Punjab News: ਬਰਨਾਲਾ ਵਿਚ ਵੱਡੀ ਵਾਰਦਾਤ, ਵਿਅਕਤੀ ਨੇ ਕਥਿਤ ਤੌਰ 'ਤੇ ਮਾਂ-ਧੀ ਤੇ ਕੁੱਤੇ ਦਾ ਕੀਤਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਇਹ ਘਟਨਾ ਸ਼ਨੀਵਾਰ ਸ਼ਾਮ ਬਰਨਾਲਾ ਦੀ ਰਾਮ ਰਾਜ ਕਾਲੋਨੀ 'ਚ ਵਾਪਰੀ।

File Photo

Punjab News: ਚੰਡੀਗੜ੍ਹ -ਪੰਜਾਬ ਵਿਚ ਅਕਾਲੀ ਆਗੂ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁੱਧ ਲੈਣ ਗਈ ਸੀ। ਇਸ ਤੋਂ ਬਾਅਦ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। 

ਇਹ ਘਟਨਾ ਸ਼ਨੀਵਾਰ ਸ਼ਾਮ ਬਰਨਾਲਾ ਦੀ ਰਾਮ ਰਾਜ ਕਾਲੋਨੀ 'ਚ ਵਾਪਰੀ। ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਤਾ ਬਲਵੰਤ ਕੌਰ ਅਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਉਸਦਾ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਕੁਲਵੀਰ ਨੇ ਮਰਨ ਤੋਂ ਪਹਿਲਾਂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ। 

ਅਕਾਲੀ ਆਗੂ ਕੁਲਵੀਰ ਮਾਨ ਨੇ ਅੱਧੇ ਘੰਟੇ ਦੇ ਅੰਦਰ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਕੁੱਤੇ ਲਈ ਦੁੱਧ ਲੈਣ ਗਈ ਹੋਈ ਸੀ। ਅੱਧੇ ਘੰਟੇ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ। ਉਸ ਨੇ ਘਰ ਵਿਚ ਚਾਰ ਲਾਸ਼ਾਂ ਪਈਆਂ ਦੇਖੀਆਂ। ਘਰ ਵਿਚ ਚਾਰ ਲਾਸ਼ਾਂ ਦੇਖ ਕੇ ਰਮਨਦੀਪ ਕੌਰ ਰੋਣ ਲੱਗ ਪਈ। ਉਸ ਦੀ ਆਵਾਜ਼ ਸੁਣ ਕੇ ਰਾਮ ਰਾਜ ਕਾਲੋਨੀ ਦੇ ਲੋਕ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁਲਵੀਰ ਮਾਨ ਨੇ ਸਭ ਤੋਂ ਵੱਧ ਗੋਲੀਆਂ ਆਪਣੀ 21 ਸਾਲਾ ਧੀ ਨਿਮਰਤ ਕੌਰ 'ਤੇ ਚਲਾਈਆਂ। ਉਹ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਆਪਣੇ ਮਾਤਾ-ਪਿਤਾ ਨਾਲ ਛੁੱਟੀਆਂ ਮਨਾਉਣ ਆਈ ਸੀ। ਕੁਲਵੀਰ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਆਪਣੀ ਬੇਟੀ 'ਤੇ ਤਿੰਨ ਗੋਲੀਆਂ ਚਲਾਈਆਂ। ਫਿਰ ਉਸ ਨੇ ਬਜ਼ੁਰਗ ਮਾਂ 'ਤੇ ਦੋ ਗੋਲੀਆਂ ਅਤੇ ਕੁੱਤੇ 'ਤੇ ਇਕ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।