Punjab News: ਪੰਜਾਬੀ ਨੌਜਵਾਨ ਹਰਜੋਤ ਸਿੰਘ ਇਟਲੀ ਪੁਲਿਸ ਵਿਚ ਹੋਇਆ ਭਰਤੀ

ਏਜੰਸੀ

ਖ਼ਬਰਾਂ, ਪੰਜਾਬ

ਉਸ ਨੇ  ਅਪਣੀ ਮਿਹਨਤ ਅਤੇ ਲਗਨ ਸਦਕਾ ਇਟਲੀ ਵਿਚ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

Harjot Singh

Punjab News:  ਮਿਲਾਨ (ਦਲਜੀਤ ਮੱਕੜ): ਇਟਲੀ ਵਿਚ ਪੰਜਾਬੀ ਨੌਜਵਾਨ ਨੇ ਵੱਡੀ  ਉਪਲਬੱਧੀ  ਹਾਸਲ ਕੀਤੀ ਹੈ। ਨੌਜਵਾਨ ਹਰਜੋਤ ਸਿੰਘ ਨੇ ਮਿਹਨਤ ਸਦਕਾ ਇਟਲੀ ਪੁਲਿਸ ਵਿਚ ਭਰਤੀ ਹੋ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਇਟਲੀ ਦੇ ਜੰਮਪਲ  24 ਸਾਲਾਂ ਹਰਜੋਤ ਸਿੰਘ ਜੋ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਦੁਸ਼ਾਂਝ ਖ਼ੁਰਦ ਨਾਲ ਸਬੰਧਤ ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਗੁਰਲਾਗੋ ਵਿਚ ਰਹਿੰਦੇ ਹਨ। ਪਿਤਾ ਕੁਲਵਿੰਦਰ ਸਿੰਘ ਅਤੇ ਮਾਤਾ ਗੁਲਜੀਤ ਕੌਰ ਨਾਲ ਰਹਿੰਦਿਆਂ ਹਰਜੋਤ ਸਿੰਘ ਨੇ ਇਟਲੀ ਦੇ ਬਰੇਸ਼ੀਆ ਇਲਾਕੇ ਵਿਚ ਪੁਲੀਸੀਆ ਲੋਕਾਲੇ ਵਿੱਚ ਨੌਕਰੀ ਪ੍ਰਾਪਤ ਕੀਤੀ ਹੈ। 

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨੌਜਵਾਨ ਹਰਜੋਤ  ਦੇ ਪਿਤਾ ਕੁਲਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਪੜਾਈ ਵਿਚ ਹਮੇਸ਼ਾ ਹੀ ਹੁਸ਼ਿਆਰ ਰਿਹਾ ਹੈ। ਉਨ੍ਹਾਂ ਦਾ ਬੇਟਾ ਦਾਲਮੀਨੇ ਯੁਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਕਰ ਰਿਹਾ ਹੈ, ਉਸ ਨੇ 2 ਸਾਲਾ ਕਮੂਨੇ ਦੇ ਟੈਕਨੀਕਲ ਆਫ਼ਿਸ ਵਿਚ ਵੀ ਕੰਮ ਕੀਤਾ ਹੈ। ਉਸ ਨੇ  ਅਪਣੀ ਮਿਹਨਤ ਅਤੇ ਲਗਨ ਸਦਕਾ ਇਟਲੀ ਵਿਚ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।