Punjabi University ਨੇ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ High Court ਦਾ ਲਗਾਇਆ ਨੋਟਿਸ
ਯੂਨੀਵਰਸਿਟੀ ਕੈਂਪਸ ਦੇ 300 ਮੀਟਰ ਦੇ ਦਾਇਰੇ ’ਚ ਨਹੀਂ ਕੀਤਾ ਜਾ ਸਕਦਾ ਧਰਨਾ ਪ੍ਰਦਰਸ਼ਨ
Punjabi University Places Notice of Honorable High Court Outside VC's Office News in Punjabi
Punjabi University Places Notice of Honorable High Court Outside VC's Office News in Punjabi ਪੰਜਾਬੀ ਯੂਨੀਵਰਸਿਟੀ ਨੇ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ ਹਾਈ ਕੋਰਟ ਦਾ ਨੋਟਿਸ ਲਗਾਇਆ ਹੈ। ਜਿਸ ਦੇ ਤਹਿਤ ਯੂਨੀਵਰਸਿਟੀ ਕੈਂਪਸ ਦੇ 300 ਮੀਟਰ ਦੇ ਦਾਇਰੇ ’ਚ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਐਸੋਸੀਏਸ਼ਨ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ ਹਾਈ ਕੋਰਟ ਦਾ ਲਗਾਏ ਨੋਟਿਸ ਸਬੰਧੀ ਕਿਹਾ ਜੇ ਤੁਸੀਂ ਸਾਡੇ ’ਤੇ ਮਾਨਯੋਗ ਕੋਰਟ ਦੇ ਇਹ ਆਦੇਸ਼ ਲਾਗੂ ਕਰ ਰਹੇ ਹੋ ਤਾਂ ਕੋਰਟ ਵਲੋਂ ਸਾਡੇ ਲਈ ਕੋਰਟ ਦੇ ਆਏ ਹੋਏ ਆਦੇਸ਼ ਵੀ ਲਾਗੂ ਕੀਤੇ ਜਾਣ।
ਜ਼ਿਕਰਯੋਗ ਹੈ ਕਿ ਪੀਯੂਸੀਟੀਏ ਯੂਨੀਅਨ ਵਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਧਰਨਾ ਅੱਜ 61ਵੇਂ ਦਿਨ ਵੀ ਜਾਰੀ ਹੈ।