਿਹਾ ਹਾਂ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਪੰਜਾਬ ਸੂਬਾ ਪ੍ਰਧਾਨ ਤਕ ਦੀ ਇਸ ਮਾਮਲੇ ਵਿਚ ਜਵਾਬਦੇਹੀ ਬਣਦੀ ਹੈ, ਤਹਾਨੂੰ ਉਨ੍ਹਾਂ ਤੋਂ ਹੀ ਪੁੱਛਣਾ ਚਾਹੀਦਾ ਹੈ। ਇਸੇ ਤਰ੍ਹਾਂ ਪਠਾਨਕੋਟ ਨਗਰ ਨਿਗਮ ਚੋਣਾਂ ਵਿਚ 50 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕਰਨ ਮੌਕੇ ਉਨ੍ਹਾਂ ਦਾ ਇਹੀ  ਰਵਈਆ ਰਿਹਾ ਕਿ ਮਾਸਟਰ ਮੋਹਨ ਲਾਲ ਨੂੰ ਲਾਗੇ ਨਹੀਂ ਫਟਕਣ ਦੇਣਾ, ਭਾਵੇਂ ਭਾਜਪਾ ਦਾ ਨਗਰ ਨਿਗਮ ਚੋਣਾਂ ਵਿਚ ਭੱਠਾ ਬੈਠ ਜਾਵੇ।  ਉਨ੍ਹਾਂ ਦਸਿਆ ਕਿ ਮੈਂ 55 ਸਾਲ ਪਠਾਨਕੋਟ ਦੀ ਰਾਜਨੀਤੀ ਵਿਚ ਬਿਤਾਏ ਹਨ, ਉਸ ਸਮੇਂ ਬਟਾਲਾ ਤੋਂ ਗੁਰਦਾਸਪੁਰ-ਪਠਾਨਕੋਟ ਤਕ ਹਰ ਜਗ੍ਹਾ ਕਾਂਗਰਸ ਦਾ ਦਬਦਬਾ ਸੀ।  ਇਸ ਨੂੰ ਖਤਮ ਕਰਦਿਆਂ, ਭਾਜਪਾ ਦੀ ਇਕ ਛਤਰ ਤਾਕਤ ਪਠਾਨਕੋਟ ਵਿਚ ਸਥਾਪਿਤ ਕੀਤੀ ਗਈ। ਅਜਿਹੇ ਵੱਡੇ ਨੇਤਾ ਨੂੰ ਨਜ਼ਰ ਅੰਦਾਜ਼ ਕਰਨਾ ਉਨ੍ਹਾਂ ਦੇ ਸੁਭਾਅ ਵਿਚ ਹੈ।
ਮੈਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਪਾਰਟੀ ਨੂੰ ਮੇਰੀ ਜਰੂਰਤ ਨਹੀਂ ਹੈ :   ਪਾਰਟੀ ਦੀਆਂ ਜ਼ਿੰਮੇਵਾਰ ਅਸਾਮੀਆਂ ਤੇ ਤਾਇਨਾਤ ਵਿਅਕਤੀ ਦੀ ਹਠਧਰਮੀ, ਅੜਿਅਲ ਰਵਈਆ ਅਤੇ ਇਕ ਜਗ੍ਹਾ ਖੜ ਜਾਣਾ, ਟਸ ਤੋਂ ਮਸ ਨਾ ਹੋਣਾ ਪਾਰਟੀ ਦੀ ਇਸ ਭੈੜੀ ਸਥਿਤੀ ਦਾ ਕਾਰਨ ਹੈ।
ਮੈਂ ਪਿਛਲੇ ਕਈ ਸਾਲਾਂ ਤੋਂ ਪਾਰਟੀ ਵਿਚ ਦਾਦਾ ਦੀ ਭੂਮਿਕਾ ਹੀ ਨਿਭਾ ਰਿਹਾ ਹਾਂ : ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਪਿਛਲੇ 12 ਸਾਲਾਂ ਤੋਂ ਪਾਰਟੀ ਵਿਚ ਕੀ ਕਰ ਰਿਹਾ ਹਾਂ। ਉਹ ਪਾਰਟੀ ਮੈਂਬਰ ਜਿਨ੍ਹਾਂ ਵਿਰੁੱਧ ਕੇਸ ਦਰਜ਼ ਕੀਤੇ ਗਏ ਸਨ, ਜਿਨ੍ਹਾਂ ਲੋਕਾਂ ਦੀ ਕਿਸੇ ਬਾਤ ਨਹੀਂ ਪੁੱਛੀ। ਪਾਰਟੀ ਦਾ ਇਕ ਸੀਨੀਅਰ ਮੈਂਬਰ ਹੋਣ ਦੇ ਨਾਤੇ, ਮੈਂ ਪਿਛਲੇ 12 ਸਾਲਾਂ ਤੋਂ ਓਹਨਾਂ ਦੇ ਦੁੱਖ ਵਿਚ ਸ਼ਾਮਲ ਰਿਹਾ ਹਾਂ।  ਮੈਂ ਓਹਨਾਂ ਦਿਆਂ ਅਖਾਂ ਵਿਚੋਂ ਹੰਝੂ ਪੂੰਝੇ ਹਨ। ਪਾਰਟੀ ਦੇ ਸੂਬਾ ਪ੍ਰਧਾਨ ਅਨਸਾਰ ਮੈਂ ਪਾਰਟੀ ਵਿਚ ਦਾਦਾ ਜੀ ਦੀ ਭੂਮਿਕਾ ਅਦਾ ਕਰ ਰਿਹਾ ਹਾਂ।  ਪਰ ਜਦੋਂ ਪਰਿਵਾਰ ਵਿਚ ਕੋਈ ਮਸੀਬਤ ਆਉਂਦੀ ਹੈ, ਤਾਂ ਪਰਿਵਾਰ ਵਿਚ ਕੰਮ ਦਾਦੇ ਦੇ ਤਜਰਬੇ ਅਤੇ ਸਲਾਹ ਦੁਆਰਾ ਹੀ ਕੀਤਾ ਜਾਂਦਾ ਹੈ। ਪਰ ਇਥੇ ਪਰਿਵਾਰ ਦੇ ਦਾਦਾ ਜੀ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ, ਇਸੇ ਕਾਰਨ ਪਰਿਵਾਰ ਖਤਮ ਹੋ ਰਿਹਾ ਹੈ। ਕੁੱਝ ਲੋਕ ਸੋਚਦੇ ਹਨ ਕਿ ਉਸਨੇ ਪਾਰਟੀ ਵਿਚ ਸਰਵਉਉਚਤਾ ਕਾਇਮ ਕਰ ਲਈ ਹੈ।  ਪਰ ਪਾਰਟੀ ਕਿਸੇ ਦੀ ਜਾਇਦਾਦ ਨਹੀਂ ਹੈ, ਪਾਰਟੀ ਸਭ ਦੀ ਮਾਂ ਹੈ।  ਪਾਰਟੀ ਉਸ ਵਿਅਕਤੀ ਦੀ ਮਾਂ ਵੀ ਹੈ ਜੋ ਪਾਰਟੀ ਵਿਚ ਦਰਿਆਂ ਵਿਛਾਉਂਦਾ ਹੈ, ਪਾਰਟੀ ਦੇ ਨਾਮ ਤੇ ਚਾਲਾਂ ਚਲਦਾ ਹੈ, ਪਾਰਟੀ ਦਾ ਵਿਸਤਾਰ ਕਰਦਾ ਹੈ ਜਾਂ ਆਪਣੀ ਬੇਵਕੂਫੀ ਨਾਲ ਪਾਰਟੀ ਦਾ ਅਧਾਰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ।  ਪਾਰਟੀ ਸਾਰਿਆਂ ਦੀ ਮਾਂ ਹੁੰਦੀ ਹੈ, ਇਕ ਮਾਂ ਦੇ ਸਾਰੇ ਪੁੱਤਰ ਯੋਗ ਨਹੀਂ ਹੁੰਦੇ।
ਕੁੱਝ ਲੋਕ ਪਾਰਟੀ ਵਿਚ ਅਹੁਦੇਦਾਰੀ ਤੋਂ ਬਾਅਦ ਲਗੀ ਦੁਕਾਨ ਤੇ ਬੈਠਣ ਵਰਗਾ ਵਿਹਾਰ ਕਰਦੇ ਹਨ :   ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ, ਆਉਂਦੀਆਂ ਚੋਣਾਂ ਵਿਚ ਪਠਾਨਕੋਟ ਵਿਚ ਪਾਰਟੀ ਦੀ ਸਥਿਤੀ ਬਾਰੇ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਪਠਾਨਕੋਟ ਵਿਚ ਪਾਰਟੀ ਦੀ ਸਥਿਤੀ ਬਹੁਤ ਚੰਗੀ ਹੈ।  ਪਾਰਟੀ ਦੇ ਸਮਰਪਿਤ ਵਰਕਰ ਪਾਰਟੀ ਨੂੰ ਕਦੀ ਵੀ ਨੁਕਸਾਨ ਨਹੀਂ ਹੋਣ ਦੇਣਗੇ।  ਉਨ੍ਹਾਂ ਦਸਿਆ ਕਿ ਮਾਸਟਰ ਮੋਹਨ ਲਾਲ ਅਖੀਰਲੇ ਵਿਅਕਤੀ ਹੋਣਗੇ ਜੋ ਪਾਰਟੀ ਨੂੰ ਮੁੜ ਆਪਣੇ ਪੈਰਾਂ ਤੇ ਲਿਆਉਣ ਲਈ ਆਪਣੀ ਜਾਨ ਦੇਣਗੇ।  ਅਸੀਂ ਪਾਰਟੀ ਨੂੰ ਆਪਣੇ ਲਹੂ ਨਾਲ ਸਿੰਜਿਆ ਹੈ। ਅਜ ਦੇ ਨੇਤਾ ਇਸ ਨੂੰ ਲਗੀ ਲਗਾਈ ਦੁਕਾਨ ਤੇ ਬੈਠਣ ਦਾ ਕੰਮ ਮੰਨਦੇ ਹਨ।  ਪਾਰਟੀ ਵਿਚ ਉਨ੍ਹਾਂ ਨੂੰ ਦਿੱਤੀਆਂ ਪੋਸਟਾਂ ਲੈ ਕੇ, ਉਹ ਸੋਚਦੇ ਹਨ ਕਿ ਅਸੀਂ ਪਾਰਟੀ ਤੇ ਕਬਜ਼ਾ ਕਰਕੇ ਬੈਠ ਗਏ ਹਾਂ ਅਤੇ ਕਿਸੇ ਸੀਨੀਅਰ ਨੇਤਾ ਨੂੰ ਲਾਗੇ ਨਹੀਂ ਫਟਕਣ ਦੇਵਾਂਗੇ। ਇਹ ਉਨ੍ਹਾਂ ਦੀ ਵੱਡੀ ਭੁੱਲ ਹੈ।
ਮੋਦੀ ਜੀ ਕਿਸਾਨ ਅੰਦੋਲਨ ਦਾ ਸਥਾਈ ਅਤੇ ਠੋਸ ਹਲ ਕੱਢਣ ਵਿਚ ਸਮਰੱਥ ਹਨ : ਕਿਸਾਨ ਅੰਦੋਲਨ ਬਾਰੇ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਜਲਦੀ ਹੀ ਕਿਸਾਨ ਅੰਦੋਲਨ ਦਾ ਮਸਲਾ ਹਲ ਕਰਦੀ ਹੈ ਤਾਂ ਬੀਜੇਪੀ ਪੰਜਾਬ ਵਿਚ ਸਰਕਾਰ ਬਣਾਉਣ ਦੀ ਸਥਿਤੀ ਤਕ ਪਹੰੁਚ ਸਕਦੀ ਹੈ।  ਪਰ ਜੇ ਕਿਸਾਨਾਂ ਦਾ ਮੁੱਦਾ ਇਸ ਤਰ੍ਹਾਂ ਲਟਕਦਾ ਰਹਿੰਦਾ ਹੈ, ਤਾਂ ਅਸੀਂ ਲੋਕਾਂ ਤਕ ਆਪਣੀ ਗੱਲ ਨਹੀਂ ਪਹੁੰਚਾ ਪਾਵਾਂਗੇ, ਚੋਣ ਲੜਨਾ ਤਾਂ ਦੂਰ ਦੀ ਗੱਲ ਹੈ।  ਕਿਸਾਨ ਅੰਦੋਲਨ ਪਾਰਟੀ, ਦੇਸ਼ ਅਤੇ ਸਮਾਜ ਲਈ ਨੁਕਸਾਨਦੇਹ ਹੈ। ਕਿਸਾਨ ਨੇਤਾਵਾਂ ਵਲੋਂ ਅਪਣਾਇਆ ਅੜਿਅਲ ਵਤੀਰਾ ਵੀ ਕਿਸਾਨੀ ਲਹਿਰ ਲਈ ਬਹੁਤ ਨਕਸਾਨਦੇਹ ਹੈ।  ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਕ ਮੰਚ ‘ਤੇ ਬੈਠ ਕੇ ਸਰਕਾਰ ਨਾਲ ਗਲਬਾਤ ਕਰਨੀ ਚਾਹੀਦੀ ਹੈ।  ਸਰਕਾਰ ਦੁਆਰਾ ਦਿੱਤੇ ਪ੍ਰਸਤਾਵ ਤੇ ਵੀ ਸਰਕਾਰ ਦੇ ਸਾਮਣੇ ਆਪਣੇ ਮਸਲਿਆਂ ਨੂੰ ਚੰਗੀ ਤਰ੍ਹਾਂ ਰਖਦਿਆਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਸਿਰਫ ਕੱਟੜ ਬਣ ਕੇ ਕਾਨੂੰਨ ਨੂੰ ਵਾਪਸ ਕਰਵਾਉਨ ਦਿਆਂ ਕੋਸ਼ਿਸ਼ਾਂ ਨਾ ਕਰੋ, ਕੋਈ ਵਿਚ ਦਾ ਰਸਤਾ ਲਭੋ। ਸਹਿਣਸ਼ੀਲਤਾ ਦੇ ਸਬੂਤ ਦਿੰਦੇ ਹੋਏ ਗਲਬਾਤ ਕਰੋ। ਜਦੋਂ ਸੁਪਰੀਮ ਕੋਰਟ ਨੇ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰ ਦਿੱਤਾ, ਤਾਂ ਇੰਨੀ ਵੱਡੀ ਮਹਾਂਮਾਰੀ ਵਿਚ ਅੰਦੋਲਨ ਨੂੰ ਮੁਲਤਵੀ ਕਰਦਿਆਂ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਜੇ ਉਹ ਪਹਿਲੀ ਲਹਿਰ ਵਿਚ ਅਜਿਹਾ ਨਹੀਂ ਕਰ ਸਕੇ ਸੀ, ਤਾਂ ਘਟੋ ਘੱਟ ਦੂਜੀ ਲਹਿਰ ਵਿਚ ਓਹਨਾਂ ਨੂੰ ਅੰਦੋਲਨ ਕੁੱਝ ਸਮੇਂ ਲਈ ਮੁਲਤਵੀ ਕਰ ਦੇਣਾ ਚਾਹੀਦਾ ਸੀ। ਤਾਂ ਜੋ ਲੋਕਾਂ ਵਿਚ ਕਿਸਾਨ ਅੰਦੋਲਨ ਪ੍ਰਤੀ ਹਮਦਰਦੀ ਦੀ ਲਹਿਰ ਪੈਦਾ ਹੋ ਸਕੇ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਪੰਜਾਬ ਭਾਜਪਾ ਕੇਂਦਰ ਵਿਚ ਕਿਸਾਨਾਂ ਦੀ ਲਹਿਰ ਅਤੇ ਕੇਂਦਰ ਵਲੋਂ ਕਿਸਾਨਾਂ ਨੂੰ ਦਿਤੀਆਂ ਜਾਂਦੀਆਂ ਸਹੂਲਤਾਂ ਦੇ ਤੱਥ ਸਾਂਝੇ ਕਰਨ ਵਿਚ ਅਸਫਲ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਕਿਉਂਕਿ ਮੈਂ ਇਸ ਸਾਰੀ ਘਟਨਾ ਵਿਚ ਕੋਈ ਅਹੁਦੇਦਾਰ ਨਿਯੁਕਤ ਨਹੀਂ ਕੀਤਾ ਗਿਆ ਸੀ, ਮੈਂ ਪੂਰੀ ਜਾਣਕਾਰੀ ਨਹੀਂ ਦੇ ਸਕਾਂਗਾ। ਪਰ ਮੈਨੂੰ ਇਹ ਕਹਿਣਾ ਪਵੇਗਾ ਕਿ ਇਸ ਸਭ ਨੇ ਲੋਕਾਂ ਨੂੰ ਇਕ ਭੰਬਲਭੂਸੇ ਵਾਲਾ ਸੰਦੇਸ਼ ਭੇਜਿਆ ਹੈ ਕਿ ਪੰਜਾਬ ਭਾਜਪਾ ਅੰਦੋਲਨ ਦੀ ਗੰਭੀਰਤਾ ਬਾਰੇ ਕੇਂਦਰ ਦੇ ਨੇਤਾਵਾਂ ਨੂੰ ਸੂਚਿਤ ਕਰਨ ਵਿਚ ਅਸਫਲ ਰਹੀ ਹੈ । ਉਨ੍ਹਾਂ ਕਿਹਾ ਕਿ ਜਿਵੇਂ ਕਿ ਮੋਦੀ ਸਾਹਿਬ ਦਾ ਰਿਕਾਰਡ ਹੈ ਕਿ ਉਨ੍ਹਾਂ ਭਾਰਤ ਦਿਆਂ ਵਡੀਆਂ ਮੁਸ਼ਕਲਾਂ ਨੂੰ ਚੁਟਕੀ ਵਿਚ ਹਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਉਹ ਕਿਸਾਨੀ ਅੰਦੋਲਨ ਨੂੰ ਬਹੁਤ ਵਧੀਆ ਢੰਗ ਨਾਲ ਸੁਲਝਾਉਣਗੇ।
ਪ੍ਰਦੇਸ਼ ਭਾਜਪਾ ਪ੍ਰਧਾਨ ਸਵਯੰ-ਭੂ ਸ਼ਕਤੀਸ਼ਾਲੀ ਵਿਅਕਤੀ, ਪਠਾਨਕੋਟ ਵਿਧਾਨ ਸਭਾ ਦੀਆਂ ਤਿੰਨੇਂ ਸੀਟਾਂ ਜਿੱਤਣਗੇ : ਪਠਾਨਕੋਟ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਨਾ ਤਾਂ ਬਹੁਜਨ ਸਮਾਜ ਪਾਰਟੀ ਦਾ ਅਧਾਰ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਇਥੇ ਕੁੱਝ ਕਰ ਸਕਦੀ ਹੈ।  ਮੁਕਾਬਲਾ ਕਾਂਗਰਸ ਅਤੇ ਭਾਜਪਾ ਦਰਮਿਆਨ ਵਿਚ ਹੀ ਰਹਿਣਾ ਹੈ।  ਪਿਛਲੀ ਵਾਰ ਕਾਂਗਰਸ ਨੇ ਲੋਕਾਂ ਨੂੰ ਗੁਮਰਾਹ ਕਰਦੇ ਮੁੱਦੇ ਉਠਾਉਂਦਿਆਂ ਨਿਸ਼ਚਤ ਤੌਰ ਤੇ 2 ਸੀਟਾਂ ਤੇ ਕਬਜ਼ਾ ਕੀਤਾ ਸੀ। ਪਰ ਇਸ ਵਾਰ ਉਸਦੀ ਪੋਲ ਪੱਟੀ ਖੁੱਲ ਗਈ ਹੈ। ਪਠਾਨਕੋਟ ਦੇ ਲੋਕ ਤਿੰਨਾਂ ਵਿਧਾਨ ਸਭਾ ਸੀਟਾਂ ਭਾਜਪਾ ਨੂੰ ਜਿਤਾਣ ਜਾ ਰਹੇ ਹਨ। ਕਿਉਂਕਿ ਕਾਂਗਰਸ ਵਲੋਂ ਘਰ-ਘਰ ਨੌਕਰੀ, ਨਸ਼ਾ ਛਡਾਓ, ਮਾਈਨਿਂਗ ਆਦਿ ਲਈ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ।  ਉਨ੍ਹਾਂ ਭਾਜਪਾ ਨੇਤਾਵਾਂ ਨੂੰ ਬਹੁਤ ਸ਼ਕਤੀਸ਼ਾਲੀ ਦਸਦਿਆਂ ਕਿਹਾ ਕਿ ਨਿਜੀ ਤੌਰ ‘ਤੇ ਸੁਜਾਨਪਰ ਦੇ ਵਿਧਾਇਕ ਅਤੇ ਪਠਾਨਕੋਟ ਅਤੇ ਭੋਆ ਦੇ ਸਾਬਕਾ ਵਿਧਾਇਕ ਬਹੁਤ ਸ਼ਕਤੀਸ਼ਾਲੀ ਹਨ।  ਖ਼ਾਸਕਰ ਬੀਜੇਪੀ ਦੇ ਮੌਜੂਦਾ ਸੂਬਾ ਪ੍ਰਧਾਨ ਬਾਰੇ, ਹਰ ਕੋਈ ਕਹਿੰਦਾ ਹੈ ਕਿ ਉਹ ਇਕ ਸਵੈ-ਭੂ ਸ਼ਕਤੀਸ਼ਾਲੀ ਵਿਅਕਤੀ ਹੈ।  ਉਹ ਪਠਾਨਕੋਟ ਦੀਆਂ ਤਿੰਨੋਂ ਸੀਟਾਂ ਆਪਣੇ ਦਮ ਤੇ ਜਿਤੇਗਾ ਅਤੇ ਇਸ ਨੂੰ ਭਾਜਪਾ ਦੀ ਝੋਲੀ ਵਿਚ ਪਾਵੇਗਾ।
ਪੀਟੀਕੇ-ਦਿਨੇਸ਼ ਭਾਰਦਵਾਜ-22-1
ਫੋਟੋ ਕੈਪਸ਼ਨ- ਮਾਸਟਰ ਮੋਹਨ ਲਾਲ (ਫਾਇਲ ਫੋਟੋ)