ਰਾਵੀ ਦਰਿਆ ’ਚ ਆਇਆ ਹੜ੍ਹ ਪਰ ਖ਼ਤਰੇ ਦੀ ਗੱਲ ਨਹੀਂ : ਮੁੱਖ ਇੰਜੀਨੀਅਰ

ਏਜੰਸੀ

ਖ਼ਬਰਾਂ, ਪੰਜਾਬ

ਰਾਵੀ ਦਰਿਆ ’ਚ ਆਇਆ ਹੜ੍ਹ ਪਰ ਖ਼ਤਰੇ ਦੀ ਗੱਲ ਨਹੀਂ : ਮੁੱਖ ਇੰਜੀਨੀਅਰ

image

ਅੰਮ੍ਰਿਤਸਰ, 22 ਜੁਲਾਈ (ਅਮਰੀਕ ਸਿੰਘ ਵੱਲਾ) : ਬੀਤੇ ਦਿਨੀ ਪਏ ਮੀਂਹ ਕਾਰਨ ਉਂਜ਼ ਦਰਿਆ ਵਿਚ ਵੱਧ ਗਏ ਪਾਣੀ ’ਚੋਂ 1,50,000 ਕਿਉਸਕ ਤੋਂ ਵੱਧ ਪਾਣੀ ਛਡਿਆ ਗਿਆ ਸੀ। ਜਿਸ ਕਾਰਨ ਦਰਿਆ ਰਾਵੀ ਵਿਚ ਹੜ੍ਹ ਆ ਗਿਆ ਜਿਸ ਦਾ ਨਿਰੀਖਣ ਮੁਖ ਇੰਜੀਨੀਅਰ ਡਰੇਨਜ਼-2 ਮਨਜੀਤ ਸਿੰਘ  ਵਲੋਂ ਕੀਤਾ ਗਿਆ। ਉਨ੍ਹਾਂ ਨਾਲ ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ, ਇੰਜੀਨੀਅਰ ਡੀ.ਕੇ. ਬੇਰੀ, ਜੇਪਾਲ ਸਿੰਘ ਭਿੰਡਰ, ਐ.ਡੀ.ਓ ਰਮਨਪ੍ਰੀਤ, ਰੋਹਿਤ ਮੇਹਰਾ ਆਦਿ ਸਟਾਫ਼ ਵੀ ਮੌਜੂਦ ਸੀ। 
ਮੁੱਖ ਇੰਜੀਨੀਅਰ ਨੇ ਕਿਹਾ ਕਿ ਰਾਵੀ ਦਰਿਆ ਵਿਚ ਹਾਈ ਫਲੱਡ ਪਾਸ ਹੋ ਰਿਹਾ ਹੈ ਪਰ ਹੜ੍ਹ ਦੀ ਸਥਿਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ’ਤੇ ਹੜ੍ਹ ਦੀ ਸਥਿਤੀ ਵਿਚ ਸੱਭ ਇਤਜ਼ਾਮ ਕੀਤੇ ਜਾ ਚੁੱਕੇ ਹਨ।