ਲੁਧਿਆਣਾ 'ਚ ਟਰੈਕਟਰ ਹੇਠ ਆਉਣ ਕਾਰਨ ਸੁਰੱਖਿਆ ਗਾਰਡ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ CCTV 'ਚ ਹੋਈ ਕੈਦ

photo

 

ਲੁਧਿਆਣਾ: ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਵਿਚ ਐਕਟਿਵਾ ਸਵਾਰ ਵਿਅਕਤੀ ਟਰਾਲੀ ਹੇਠਾਂ ਆ ਗਿਆ। ਟਰਾਲੀ ਦਾ ਪਿਛਲਾ ਟਾਇਰ ਸਿਰ 'ਤੇ ਚੜ੍ਹਨ ਕਾਰਨ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਸ਼ਨ ਲਾਲ (40) ਵਜੋਂ ਹੋਈ ਹੈ। ਉਹ ਸੁਰੱਖਿਆ ਗਾਰਡ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਗੁਰੂਘਰ 'ਚ ਲੱਗੀ ਅੱਗ, ਅਗਨ ਭੇਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ  

ਕੱਲ੍ਹ ਉਹ ਸਕੂਟੀ ’ਤੇ ਡਿਊਟੀ ’ਤੇ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਕਾਰ ਸੜਕ 'ਤੇ ਇਕ ਲੇਨ ਤੋਂ ਬਾਹਰ ਆ ਗਈ। ਰੋਸ਼ਨ ਲਾਲ ਨੇ ਕਾਰ ਤੋਂ ਬਚਣ ਲਈ ਐਕਟਿਵਾ ਦੀ ਬ੍ਰੇਕ ਲਗਾ ਦਿਤੀ। ਅਜਿਹੇ 'ਚ ਉਹ ਸਕੂਟੀ ਨੂੰ ਸੰਭਾਲ ਨਾ ਸਕੇ ਤੇ ਹੇਠਾਂ ਡਿੱਗ ਪਏ ਅਤੇ ਸੜਕ ਤੇ ਆ ਰਹੀ ਟਰਾਲੀ ਦਾ ਟਾਇਰ ਉਹਨਾਂ ਦੇ ਸਿਰ 'ਤੇ ਚੜ੍ਹ ਗਿਆ।

ਇਹ ਵੀ ਪੜ੍ਹੋ: YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਟੀਮ-ਇੰਡੀਆ ਦੀ ਲਈ ਬਣਾਈ ਜਰਸੀ, ਸਕੂਲ 'ਚ 2 ਵਾਰ ਹੋਏ ਫੇਲ੍ਹ

ਟਰਾਲੀ ਚਾਲਕ ਨੇ ਪਿੱਛੇ ਜਾ ਕੇ ਰੌਸ਼ਨ ਲਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ। ਘਟਨਾ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਲੋਕਾਂ ਨੇ ਤੁਰੰਤ ਥਾਣਾ ਪੁਲਿਸ ਨੂੰ ਸੂਚਨਾ ਦਿਤੀ। ਜਾਂਚ ਅਧਿਕਾਰੀ ਮਹਿੰਦਰ ਪਾਲ ਮੌਕੇ ’ਤੇ ਪੁੱਜੇ। ਮਹਿੰਦਰ ਪਾਲ ਰੋਸ਼ਨ ਲਾਲ ਦੀ ਲਾਸ਼ ਨੂੰ ਸਿਵਲ ਹਸਪਤਾਲ ਲੈ ਗਏ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।