ਜੈਪਾਲ ਭੁੱਲਰ ਦਾ ਮੁੜ ਪੋਸਟ ਮਾਰਟਮ ਹੋਇਆ

ਏਜੰਸੀ

ਖ਼ਬਰਾਂ, ਪੰਜਾਬ

ਜੈਪਾਲ ਭੁੱਲਰ ਦਾ ਮੁੜ ਪੋਸਟ ਮਾਰਟਮ ਹੋਇਆ

image

ਚੰਡੀਗੜ੍ਹ, 22 ਜੂਨ (ਸੁਰਜੀਤ ਸਿੰਘ ਸੱਤੀ) : ਗੈਂਗਸਟਰ ਜੈਪਾਲ ਭੁੱਲਰ ਦੀ ਮਿ੍ਤਕ ਦੇਹ ਦਾ ਅੱਜ ਆਖਰ ਪੀਜੀਆਈ ਵਿਖੇ ਪੋਸਟ ਮਾਰਟਮ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰ ਮਿ੍ਤਕ ਦੇਹ ਲੈ ਕੇ ਇਥੇ ਪੁੱਜੇ ਜਿਥੇ ਹਾਈਕੋਰਟ ਦੀ ਹਦਾਇਤ ਮੁਤਾਬਕ ਡਾਕਟਰਾਂ ਦੇ ਬੇਰਡ ਨੇ ਪੋਸਟ ਮਾਰਟਮ ਕੀਤਾ। ਇਹ ਪੋਸਟ ਮਾਰਟਮ ਦੂਜੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਕੋਲਕਾਤਾ ਵਿਖੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ‘ਤੇ ਪੁਲਿਸ ਵੱਲੋਂ ਉਥੇ ਹੀ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਸੀ ਤੇ ਇਥੇ ਲਿਆ ਕੇ ਉਸ ਦੇ ਪਰਿਵਾਰ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਦੋਸ ਲਗਾਇਆ ਸੀ ਕਿ ਜੈਪਾਲ ਨੂੰ ਬੁਰੀ ਤਰ੍ਹਾਂ ਨਾਲ ਸਰੀਰਕ ਤਸੀਹੇ ਦਿੱਤੇ ਗਏ ਸੀ, ਲਿਹਾਜਾ ਮੁੜ ਪੋਸਟ ਮਾਰਟਮ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ। ਇਸ ਲਈ ਉਨ੍ਹਾਂ ਹਾਈ ਕੋਰਟ ਪਹੁੰਚ ਕੀਤੀ ਸੀ ਪਰ ਹਾਈਕੋਰਟ ਨੇ ਪਟੀਸਨ ਖਾਰਜ ਰਿਹਾ ਦਿੱਤੀ ਸੀ, ਜਿਸ ਤੇ ਜੈਪਾਲ ਦੇ ਪਿਤਾ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ ਤੇ ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਮੁੜ ਸੁਣਵਾਈ ਲਈ ਕਿਹਾ ਸੀ। ਹਾਈਕੋਰਟ ਨੇ ਪਟੀਸ਼ਨਰ ਮੰਜੂਰ ਕਰਦਿਆਂ ਪੀਜੀਆਈ ਨੂੰ ਜੈਪਾਲ ਦੀ ਦੋਹਾਂ ਦਾ ਮੁੜ ਪੋਸਟ ਮਾਰਟਮ ਕਰਨ ਦੀ ਹਦਾਇਤ ਕੀਤੀ ਸੀ ਤੇ ਅੰਦਰ ਪੋਸਟ ਮਾਰਟਮ ਹੋ ਗਿਆ ਹੈੈ, ਜਿਸ ਉਪਰੰਤ ਮਿ੍ਤਕ ਦੇਹ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਹੁਣ ਪੋਸਟ ਮਾਰਟਮ ਰਿਪੋਰਟ ਆਉਣ ’ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਕਿ ਉਸ ਦੀ ਮੌਤ ਕਿਵੇਂ ਹੋਈ ਤੇ ਕੀ ਉਸ ਨੂੰ ਸੱਚਮੁਚ ਤਸੀਹੇ ਦਿਤੇ ਗਏ ਸੀ ਜਾਂ ਨਹੀਂ।