ਔਰਤ ਨੂੰ ਬਿਨਾਂ ਦਸੇ ਚੇਅਰਮੈਨ ਬਣਾ ਕੇ ਖ਼ਾਤਾ ਖੁਲਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕਾ ਭੋਆ ਦੇ ਪਿੰਡ ਸਮਰਾਲਾ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿਚ ਹੈ............

Bank Account

ਗੁਰਦਾਸਪੁਰ :  ਹਲਕਾ ਭੋਆ ਦੇ ਪਿੰਡ ਸਮਰਾਲਾ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿਚ ਹੈ। ਇਸ ਸਕੂਲ ਦੀ ਇਮਾਰਤ ਵਾਸਤੇ ਸਰਕਾਰ ਵੱੋਲੋਂ ਫੰਡ  ਜਾਰੀ ਕੀਤਾ ਗਿਆ ਹੈ। ਪਰ ਸਕੂਲ ਦੀ ਅਧਿਅਪਕਾ ਪਿੰਡ ਦੀ ਸਕੂਲ ਕਮੇਟੀ ਨੂੰ ਦੱਸੇ ਬਗੈਰ ਹੀ ਇੱਕ ਔਰਤ ਨੂੰ ਸਕੂਲ ਕਮੇਟੀ ਦੀ ਚੇਅਰਪਰਸਨ ਲਗਾ ਕੇ ਬਕਾਇਦਾ ਬੈਂਕ ਵਿਚ ਉਸ ਦਾ ਖਾਤਾ ਵੀ ਖੁਲਵਾ ਦਿਤਾ ਗਿਆ ਹੈ। 

ਜਦੋਂ ਔਰਤ ਮੈਂਬਰ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਸਨੇ ਇਸ ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਦੇ ਚੇਅਰਮਨ ਦੇ ਧਿਆਨ ਵਿਚ ਮਾਮਲਾ ਲੈ ਆਂਦਾ। ਪਿੰਡ ਦੇ ਸਰਪੰਚ ਮਹਾਂਵੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਪਿੰਡ ਦੇ ਉਕਤ ਸਕੂਲ ਦੀ ਖਸਤਾ ਹਾਲਤ ਦਾ ਮਾਮਲਾ ਜਦੋਂ ਸਿੱਖਿਆ ਵਿਭਾਗ ਦੇ ਧਿਆਨ ਵਿਚ ਲਿਆਂਦਾ ਤਾਂ ਵਿਭਾਗ ਵੱਲੋਂ ਸਕੂਲ ਦੀ ਇਮਾਰਤ ਵਾਸਤੇ ਫੰਡ ਜਾਰੀ ਕਰ ਦਿੱਤਾ। ਪਰ ਸਕੂਲ ਦੇ ਹੈਡ ਟੀਚਰ ਵੱੋਲੋਂ ਨਵੀਂ ਕਮੇਟੀ ਬਣਾ ਕੇ ਇਕ ਔਰਤ ਨੂੰ ਚੇਅਰਪਰਸਨ ਲਗਾ ਦਿੱਤਾ। 

ਔਰਤ ਨੂੰ ਸ਼ੱਕ ਹੋਣ ਤੇ ਉਸਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ। ਨਵੀਂ ਬਣੀ ਔਰਤ ਨੇ ਅਸਤੀਫਾ ਦੇ ਦਿੱਤਾ ਹੈ। ਜਦੋ ਇਸ ਸਾਰੇ ਮਾਮਲੇ ਸਬੰਧੀ ਸਕੂਲ ਦੇ ਹੈਡ ਟੀਚਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਉਨÎ੍ਹਾਂ ਨੂੰ ਚੰਡੀਗੜ ਤੋਂ ਚਿੱਠੀ ਆਈ ਸੀ ਕਿ ਪਹਿਲੇ ਚੇਅਰਮੈਨ ਵੱਲੋਂ ਵਿਭਾਗ ਨੂੰ ਭੇਜੀ ਫਾਈਲ ਰੱਦ ਹੋ ਚੁੱਕੀ ਹੈ ਅਤੇ ਕਿਹਾ ਗਿਆ ਸੀ ਨਵਾਂ ਚੇਅਰਮੈਨ ਬਣਕੇ ਫਾਈਲ ਦਫਤਰ ਨੂੰ ਭੇਜੀ ਜਾਵੇ ਇਸ ਲਈ ਸਕੂਲ ਕਮੇਟੀ ਵਿਚੋਂ ਹੀ ਇੱਕ ਔਰਤ ਨੂੰ ਕਮੇਟੀ ਦੀ ਚੇਅਰਪਰਸਨ ਬਣਾਇਆ ਗਿਆ ਹੈ ਅਤੇ ਕਿਹਾ ਕਿ ਉਸਦੀ ਕੋਈ ਗਲਤ ਮਨਸ਼ਾ ਨਹੀਂ ਸੀ।