ਹਾਈ ਕੋਰਟ ਦੀ ਪ੍ਰਬੰਧਕੀ ਕਮੇਟੀ ਨੇ ਕੇਸਾਂ ਦੀਆਂ ਤਰੀਕਾਂ ਅੱਗੇ ਪਾਈਆਂ

ਏਜੰਸੀ

ਖ਼ਬਰਾਂ, ਪੰਜਾਬ

ਹਾਈ ਕੋਰਟ ਦੀ ਪ੍ਰਬੰਧਕੀ ਕਮੇਟੀ ਨੇ ਕੇਸਾਂ ਦੀਆਂ ਤਰੀਕਾਂ ਅੱਗੇ ਪਾਈਆਂ

image

ਚੰਡੀਗੜ੍ਹ, 22 ਜੂਨ (ਸੁਰਜੀਤ ਸਿੰਘ ਸੱਤੀ) : ਕੋਰੋਨਾ  ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਹਾਈ ਕੋਰਟ ਦੀ ਪ੍ਰਬੰਧਕੀ ਕਮੇਟੀ ਨੇ ਫ਼ੈਸਲਾ ਲੈਂਦੇ ਹੋਏ 26 ਜੂਨ ਤੋਂ 30 ਜੁਲਾਈ ਦੇ ਵਿਚ ਜਿਨ੍ਹਾਂ ਕੇਸਾਂ ਦੀ ਪਹਿਲਾਂ ਤੋਂ ਸੁਣਵਾਈਆਂ ਤੈਅ ਕੀਤੀਆਂ ਗਈਆਂ ਸਨ, ਉਨ੍ਹਾਂ ਸਾਰੇ ਕੇਸਾਂ ਦੀਆਂ ਸੁਣਵਾਈਆਂ 17 ਸਤੰਬਰ ਤੋਂ 28 ਅਕਤੂਬਰ ਤਕ ਮੁਲਤਵੀ ਕਰ ਦਿਤੀਆਂ ਗਈਆਂ ਹਨ। ਹਾਈ ਕੋਰਟ ਸਿਰਫ਼ ਉਨ੍ਹਾਂ ਕੇਸਾਂ ਉਤੇ ਸੁਣਵਾਈ ਕਰੇਗਾ ਜਿਹੜੇ ਕੇਸ 2021 ਵਿਚ 22 ਅਪ੍ਰੈਲ ਤਕ ਫ਼ਾਈਲ ਕੀਤੇ ਗਏ ਸਨ ਅਤੇ ਉਹ ਕੇਸ ਜੋ ਪਿਛਲੇ ਸਾਲ 24 ਮਾਰਚ ਤੋਂ 31 ਦਸੰਬਰ ਦੇ ਵਿਚ ਫ਼ਾਈਲ ਹੋਏ ਸਨ ਜਾਂ ਲਿਸਟ ਹੋਏ ਸਨ ਅਤੇ ਇਸ ਕੇਸਾਂ ਵਿਚ 26 ਜੂਨ ਤੋਂ 30 ਜੁਲਾਈ ਦੇ ਵਿਚ ਸੁਣਵਾਈ ਹੋਣੀ ਸੀ, ਉਨ੍ਹਾਂ ਸਾਰੇ ਕੇਸਾਂ ਦੀਆਂ ਸੁਣਵਾਈਆਂ 17 ਸਤੰਬਰ ਤੋਂ 28 ਅਕਤੂਬਰ ਤਕ ਮੁਲਤਵੀ ਕਰ ਦਿਤੀਆਂ ਗਈਆਂ ਹਨ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅਗਾਊਂ ਅਤੇ ਅੰਤਿ੍ਰਮ ਜ਼ਮਾਨਤ, ਅਪਰਾਧਕ ਅਪੀਲ, ਸਜ਼ਾ ਸੁਸਪੈਂਸ਼ਨ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਉਤੇ ਤੈਅ ਤਾਰੀਖ ਉਤੇ ਸੁਣਵਾਈਆਂ ਜਾਰੀ ਰਹਿਣਗੀਆਂ। ਜਿਹੜੇ ਕੇਸ ਮੁਲਤਵੀ ਕੀਤੇ ਗਏ ਹਨ, ਜੇਕਰ ਉਨ੍ਹਾਂ ਵਿਚ ਕੋਈ ਅਰਜੈਂਸੀ ਹੈ ਤਾਂ ਉਨ੍ਹਾਂ ਉੱਤੇ ਛੇਤੀ ਸੁਣਵਾਈ ਲਈ ਅਰਜ਼ੀ ਦੇ ਕੇ ਇਸ ਦੀ ਮੰਗ ਕੀਤੀ ਜਾ ਸਕਦੀ ਹੈ।