ਨੌਜਵਾਨਾਂ ਵਲੋਂ ਵਾਹਗਾ ਸਰਹੱਦ ਤੋਂ ਜਲਿਆਂ ਵਾਲਾ ਬਾਗ਼ ਤਕ ਸਕੇਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਲਰ ਸਕੇਟਿੰਗ ਵੈਲਫ਼ੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਵਲੋਂ ਜਲਿਆਂਵਾਲਾ ਬਾਗ਼ ਵਿਚ 1919 ਵਿੱਚ ਹੋਏ ਨਰਸੰਹਾਰ ਦੇ ਸਬੰਧ ਵਿਚ ਇਕ ਪ੍ਰੋਗਰਾਮ ਕੀਤਾ...

O.P Soni honoring Youth

ਅੰਮ੍ਰਿਤਸਰ,  ਰੋਲਰ ਸਕੇਟਿੰਗ ਵੈਲਫ਼ੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਵਲੋਂ ਜਲਿਆਂਵਾਲਾ ਬਾਗ਼ ਵਿਚ 1919 ਵਿੱਚ ਹੋਏ ਨਰਸੰਹਾਰ ਦੇ ਸਬੰਧ ਵਿਚ ਇਕ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਕੌਮੀ, ਸੂਬਾਈ ਅਤੇ ਲਿਮਕਾ ਬੁੱਕ ਆਫ਼ ਰੀਕਾਰਡ ਅਤੇ ਇੰਟਰਨੈਸ਼ਨਲ ਬੁਕ ਆਫ਼ ਰੀਕਾਰਡ ਜੇਤੂ ਸਕੇਟਰ ਸ਼ਹੀਦਾਂ ਨੂੰ ਨਮਸਕਾਰ ਕਰਨ ਲਈ ਭਾਰਤ-ਪਾਕਿ ਵਾਘਾ ਸਰਹੱਦ ਵਲੋਂ ਸਕੇਟਿੰਗ ਕਰਦੇ ਹੋਏ ਜਲਿਆਂਵਾਲਾ ਬਾਗ਼ ਵਿਖੇ ਪੁੱਜੇ। ਇਸ ਦੇ ਬਾਅਦ ਵਿਰਸਾ ਵਿਹਾਰ ਵਿਚ ਇਨ੍ਹਾਂ ਦੇ ਸਨਮਾਨ ਵਿਚ ਇਕ ਸਮਾਰੋਹ ਕੀਤਾ ਗਿਆ।  

ਸਮਾਰੋਹ ਵਿਚ ਸਿਖਿਆ ਅਤੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੋਨੀ ਨੇ ਇਸ ਜਜ਼ਬੇ ਦੀ ਪ੍ਰਸ਼ੰਸਾ ਕੀਤੀ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ। ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਨੌਜਵਾਨਾਂ ਨੂੰ ਦੇਸ਼  ਦੇ ਪ੍ਰਤੀ ਲੋਕਾਂ ਦੇ ਮਨਾਂ ਵਿਚ  ਸਨਮਾਨ ਦਾ ਭਾਵ ਭਰਨ ਲਈ ਇਸ ਪ੍ਰਕਾਰ  ਦੀ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ।

ਇਸ ਮੌਕੇ ਖਿਡਾਰੀਆਂ ਵਿੱਚ ਚਿਰਾਗ ਗੁਪਤਾ, ਮਹਕ ਗੁਪਤਾ, ਆਧੀਸ਼ਾਸਨਨ, ਘਾਨਿਕਾ ਸਨਨ,  ਨਿਵਿਆ ਅਰੋੜਾ,  ਪਵਿਤ ਲੂਨਾ , ਕਾਸ਼ਵੀ ਸ਼ਰਮਾ, ਹਰਸ਼ਿਲ,  ਜਸ, ਦਿਵਿਆਂਸ਼,  ਰਾਜ ਕੁਮਾਰ ਮਹਾਜਨ, ਤਨਿਸ਼ਾ ਸਨਨ ਅਤੇ ਸਵੇਰਾ ਨੂੰ ਮੰਤਰੀ  ਨੇ ਸਨਮਾਨਿਤ ਕੀਤਾ। ਇਸ ਮੌਕੇ ਉੱਤੇ ਧਰਮਵੀਰ ਸਰੀਨ, ਕੁਲਵੰਤ ਰਾਏ ਸ਼ਰਮਾ, ਸੰਦੀਪ ਸਰੀਨ, ਮਹੇਸ਼ ਖੰਨਾ, ਵਨੀਤ ਸਰੀਨ, ਇੰਦਰ ਖੰਨਾ , ਰੇਖਾ ਮਹਾਜਨ ਆਦਿ ਉਨ੍ਹਾਂ ਦੇ ਨਾਲ ਸਨ।