ਭਾਈ ਜੈਤਾ ਜੀ ਦੀ ਯਾਦ ਵਿਚ ਯੂਨੀਵਰਸਿਟੀ ਵਿਚ ਸਥਾਪਤ ਹੋਵੇ ਚੇਅਰ, ਵਿਦਵਾਨਾਂ ਨੇ ਕੀਤੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਭਾਈ ਜੈਤਾ ਜੀ ਦੀ ਯਾਦ ਵਿਚ ਯੂਨੀਵਰਸਿਟੀ ਵਿਚ ਸਥਾਪਤ ਹੋਵੇ ਚੇਅਰ, ਵਿਦਵਾਨਾਂ ਨੇ ਕੀਤੀ ਮੰਗ

image

ਚੰਡਗੜ੍ਹ, 22 ਜੁਲਾਈ (ਭੁੱਲਰ): ਭਾਈ ਜੈਤਾ ਜੀ (ਸ਼ਹੀਦ ਬਾਬਾ ਜੀਵਨ ਸਿੰਘ) ਚੇਅਰ ਸਥਾਪਨਾ ਕਮੇਟੀ ਵਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਉੱਘੇ ਇਤਿਹਾਸਕਾਰ ਨਿਰੰਜਣ ਸਿੰਘ ਆਰਫੀ ਸਰਪ੍ਰਸਤ ਇੰਜ. ਗੁਰਦੇਵ ਸਿੰਘ ਪ੍ਰਧਾਨ, ਦਲਬੀਰ ਸਿੰਘ ਧਾਲੀਵਾਲ ਉੱਘੇ ਲੇਖਕ, ਰਾਜਵਿੰਦਰ ਸਿੰਘ ਰਾਹੀ ਲੇਖਕ ਸੀਨੀਅਰ ਮੀਤ ਪ੍ਰਧਾਨ, ਡਾ. ਭੁਪਿੰਦਰ ਸਿੰਘ ਮੱਟੂ ਲੇਖਕ ਅਤੇ ਕਮੇਟੀ ਦੇ ਆਹੁਦੇਦਾਰਾਂ ਦੀ ਹਾਜ਼ਰੀ ਵਿਚ ਇੰਜ. ਗੁਰਦੇਵ ਸਿੰਘ ਨੇ ਸੰਬੋਧਨ ਕਰਦਿਆਂ ਦਸਿਆ ਕਿ ਇਤਿਹਾਸ, ਕੌਮਾਂ ਦੇ ਪਿਛੋਕੜ, ਭਵਿੱਖ ਦਾ ਦਰਸ਼ਨ ਅਤੇ ਵਰਤਮਾਨ ਦੇ ਸੁਪਨਿਆਂ ਦਾ ਚਾਨਣ ਮੁਨਾਰਾ ਹੁੰਦਾ ਹੈ। ਮੁਰਦਾ ਕੌਮਾਂ ਦਾ ਕੋਈ ਇਤਿਹਾਸ ਨਹੀਂ ਹੋਇਆ ਕਰਦਾ। ਤਲਵਾਰ ਦੀ ਮਾਰੀ ਹੋਈ ਕੌਮ ਤਾਂ ਮੁੜ ਸੁਰਜੀਤ ਹੋ ਸਕਦੀ ਹੈ। ਪ੍ਰੰਤੂ ਕਲਮ ਦੀ ਮਾਰੀ ਕੌਮ ਹਮੇਸ਼ਾ ਲਈ ਮਿਟ ਜਾਂਦੀ ਹੈ। ਅਜਿਹਾ ਕੁਝ ਰੰਗਰੇਟਾ ਕੌਮ (ਮਜ੍ਹਬੀ ਸਿੱਖ) ਦੇ ਇਤਿਹਾਸ ਨਾਲ ਵਾਪਰਿਆ ਹੈ। 
ਇਤਿਾਹਸਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਹੋਰ ਵੀ ਲਿਖਤਾਂ ਜ਼ਰੂਰ ਹੋਣਗੀਆ, ਜੋ ਅਜੇ ਸਾਹਮਣੇ ਨਹੀਂ ਆ ਸਕੀਆਂ ਅਤੇ ਹੋਰ ਖੋਜ ਦੀਆਂ ਮੁਹਤਾਜ਼ ਹਨ। ਇਨ੍ਹਾਂ ਤੇ ਜੀਵਨ ਦੇ ਅਨੇਕਾਂ ਪੱਖਾਂ ਤੇ ਖੋਜ ਕਾਰਜ ਹੋ ਸਕਦੇ ਹਨ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤਿੰਨੇ ਸਰਕਾਰੀ ਯੂਨੀਵਰਸਿਟੀ ਵਿਚੋਂ ਕਿਸੇ ਇਕ ਯੂਨੀਵਰਸਿਟੀ ਵਿਚ ਭਾਈ ਜੈਤਾ (ਬਾਬਾ ਜੀਵਨ ਸਿੰਘ) ਚੇਅਰ ਸਥਾਪਤ ਕੀਤੀ ਜਾਵੇ ਜਿਸ ਦੀ ਅੱਜ ਅਹਿਮ ਲੋੜ ਹੈ ਤਾਕਿ ਇਸ ਅਣਗੋਲੇ ਵਿਸ਼ੇ ਤੇ ਹੋਰ ਵਿਦਵਾਨਾਂ, ਖੋਜਕਾਰਾਂ ਅਤੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਉਚੇਰਾ ਮੰਚ ਮਿਲ ਸਕੇ।