ਮੇਰੇ ਸਾਹਮਣੇ ਆ ਕੇ ਕਹੋ ਮੈਂ ਮੁੱਖ ਮੰਤਰੀ ਦੇ ਕਾਬਲ ਨਹੀਂ, ਤੁਰਤ ਅਸਤੀਫ਼ਾ ਦੇ ਦਿਆਂਗਾ : ਊਧਵ ਠਾਕਰੇ

ਏਜੰਸੀ

ਖ਼ਬਰਾਂ, ਪੰਜਾਬ

ਮੇਰੇ ਸਾਹਮਣੇ ਆ ਕੇ ਕਹੋ ਮੈਂ ਮੁੱਖ ਮੰਤਰੀ ਦੇ ਕਾਬਲ ਨਹੀਂ, ਤੁਰਤ ਅਸਤੀਫ਼ਾ ਦੇ ਦਿਆਂਗਾ : ਊਧਵ ਠਾਕਰੇ

image


ਮੁੰਬਈ, 22 ਜੂਨ : ਸ਼ਿਵ ਸੈਨਾ ਦੇ ਬਾਗ਼ੀ ਆਗੂ ਏਕਨਾਥ ਸ਼ਿੰਦੇ ਦੀ ਬਗ਼ਾਵਤ ਕਾਰਨ ਸਰਕਾਰ ਨੂੰ  ਦਰਪੇਸ਼ ਸੰਕਟ ਬਾਰੇ ਅਪਣੀ ਚੁੱਪੀ ਤੋੜਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬੁਧਵਾਰ ਨੂੰ  ਕਿਹਾ ਕਿ ਜੇਕਰ ਬਾਗ਼ੀ ਵਿਧਾਇਕ ਇਹ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ (ਠਾਕਰੇ) ਮੁੱਖ ਮੰਤਰੀ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ ਤਾਂ ਉਹ ਅਪਣਾ ਅਹੁਦਾ ਛੱਡਣ ਲਈ ਤਿਆਰ ਹਨ | 
ਠਾਕਰੇ ਦੇ ਅੱਜ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ | ਉਨ੍ਹਾਂ ਨੇ 17 ਮਿੰਟ ਲੰਮੇ ਵੈਬਕਾਸਟ 'ਚ ਕਿਹਾ ਕਿ ਜੇਕਰ ਸ਼ਿਵ ਸੈਨਿਕਾਂ ਨੂੰ  ਲਗਦਾ ਹੈ ਕਿ ਉਹ (ਠਾਕਰੇ) ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ ਤਾਂ ਉਹ ਸ਼ਿਵ ਸੈਨਾ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਹਨ | ਠਾਕਰੇ ਨੇ ਕਿਹਾ, ''ਤੁਸੀਂ ਸੂਰਤ ਅਤੇ ਹੋਰ ਥਾਵਾਂ ਤੋਂ ਬਿਆਨ ਕਿਉਂ ਦੇ ਰਹੇ ਹੋ? ਮੇਰੇ ਸਾਹਮਣੇ ਆ ਕੇ ਕਹੋ ਕਿ ਮੈਂ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਧਾਨ ਦੇ ਅਹੁਦੇ ਸੰਭਾਲਣ ਦੇ ਕਾਬਲ ਨਹੀਂ ਹਾਂ | ਮੈਂ ਤੁਰਤ ਅਸਤੀਫ਼ਾ ਦੇ ਦਿਆਂਗਾ | ਮੈਂ ਅਪਣਾ ਅਸਤੀਫ਼ਾ ਤਿਆਰ ਰੱਖਾਂਗਾ ਅਤੇ ਤੁਸੀਂ ਇਸ ਨੂੰ  ਰਾਜ ਭਵਨ ਲੈ ਜਾ ਸਕਦੇ ਹੋ |'' ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ  ਮੁੱਖ ਮੰਤਰੀ ਦੇ ਅਹੁਦੇ 'ਤੇ ਆਪਣੇ ਉੱਤਰਾਧਿਕਾਰੀ ਵਜੋਂ ਸ਼ਿਵ ਸੈਨਿਕ ਨੂੰ  ਦੇਖ ਕੇ ਖ਼ੁਸ਼ੀ ਹੋਵੇਗੀ | ਠਾਕਰੇ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਸੁਝਾਅ 'ਤੇ ਅਪਣੀ ਤਜ਼ਰਬੇਕਾਰਤਾ ਦੇ ਬਾਵਜੂਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ | 
ਊਧਵ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਿਵ ਸੈਨਾ ਕਦੇ ਵੀ ਹਿੰਦੂਤਵ ਨਹੀਂ ਛੱਡੇਗੀ | 
ਉਨ੍ਹਾਂ ਕਿਹਾ ਕਿ ਹਿੰਦੂਤਵ ਸਾਡੀ ਪਛਾਣ ਹੈ | 

ਮੈਂ ਅਜਿਹਾ ਪਹਿਲਾ ਮੁੱਖ ਮੰਤਰੀ ਹਾਂ, ਇਸ ਲਈ ਮੈਂ ਹਿੰਦੂਤਵ 'ਤੇ ਗੱਲ ਕਰਦਾ ਹਾਂ | ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ | ਜਿਸ ਤਰ੍ਹਾਂ ਮੈਂ ਮੁੱਖ ਮੰਤਰੀ ਵਜੋਂ ਕੋਵਿਡ ਨੂੰ  ਕੰਟਰੋਲ ਕਰਨ ਵਿਚ ਕਾਮਯਾਬ ਰਿਹਾ, ਇਹ ਤੁਹਾਡੇ ਸਹਿਯੋਗ ਨਾਲ ਸੰਭਵ ਹੋਇਆ | 
ਉਨ੍ਹਾਂ ਕਿਹਾ, Tਮੇਰੇ 'ਤੇ ਲੋਕਾਂ/ਪਾਰਟੀ ਦੇ ਲੋਕਾਂ ਨੂੰ  ਨਾ ਮਿਲਣ ਦਾ ਦੋਸ਼ ਲਗਾਇਆ ਗਿਆ ਸੀ | ਜਿਥੋਂ ਤਕ ਲੋਕਾਂ ਨੂੰ  ਨਾ ਮਿਲਣ ਦਾ ਸਵਾਲ ਹੈ, ਇਸ ਦਾ ਕਾਰਨ ਇਹ ਸੀ ਕਿ ਮੈਂ ਬੀਮਾਰ ਸੀ | ਅਜਿਹਾ ਨਹੀਂ ਸੀ ਕਿ ਮੇਰੇ ਬਿਮਾਰ ਹੋਣ ਦੌਰਾਨ ਪ੍ਰਸਾਸਨਿਕ ਕੰਮ ਨਹੀਂ ਹੋ ਰਿਹਾ ਸੀ, ਇਹ ਚੱਲ ਰਿਹਾ ਸੀU | ਊਧਵ ਨੇ ਕਿਹਾ, Tਲੋਕ ਕਹਿੰਦੇ ਹਨ ਕਿ ਇਹ ਬਾਲਾ ਸਾਹਿਬ ਦੀ ਸ਼ਿਵ ਸੈਨਾ ਨਹੀਂ ਹੈ, ਮੈਂ ਪੁਛਦਾ ਹਾਂ ਕਿ ਕੀ ਫ਼ਰਕ ਹੈ | ਇਹ ਅਜੇ ਵੀ ਉਹੀ ਸ਼ਿਵ ਸੈਨਾ ਹੈ |''
ਊਧਵ ਨੇ ਕਿਹਾ, Tਸਾਲ 2014 'ਚ ਜਦੋਂ ਅਸੀਂ ਚੋਣਾਂ ਲੜੀਆਂ ਅਤੇ ਜਿੱਤਣ ਤੋਂ ਬਾਅਦ 68 ਵਿਧਾਇਕ ਆਏ ਤਾਂ ਇਹ ਬਾਲਾ ਸਾਹਿਬ ਦੀ ਸ਼ਿਵ ਸੈਨਾ ਸੀ | ਮੈਂ ਖੁਦ ਢਾਈ ਸਾਲ ਮੁੱਖ ਮੰਤਰੀ ਰਿਹਾ ਹਾਂ | ਹੁਣ ਸਵਾਲ ਇਹ ਹੈ ਕਿ ਸੂਬੇ 'ਚ ਕੀ ਹੋ ਰਿਹਾ ਹੈ | ਫਿਲਹਾਲ ਸ਼ਿਵ ਸੈਨਾ ਦੇ ਵਿਧਾਇਕ ਪਹਿਲਾਂ ਖੁਦ ਸੂਰਤ ਗਏ, ਫਿਰ ਉਥੋਂ ਗੁਵਾਹਟੀ, ਕੁੱਝ ਜਾ ਰਹੇ ਹਨ, ਕੁੱਝ ਆ ਰਹੇ ਹਨ | ਮੈਂ ਇਸ ਬਾਰੇ ਗੱਲ ਨਹੀਂ ਕਹਿਣਾ ਚਾਹੁੰਦਾ | ਵਿਧਾਨ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਵੀ ਸਾਨੂੰ ਅਪਣੇ ਵਿਧਾਇਕ ਅਪਣੇ ਨਾਲ ਰੱਖਣੇ ਪੈਣਗੇ | ਇਹ ਕਿਹੜਾ ਲੋਕਤੰਤਰ ਹੈ | ਸਾਨੂੰ ਅਪਣੇ ਹੀ ਲੋਕਾਂ ਦੇ ਮਗਰ ਤੁਰਨਾ ਪੈ ਰਿਹਾ ਹੈ | ਕੀ ਤੁਹਾਡੀ ਕੋਈ ਜਵਾਬਦੇਹੀ ਨਹੀਂ? ਉਨ੍ਹਾਂ ਕਿਹਾ ਕਿ ਮੈਂ ਸ਼ਿਵ ਸੈਨਾ ਮੁਖੀ ਨਾਲ ਕੀਤਾ ਵਾਅਦਾ ਪੂਰਾ ਕਰਾਂਗਾ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ |     
    (ਏਜੰਸੀ)