'ਜੇ ਜਥੇਦਾਰ ਤੇ SGPC ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ 'ਤੇ ਚੱਲਣਗੇ ਤਾਂ ਉਹ ਬਾਦਲਾਂ ਵਾਂਗ ਹੀ ਖ਼ਤਮ ਹੋ ਜਾਣਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਦੇ SGPC ਵਾਲੇ ਬਿਆਨ 'ਤੇ MP ਰਵਨੀਤ ਬਿੱਟੂ ਦੀ ਪ੍ਰਤੀਕਿਰਿਆ

Ravneet bittu

 

ਚੰਡੀਗੜ੍ਹ:  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਐਸ.ਜੀ.ਪੀ.ਸੀ ਵਾਲੇ ਬਿਆਨ ਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਵਾਬ  ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜਥੇਦਾਰ ਜੀ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ ਹੈ ਤੇ ਇਸ ਦਾ ਰੁਤਬਾ ਖ਼ਤਮ ਕਰ ਦਿੱਤਾ ਗਿਆ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਥੇਦਾਰ ਸਾਹਿਬ ਤੇ ਪ੍ਰਧਾਨ ਸਾਹਿਬ ਤੁਸੀਂ ਗੁਰਬਾਣੀ ਤੇ ਗੁਰੂਆਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਨੂੰ ਭੁੱਲ ਗਏ ਹੋ।

ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਜਾਏ ਅੱਤਵਾਦੀਆਂ, ਲੁਟੇਰਿਆਂ 'ਤੇ ਡਾਕੂਆਂ ਦੀਆਂ ਤਸਵੀਰਾਂ ਗੁਰੂ ਘਰਾਂ ਵਿੱਚ ਲਾਓਗੇ ਤੇ ਉਹਨਾਂ ਦੀ ਰਿਹਾਈ ਲਈ ਲੇਲੜੀਆਂ ਕੱਢਦੇ ਰਹੋਗੇ ਤਾਂ ਥੋਡੀ ਗੱਲ ਕੌਣ ਸੁਣੇਗਾ? 

ਅਕਾਲੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਜਥੇਦਾਰ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ 'ਤੇ ਚੱਲਣਗੇ ਤਾਂ ਉਹ ਬਾਦਲਾਂ ਵਾਂਗ ਹੀ ਖ਼ਤਮ ਹੋ ਜਾਣਗੇ। ਇਸ ਲਈ ਮੇਰੀ ਬੇਨਤੀ ਹੈ ਕਿ ਗੁਰੂ ਤੇ ਗੁਰੂਬਾਣੀ ਦੀ ਗੱਲ ਕਰਨ ਵਾਲੇ ਅਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਵਾਲਿਆਂ ਨੂੰ ਹੀ ਡੇਮੋਕ੍ਰੇਟਿਕ ਢੰਗ ਦੇ ਨਾਲ ਜਥੇਦਾਰ ਬਣਾਇਆ ਜਾਵੇ ਤਾਂ ਹੀ ਸਾਡੇ ਇਹਨਾਂ ਮਹਾਨ ਸੰਸਥਾਵਾਂ ਦਾ ਕੱਦ ਉੱਚਾ ਤੇ ਸੁੱਚਾ ਰਹਿ ਸਕੇਗਾ।