ਕਿਸਾਨ ਸੰਸਦ ਦੇ ਹੋਣਗੇ ਤਿੰਨ ਸੈਸ਼ਨ, 6

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਸੰਸਦ ਦੇ ਹੋਣਗੇ ਤਿੰਨ ਸੈਸ਼ਨ, 6

image

ਨਵੀਂ ਦਿੱਲੀ, 22 ਜੁਲਾਈ : ਭਾਰੀ ਸੁਰੱਖਿਆ ਵਿਵਸਥਾ ’ਚ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰਦੇ ਹੋਏ 200 ਕਿਸਾਨਾਂ ਦੇ ਇਕ ਜੱਥੇ ਨੇ ਮੱਧ ਦਿੱਲੀ ਦੇ ਜੰਤਰ ਮੰਤਰ ’ਤੇ ‘ਕਿਸਾਨ ਸੰਸਦ’ ਸ਼ੁਰੂ ਕੀਤੀ। ਜੰਤਰ ਮੰਤਰ, ਸੰਸਦ ਭਵਨ ਤੋਂ ਕੁੱਝ ਹੀ ਦੂਰੀ ’ਤੇ ਸਥਿਤ ਹੈ ਜਿਥੇ ਮਾਨਸੂਨ ਸੈਸ਼ਨ ਚਲ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕਿਸਾਨ ਸੰਸਦ ਆਯੋਜਨ ਕਰਨ ਦਾ ਉਦੇਸ਼ ਇਹ ਪ੍ਰਦਰਸ਼ਿਤ ਕਰਨਾ ਹੈ ਕਿ ਉਨ੍ਹਾਂ ਦਾ ਅੰਦੋਲਨ ਹੁਣ ਵੀ ਜਾਰੀ ਹੈ ਅਤੇ ਕੇਂਦਰ ਨੂੰ ਇਹ ਸੰਦੇਸ਼ ਦੇਣਾ ਹੈ ਕਿ ਉਹ ਵੀ ਜਾਣਦੇ ਹਨ ਕਿ ਸੰਸਦ ਕਿਵੇਂ ਚਲਾਈ ਜਾਂਦੀ ਹੈ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ, ‘‘ਕਿਸਾਨ ਸੰਸਦ ਦੇ ਤਿੰਨ ਸੈਸ਼ਨ ਹੋਣਗੇ। 6 ਮੈਂਬਰਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਨੂੰ ਤਿੰਨੇ ਸੈਸ਼ਨ ਲਈ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ ਜਾਵੇਗਾ। ਪਹਿਲੇ ਸੈਸ਼ਨ ’ਚ ਕਿਸਾਨ ਆਗੂ ਹੱਨਾਨ ਮੁੱਲਾ ਅਤੇ ਮਨਜੀਤ ਸਿੰਘ ਨੂੰ ਇਨ੍ਹਾਂ ਅਹੁਦਿਆਂ ਲਈ ਚੋਣਿਆ ਗਿਆ ਹੈ। 
ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਅਜ਼ਾਦੀ ਦਿਵਸ ਦੀ ਘਟਨਾ ਦੇ ਬਾਅਦ ਇਸ ਵਾਰ ਕਿਸਾਨਾਂ ਨੇ ਘੱਟ ਗਿਣਤੀ ’ਚ ਜਮਾਂ ਹੋਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ, ‘‘ਨਾ ਤਾਂ ਅਸੀਂ ਤੇ ਨਾ ਹੀ ਸਰਕਾਰ ਭਾਰੀ ਭੀੜ ਲਈ ਤਿਆਰ ਹੈ। ਉਨ੍ਹਾਂ ਕਿਸਾਨ ਸੰਸਦ ਦੀ ਲੋੜ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਮੀਡੀਆ ਦੇਸ਼ ਭਰ ’ਚ ਕੋਵਿਡ ਦੀ ਸਥਿਤੀ ’ਤੇ ਰੀਪੋਰਟਿੰਗ ਕਰ ਰਿਹਾ ਹੈ ਅਤੇ ਇਹ ਸੰਦੇਸ਼ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਅਪਣਾ ਆਖ਼ਰੀ ਸਾਹ ਲੈ ਰਿਹਾ ਹੈ। ਕੱਕਾ ਨੇ ਕਿਹਾ, ‘‘ਕਿਸਾਨ ਸੰਸਦ ਦੇ ਜ਼ਰੀਏ ਅਸੀਂ ਦਿਖਾ ਦਿਤਾ ਹੈ ਕਿ ਅੰਦੋਲਨ ਹੁਣ ਵੀ ਜ਼ਿੰਦਾ ਹੈ ਅਤੇ ਅਸੀਂ ਅਪਣਾ ਅਧਿਕਾਰ ਲੈ ਕੇ ਰਿਹਾਂਗੇ।’’
ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਠ ਮਹੀਨੇ ਬਾਅਦ ਸਰਕਾਰ ਨੇ ਮੰਨਿਆ ਕਿ ਦਿੱਲੀ ਦੀ ਸਰਹੱਦਾਂ ’ਤੇ ਬੈਠੇ ਲੋਕ ਕਿਸਾਨ ਹਨ। ਉਨ੍ਹਾਂ ਕਿਹਾ, ‘‘ਕਿਸਾਨ ਜਾਣਗੇ ਹਨ ਕਿ ਸੰਸਦ ਕਿਵੇਂ ਚਲਾਉਣੀ ਹੈ। ਜੋ ਲੋਕ ਸੰਸਦ ’ਚ ਬੈਠ ਹਨ ਭਾਵੇਂ ਉਹ ਵਿਰੋਧੀ ਆਗੂ ਹੋਣ ਜਾਂ ਸਰਕਾਰ ਦੇ ਲੋਕ ਹੋਣ, ਜੇਕਰ ਉਹ ਸਾਡੇ ਮੁੱਦੇ ਨਹੀਂ ਚੁੱਕਦੇ ਹਨ ਤਾਂ ਅਸੀਂ ਉਨ੍ਹਾਂ ਚੋਣ ਖੇਤਰ ’ਚ ਆਵਾਜ਼ ਚੁੱਕਾਂਗੇ।’’ ਉਨ੍ਹਾਂ ਕਿਹਾ ਕਿ ਇਹ ਦੁਨੀਆਂ ਦੀ ਪਹਿਲੀ ਸੰਸਦ ਹੈ ਜੋ ਬੈਰੀਕੇਡਾਂ ਦੇ ਅੰਦਰ ਚੱਲ ਰਹੀ ਹੈ ਜਿਸ ਨੂੰ ਕਿਸਾਨਾਂ ਨੇ ਸ਼ੁਰੂ ਕੀਤਾ ਹੈ। ਕਿਸਾਨ ਸੰਸਦ, ਸੰਸਦ ਦੇ ਸੈਸ਼ਨ ਦੇ ਜਾਰੀ ਰਹਿਣ ਤਕ ਚੱਲੇਗੀ ਅਤੇ ਸਰਕਾਰ ਨੂੰ ਸਾਡੀ ਮੰਗਾਂ ਮੰਨਣੀਆਂ ਪੈਣਗੀਆਂ।’’ ਟਿਕੈਤ ਨੇ ਕਿਹਾ ਕਿ ਉਹ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਇਕ ਮਤਾ ਪਾਸ ਕਰਨਗੇ।    (ਏਜੰਸੀ)