ਗੁਰਦਾਸਪੁਰ 'ਚ ਪ੍ਰਾਈਵੇਟ ਬੱਸ ਖੇਤ 'ਚ ਪਲਟੀ, ਵਿਦਿਆਰਥੀ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

25 ਦੇ ਕਰੀਬ ਸਵਾਰੀਆਂ ਮਾਮੂਲੀ ਜ਼ਖ਼ਮੀ ਹੋ ਗਈਆਂ ਹਨ

Private bus overturns in Gurdaspur field, student dies

 

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਮਠੌਲਾ ਨੇੜੇ ਖੇਤਾਂ ’ਚ ਬੱਸ ਪਲਟਣ ਕਾਰਨ ਉਸ ’ਚ ਸਵਾਰ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਤੇ 25 ਦੇ ਕਰੀਬ ਸਵਾਰੀਆਂ ਮਾਮੂਲੀ ਜ਼ਖ਼ਮੀ ਹੋ ਗਈਆਂ ਹਨ। ਮ੍ਰਿਤਕ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਨਿੱਜੀ ਬੱਸ ਜੋ ਕਿ ਕਾਦੀਆਂ ਤੋਂ ਚੱਲੀ ਸੀ ਅਤੇ ਰਸਤੇ ’ਚੋਂ ਚੀਮਾ ਖੁੱਡੀ ਦੇ ਸਕੂਲ ਦੇ ਵਿਦਿਆਰਥੀ ਵੀ ਸਵਾਰ ਹੋ ਗਏ। ਇਹ ਬੱਸ ਜਦੋਂ ਪਿੰਡ ਮਠੌਲੇ ਨਜ਼ਦੀਕ ਪਹੁੰਚੀ ਤਾਂ ਸੜਕ ਛੋਟੀ ਹੋਣ ਕਾਰਨ ਮੋਟਰਸਾਈਕਲ ਸਵਾਰ ਨੂੰ ਰਸਤਾ ਦਿੰਦੇ ਸਮੇਂ ਬੱਸ ਦਾ ਸੰਤੁਲਨ ਵਿਗੜਨ ਕਾਰਨ ਇਹ ਸੜਕ ਨਾਲ ਲੱਗਦੇ ਖੇਤਾਂ ’ਚ ਜਾ ਪਲਟੀ। ਇਸ ਹਾਦਸੇ ’ਚ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ।

ਉਥੇ ਹੀ ਮ੍ਰਿਤਕ ਦੇ ਪਿੰਡ ਦੇ ਵਸਨੀਕ ਕਿਸਾਨ ਆਗੂ ਪਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਤੌਰ ’ਤੇ ਇਸ ਸੜਕ ਬਾਰੇ ਭੇਜਿਆ ਗਿਆ ਸੀ ਕਿ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਇਸ ਸੜਕ ਦੇ ਦੋਵੇਂ ਪਾਸੇ ਮਿੱਟੀ ਦੇ ਬਰਮ ਬਣਵਾਏ ਜਾਣ ਤਾਂ ਕਿ ਇਹ ਸੜਕ ਚੌੜੀ ਹੋ ਸਕੇ ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਦਾ ਖਮਿਆਜ਼ਾ ਅੱਜ ਸਨਮਦੀਪ ਸਿੰਘ ਵਰਗੇ ਵਿਦਿਆਰਥੀ ਨੂੰ ਭੁਗਤਣਾ ਪੈ ਗਿਆ ਜਿਸ ਦੀ ਕਿ ਜਾਨ ਚਲੀ ਗਈ ਹੈ।