ਕੈਨੇਡਾ ਗਈ ਵਿਆਹੁਤਾ ਪੰਜਾਬੀ ਕੁੜੀ ਨੇ ਕੀਤੀ ਖੁਦਕੁਸ਼ੀ, 3 ਸਾਲ ਪਹਿਲਾਂ ਗਈ ਸੀ ਕੈਨੇਡਾ 

ਏਜੰਸੀ

ਖ਼ਬਰਾਂ, ਪੰਜਾਬ

ਗੁਰਮੀਤ ਸਿੰਘ ਨੂੰ ਵੀਜਾ ਨਾ ਮਿਲਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ 'ਤੇ ਦਬਾਅ ਬਣਾ ਰਹੇ ਸਨ

A married Punjabi girl who went to Canada committed suicide, she went to Canada 3 years ago

 

ਮੋਗਾ:  3 ਸਾਲ ਪਹਿਲਾ ਕੈਨੇਡਾ ਗਈ ਵਿਆਹੁਤਾ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਆਤਮਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਮੋਗਾ ਦੇ ਪਿੰਡ ਖਾਈ ਦੀ ਰਹਿਣ ਵਾਲੀ ਹੈ ਤੇ ਉਸ ਨੇ ਅਪਣੇ ਸਹੁਰਿਆਂ ਦੇ ਦਬਾਅ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਜਸਪ੍ਰੀਤ ਦੀ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਸਾਹਮਣੇ ਆਈ ਹੈ ਕਿ ਜਸਪ੍ਰੀਤ 3 ਸਾਲ ਪਹਿਲਾਂ ਆਈਲੈਟਸ ਕਰ ਕੇ ਕੈਨੇਡਾ ਗਈ ਸੀ ਅਤੇ ਇਸ ਦੌਰਾਨ ਉਸ ਨੇ ਪਿੰਡ ਸੋਹੀਆਂ ਵਾਸੀ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ 3 ਵਾਰ ਸਪਾਂਸਰ ਭੇਜਿਆ ਪਰ ਗੁਰਮੀਤ ਸਿੰਘ ਨੂੰ ਵੀਜਾ ਨਹੀਂ ਮਿਲ ਸਕਿਆ। ਗੁਰਮੀਤ ਸਿੰਘ ਨੂੰ ਵੀਜਾ ਨਾ ਮਿਲਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ 'ਤੇ ਦਬਾਅ ਬਣਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਤੋਂ ਤੰਗ ਹੋ ਕੇ ਜਸਪ੍ਰੀਤ ਨੇ ਖੁਦਕੁਸ਼ੀ ਕਰ ਲਈ।