ਦਿਲਪ੍ਰੀਤ ਬਾਬਾ ਨਾਲ ਜੁੜਿਆ ਦੋ ਵੱਡੇ ਪੰਜਾਬੀ ਗਾਇਕਾਂ ਦਾ ਨਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੈਂਗਸਟਰ ਦਿਲਪ੍ਰੀਤ ਬਾਬਾ ਕੋਲੋਂ ਪਿੱਛਲੇ 6 ਦਿਨ ਤੋਂ ਸੀਆਈਏ ਸਟਾਫ ਵਿੱਚ ਐਸਐਸਪੀ ਕੁਲਦੀਪ ਸਿੰਘ ਚਾਹਲ ਕਈ ਘੰਟੇ ਪੁਛਗਿਛ ਕਰ ਰਹੇ ਹਨ। ਪੁਛਗਿਛ ....

Dilpreet Baba

ਐਸ.ਏ.ਐਸ. ਨਗਰ,  ਗੈਂਗਸਟਰ ਦਿਲਪ੍ਰੀਤ ਬਾਬਾ ਕੋਲੋਂ ਪਿੱਛਲੇ 6 ਦਿਨ ਤੋਂ ਸੀਆਈਏ ਸਟਾਫ ਵਿੱਚ ਐਸਐਸਪੀ ਕੁਲਦੀਪ ਸਿੰਘ ਚਾਹਲ ਕਈ ਘੰਟੇ ਪੁਛਗਿਛ ਕਰ ਰਹੇ ਹਨ। ਪੁਛਗਿਛ ਦੌਰਾਨ ਸਾਹਮਣੇ ਕੀ ਆਇਆ, ਹਾਲੇ ਤਕ ਐਸਐਸਪੀ ਚਾਹਲ ਲਗਾਤਾਰ ਚੁੱਪ ਧਾਰੀ ਬੈਠੇ ਹਨ। ਸੂਤਰਾਂ ਅਨੁਸਾਰ ਪੁਛਗਿਛ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪੁਲਿਸ ਨੂੰ ਦੱਸਿਆ ਕਿ ਦੋ ਪੰਜਾਬੀ ਗਾਇਕ ਵੀ ਉਸ ਦੇ ਸਾਥੀ ਹਨ। ਉਹ ਉਸ ਲਈ ਕੰਮ ਕਰਦੇ ਸਨ। ਇਹ ਦੋਵੇਂ ਗਾਇਕ ਪੁਲਿਸ ਦੀ ਜਾਂਚ ਦੇ ਘੇਰੇ 'ਚ ਆ ਚੁਕੇ ਹਨ।

ਪੁਲਿਸ ਜਲਦ ਹੀ ਇਨ੍ਹਾਂ ਗਾਇਕਾਂ ਨੂੰ ਜਾਂਚ ਵਿਚ ਸ਼ਾਮਿਲ ਹੋਣ ਲਈ ਸਮਨ ਜਾਰੀ ਕਰੇਗੀ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ  ਲੱਗਾ ਹੈ ਕਿ ਇਹ ਗਾਇਕ ਦਿਲਪ੍ਰੀਤ ਨੂੰ ਹੋਰ ਪੰਜਾਬੀ ਸਿੰਗਰਾਂ ਦੀ ਸਾਰੀ ਜਾਣਕਾਰੀ ਮੁਹੱਇਆ ਕਰਵਾ ਰਹੇ ਸਨ।  ਉਨ੍ਹਾਂ ਦਾ ਨਾਂ ਜਨਤਕ ਨਹੀਂ ਕੀਤਾ ਜਾ ਰਿਹਾ ਹੈ।  ਇਹ ਜਾਣਕਾਰੀ ਵੀ ਸਾਮ੍ਹਣੇ ਆਈ ਆ ਰਹੀ ਹੈ ਕਿ ਪੁਲਿਸ ਦੇ ਰਡਾਰ 'ਤੇ ਆਏ ਇਹ ਦੋਵੇਂ ਨਾਮੀ ਸਿੰਗਰ ਹਨ। ਉਧਰ, ਪੁਲਿਸ ਗਾਇਕ ਪਰਮੀਸ਼ ਵਰਮਾ ਨੂੰ ਵੀ ਜਾਂਚ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕਰ ਚੁੱਕੀ ਹੈ। 

ਜਿਕਰਯੋਗ ਹੈ ਕਿ ਮੋਹਾਲੀ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਲ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਬੀਤੇ ਦਿਨੀਂ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੇ ਪਾਕੀਸਤਾਨ 'ਚ ਅਤਿਵਾਦੀਆਂ ਨਾਲ ਸਬੰਧਾਂ ਦੀ ਗੱਲ ਵੀ ਸਾਮ੍ਹਣੇ ਆਈ ਸੀ।

ਸੂਤਰਾਂ ਅਨੁਸਾਰ ਦਿਲਪ੍ਰੀਤ ਦੀ ਗ੍ਰਿਫਤਾਰੀ ਵੇਲੇ ਜੋ ਮੋਬਾਇਲ ਫੋਨ ਬ੍ਰਾਮਦ ਹੋਇਆ ਸੀ ਉਸ ਦੀ ਫੋਨ ਨੰਬਰ ਸੂਚੀ ਵਿੱਚ ਫੀਡ ਨੰਬਰਾਂ ਨੂੰ ਵੀ ਪੁਲਿਸ ਟਰੇਸ ਕਰ ਰਹੀ ਹੈ ਜਿਸ ਲਈ ਇਕ ਵਖਰੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਲੋਕਾਂ ਤੋਂ ਫਿਰੌਤੀ 'ਤੇ ਅਪਣੇ ਸਾਥੀ ਗੈਂਗਸਟਰਾਂ ਨਾਲ ਗੱਲ ਕਰਨ ਲਈ ਜਿਸ ਲਾਈਨ-2 ਸਾਫਟਵੇਅਰ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਸ ਦਾ ਰਿਕਾਰਡ ਵੀ ਹਾਸਿਲ ਕਰ ਲਿਆ ਗਿਆ ਹੈ।