ਕੇਸਰੀ ਨਿਸ਼ਾਨ ਲਾਲ ਕਿਲ੍ਹੇ ’ਤੇ ਝੁਲਾਉਣ ਵਾਲੇ ਜੁਗਰਾਜ ਸਿੰਘ ਨੂੰ ਮਿਲੀ ਪੱਕੀ ਜ਼ਮਾਨਤ

ਏਜੰਸੀ

ਖ਼ਬਰਾਂ, ਪੰਜਾਬ

ਕੇਸਰੀ ਨਿਸ਼ਾਨ ਲਾਲ ਕਿਲ੍ਹੇ ’ਤੇ ਝੁਲਾਉਣ ਵਾਲੇ ਜੁਗਰਾਜ ਸਿੰਘ ਨੂੰ ਮਿਲੀ ਪੱਕੀ ਜ਼ਮਾਨਤ

image

ਚੰਡੀਗੜ੍ਹ, 22 ਜੁਲਾਈ (ਭੁੱਲਰ): ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਲੋਂ ਲਾਲ ਕਿਲ੍ਹੇ ’ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਜੁਗਰਾਜ ਸਿੰਘ ਦੀ ਐਫ਼.ਆਈ.ਆਰ . ਨੰਬਰ 96 ਅਤੇ 98 ਵਿਚ ਪੱਕੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ। 
ਜੁਗਰਾਜ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵਾਂਹ ਤਾਰਾ ਸਿੰਘ ਦਾ ਵਸਨੀਕ ਹੈ। ਦਿੱਲੀ ਪੁਲਿਸ ਨੇ 26 ਜਨਵਰੀ ਦੀ ਕਿਸਾਨ ਸੰਗਠਨਾਂ ਵਲੋਂ ਦਿਤੇ ਟਰੈਕਟਰ ਮਾਰਚ ਮੌਕੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਵਾਪਰੀ ਘਟਨਾ ਤੋਂ ਬਾਅਦ, ਜੁਗਰਾਜ ਅਤੇ ਦੀਪ ਸਿੱਧੂ ਸਮੇਤ ਕਈ ਹੋਰਨਾਂ ਉਤੇ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਅਨੁਸਾਰ ਜੁਗਰਾਜ ਸਿੰਘ ਝੰਡਾ ਝੁਲਾਉਣ ਵਾਲੀ ਘਟਨਾ ਦਾ ਮੁੱਖ  ਜਜ਼ੰਮੇਵਾਰ ਸੀ। ਜੁਗਰਾਜ ਸਿੰਘ 26 ਦੀ ਘਟਨਾ ਤੋਂ ਬਾਅਦ ਅੰਡਰ ਗਰਾਊਂਡ  ਹੋ  ਗਿਆ ਅਤੇ ਪੁਲਿਸ ਦੀ ਪਕੜ ਵਿਚ ਨਹੀਂ ਆਇਆ। 
ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਜੁਗਰਾਜ ਸਿੰਘ ਦੀ ਕਾਨੂੰਨੀ ਪੈਰਵਾਈ ਕਰਦਿਆਂ 7 ਮਈ ਨੂੰ ਦਿੱਲੀ ਦੀ ਅਦਾਲਤ ਵਿਚ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ। ਦੋ ਮਹੀਨਿਆਂ ਦੀ ਕਾਨੂੰਨੀ ਜਦੋ ਜਹਿਦ ਤੋਂ ਬਾਅਦ ਜੁਗਰਾਜ ਸਿੰਘ ਨੂੰ ਐਡੀਸ਼ਨਲ ਸੈਸ਼ਨ ਜੱਜ ਨੀਲੋਫਰ ਪਰਵੀਨ ਦੀ ਕੋਰਟ ਵਲੋਂ 30 ਜੂਨ ਨੂੰ 20 ਜੁਲਾਈ ਤਕ ਦੋਹਾਂ ਕੇਸਾਂ ਵਿਚ ਅਗਾਊਂ ਜ਼ਮਾਨਤ ਦੇ ਦਿਤੀ ਗਈ ਸੀ।