ਹਰਜੀਤ ਕੰਗ ਡੇਅਰੀ ਬੂਰਮਾਜਰਾ ਦੀ ਚੈਕਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬੂਰਮਾਜਰਾ ਵਿਖੇ ਸਹਾਇਕ ਫ਼ੂਡ ਕਮਿਸ਼ਨਰ ਡਾ. ਸੁਖਰਾਓ ਸਿੰਘ, ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ੍ਰੀ ਚਮਕੌਰ ਸਾਹਿਬ ਅਤੇ ਡਾਇਰੀ ਵਿਕਾਸ ਵਿਭਾਗ............

Checking Harjeet Kang Dairy Burmajra

ਮੋਰਿੰਡਾ : ਪਿੰਡ ਬੂਰਮਾਜਰਾ ਵਿਖੇ ਸਹਾਇਕ ਫ਼ੂਡ ਕਮਿਸ਼ਨਰ ਡਾ. ਸੁਖਰਾਓ ਸਿੰਘ, ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ੍ਰੀ ਚਮਕੌਰ ਸਾਹਿਬ ਅਤੇ ਡਾਇਰੀ ਵਿਕਾਸ ਵਿਭਾਗ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵਲੋਂ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਹਰਜੀਤ ਕੰਗ ਡੇਅਰੀ ਦੀ ਅਚਨਚੇਤ ਚੈਕਿੰਗ ਕਰ ਕੇ ਵੱਡੇ ਪੱਧਰ ਤੇ ਪਨੀਰ, ਦੁਧ, ਮੱਖਣ, ਘਿਉ ਜ਼ਬਤ ਕਰ ਕੇ ਡੇਅਰੀ ਸੀਲ ਕੀਤੀ ਗਈ। 

ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਜਾਰੰਗਲ ਨੇ ਦਸਿਆ ਕਿ ਚੈਕਿੰਗ ਦੌਰਾਨ ਡੇਅਰੀ ਵਿਚ ਲਗਭਗ 11 ਕੁਇੰਟਲ 75 ਕਿਲੋ ਪਨੀਰ, 200 ਲਿਟਰ ਦੁਧ, 125 ਕਿਲੋ ਦੁਧ ਦੀ ਕਰੀਮ, 535 ਕਿਲੋ ਦਹੀਂ ਅਤੇ 10 ਕਿਲੋ ਮੱਖਣ ਪਾਇਆ ਗਿਆ। ਇਸ ਮੌਕੇ  ਵਿਸ਼ੇਸ਼ ਟੀਮ ਵਲੋਂ ਇਸ ਡੇਅਰੀ ਚੋਂ ਕੁਲ 7 ਸੈਂਪਲ ਲਏ ਗਏ ਜਿਨ੍ਹਾਂ ਵਿਚ ਪਨੀਰ ਦੇ ਦੋ, ਦੁਧ ਦਾ ਇਕ, ਘਿਉ ਦਾ ਇਕ, ਕਰੀਮ ਦਾ ਇਕ, ਦਹੀਂ ਦਾ ਇਕ ਅਤੇ ਮੱਖਣ ਦਾ ਇਕ ਸੈਂਪਲ ਸ਼ਾਮਲ ਹੈ। ਇਨਾਂ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਫ਼ੂਡ ਐਨਾਲਿਸਟ ਪੰਜਾਬ ਦੇ ਦਫ਼ਤਰ ਭੇਜਿਆ ਗਿਆ ਹੈ।

ਰੀਪੋਰਟ ਪ੍ਰਾਪਤ ਹੋਣ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਡਾ. ਸੁਖਰਾਓ ਸਿੰਘ ਨੇ ਦਸਿਆ ਡੇਅਰੀ ਵਿਚ ਪਿਆ ਸਾਰਾ ਸਟਾਕ ਡੇਅਰੀ ਦੇ ਕੋਲਡ ਰੂਮ ਵਿਚ ਰੱਖ ਦਿਤਾ ਗਿਆ ਹੈ ਅਤੇ ਡੇਅਰੀ ਨੂੰ ਸੀਲ ਕਰ ਦਿਤਾ ਗਿਆ ਹੈ ਕਿਉਂਕਿ ਡੇਅਰੀ ਵਿਚ ਸਾਫ਼-ਸਫ਼ਾਈ ਦਾ ਬਹੁਤ ਮਾੜਾ ਹਾਲ ਸੀ ਅਤੇ ਡੇਅਰੀ ਮਾਲਕ ਮੌਕੇ ਤੇ ਲੋਕਾਂ ਨੂੰ ਸਮਾਨ ਵੇਚਣ ਦਾ ਲਾਈਸੰਸ ਵੀ ਨਹੀਂ ਵਿਖਾ ਸਕਿਆ। 

ਇਸ ਮੌਕੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੈਂਬਰਜ਼ ਸੇਵਾ ਸਿੰਘ ਭੂਰੜੇ, ਟੈਕਨੀਕਲ ਅਫ਼ਸਰ ਦਰਸ਼ਨ ਸਿੰਘ, ਪ੍ਰੋਗਰੈਸਿਵ ਡੇਅਰੀ ਫ਼ਾਰਮਿੰਗ ਐਸੋਸੀਏਸ਼ਨ ਦੇ ਅਵਤਾਰ ਸਿੰਘ, ਰਾਜਿੰਦਰ ਸਿੰਘ ਝਾੜ ਸਾਹਿਬ, ਹਰਿੰਦਰ ਸਿੰਘ ਸਾਹਪੁਰ, ਐਸ.ਐਚ.ਓ. ਸਿਟੀ ਮੋਰਿੰਡਾ ਮਨਜੋਤ ਕੌਰ (ਪ੍ਰੋਵੇਸਨ ਡੀ.ਐਸ.ਪੀ), ਸਹਾਇਕ ਐਸ.ਐਚ.ਓ. ਅਮਨਦੀਪ ਸਿੰਘ, ਐਸ.ਐਚ.ਓ ਸਦਰ ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।