ਸ਼ੇਰਿਕਾ ਜੈਕਸਨ ਨੇ ਜਿਤਿਆ ਸੋਨ ਤਮਗ਼ਾ

ਏਜੰਸੀ

ਖ਼ਬਰਾਂ, ਪੰਜਾਬ

ਸ਼ੇਰਿਕਾ ਜੈਕਸਨ ਨੇ ਜਿਤਿਆ ਸੋਨ ਤਮਗ਼ਾ

image

ਯੂਜੀਨ, 22 ਜੁਲਾਈ : ਜਮਾਇਕਾ ਦੀ ਸ਼ੇਰਿਕਾ ਜੈਕਸਨ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ 200 ਮੀਟਰ ਮਹਿਲਾਵਾਂ ਦੀ ਦੌੜ ’ਚ ਸੋਨ ਤਮਗ਼ਾ ਜਿੱਤ ਲਿਆ ਹੈ। ਪਹਿਲਾ ਵਿਸ਼ਵ ਖ਼ਿਤਾਬ ਜਿੱਤਣ ਲਈ ਜੈਕਸਨ ਨੇ 21.45 ਸਕਿੰਟ ਦਾ ਚੈਂਪੀਅਨਸ਼ਿਪ ਰਿਕਾਰਡ ਕਾਇਮ ਕੀਤਾ, ਜੋ ਦੂਜੀ ਸੱਭ ਤੋਂ ਤੇਜ਼ ਵਾਰ ਹੈ। 100 ਮੀਟਰ ਦੇ ਸੋਨ ਤਮਗ਼ਾ ਜੇਤੂ ਫ਼ਰੇਜ਼ਰ ਪ੍ਰਾਈਸ ਨੇ 21.81 ਸਕਿੰਟ ਦੇ ਸਮੇਂ ਨਾਲ 200 ਮੀਟਰ ਵਿਚ ਚਾਂਦੀ ਦਾ ਤਮਗ਼ਾ ਜਿਤਿਆ। ਬ੍ਰਿਟੇਨ ਦੀ ਡਿਫ਼ੈਂਡਿੰਗ ਚੈਂਪੀਅਨ ਦੀਨਾ ਅਸੇਰ ਸਮਿਥ ਨੇ ਕਾਂਸੀ ਦਾ ਤਮਗ਼ਾ ਜਿਤਿਆ। ਜਿੱਤ ਤੋਂ ਬਾਅਦ ਸ਼ੇਰਿਕਾ ਜੈਕਸਨ ਨੇ ਕਿਹਾ, ‘ਮੈਨੂੰ ਪਤਾ ਸੀ ਕਿ ਮੈਂ ਸੋਨ ਤਮਗ਼ਾ ਜਿੱਤਣਾ ਹੈ। ਜਿੰਨਾ ਸੰਭਵ ਹੋਇਆ ਮੈਂ ਓਨੀ ਤੇਜ਼ੀ ਨਾਲ ਦੌੜੀ। 
1988 ਉਲੰਪਿਕ ਵਿਚ ਫ਼ਲੋਰੈਂਸ ਗ੍ਰਿਫ਼ਿਥ ਜੋਏਨਰ ਦੁਆਰਾ ਸਥਾਪਤ ਕੀਤੇ 21.34 ਸਕਿੰਟ ਅਤੇ ਨੀਦਰਲੈਂਡ ਦੀ ਡੈਫ਼ਨੇ ਸ਼ਿਪਰਸ ਵਲੋਂ ਸਥਾਪਤ ਕੀਤੇ 21.63 ਸਕਿੰਟ ਦੇ ਪੁਰਾਣੇ ਵਿਸ਼ਵ ਚੈਂਪੀਅਨਸ਼ਿਪ ਰਿਕਾਰਡ ਨੂੰ ਤੋੜ ਦਿਤਾ। (ਏਜੰਸੀ)