ਪੰਜਾਬ ਸਟੇਟ ਸ਼ਾਟਗੰਨ ਚੈਂਪੀਅਨਸ਼ਿਪ ਚ ਪੰਜਾਬ ਦੇ ਪਹਿਲੇ ਪ੍ਰਾਇਮਰੀ ਅਧਿਆਪਕ ਨੇ ਜਿੱਤਿਆ ਤਾਂਬੇ ਦਾ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਪਟਿਆਲੇ ਜ਼ਿਲ੍ਹੇ ਵਿਚ ਹੋਈ ਪੰਜਾਬ ਸਟੇਟ ਸ਼ਾਟਗੰਨ ਚੈਪੀਅਨਸ਼ਿਪ ਵਿਚ ਪੂਰੇ ਪੰਜਾਬ ਦੇ ਸ਼ੂਟਰਾਂ ਨੇ ਭਾਗ ਲਿਆ...............

Teacher Rajdeep Singh Sodhi

ਫਿਰੋਜ਼ਪੁਰ  : ਬੀਤੇ ਦਿਨ ਪਟਿਆਲੇ ਜ਼ਿਲ੍ਹੇ ਵਿਚ ਹੋਈ ਪੰਜਾਬ ਸਟੇਟ ਸ਼ਾਟਗੰਨ ਚੈਪੀਅਨਸ਼ਿਪ ਵਿਚ ਪੂਰੇ ਪੰਜਾਬ ਦੇ ਸ਼ੂਟਰਾਂ ਨੇ ਭਾਗ ਲਿਆ। ਇਸ ਚੈਪੀਅਨਸ਼ਿਪ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਗੁਰੂਹਰਸਹਾਏ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾੜੇ ਕਲਾਂ ਦੇ ਅਧਿਆਪਕ ਰਾਜਦੀਪ ਸਿੰਘ ਸੋਢੀ ਨੇ ਡਬਲ ਟਰੈਪ ਈਵੈਂਟ ਵਿਚ ਤੀਜੀ ਪੁਜ਼ੀਸ਼ਨ ਹਾਸਲ ਕਰਕੇ ਆਪਣੇ ਇਲਾਕੇ ਗੁਰੂਹਰਸਹਾਏ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਣ ਵਧਾਇਆ। 

ਬਿਨਾ ਕਿਸੇ ਸਰਕਾਰੀ ਮੱਦਦ ਤੋਂ ਇਹ ਪ੍ਰਾਪਤੀ ਕਰਨ ਤੇ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਤੇ ਬਲਾਕ ਸਿੱਖਿਆ ਅਫਸਰ ਗੁਰੂਹਰਸਹਾਏ-2 ਮਦਨ ਮੋਹਨ ਕੰਧਾਰੀ ਨੇ ਰਾਜਦੀਪ ਸਿੰਘ ਨੁੰ ਵਧਾਈ ਦਿੱਤੀ। ਅਧਿਆਪਕ ਯੂਨੀਅਨਾਂ ਨੇ ਪੰਜਾਬ ਸਰਕਾਰ ਤੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਿੱਖਿਆ ਮੰਤਰੀ ਓਪੀ ਸੋਨੀ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਮੰਗ ਕੀਤੀ

ਕਿ ਜਿਸ ਤਰਾਂ ਹੋਰ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਉਨਾਂ ਦੀ ਖੇਡ ਲਈ ਉਨਾਂ ਦੇ ਵਿਭਾਗ ਜਿਵੇਂ ਪੰਜਾਬ ਪੁਲਿਸ ਵਿਭਾਗ, ਬੈਂਕ, ਰੇਲਵੇ ਵਿਭਾਗ, ਬਿਜਲੀ ਬੋਰਡ ਵਿਭਾਗ ਆਦਿ ਸਪਾਂਸਰ ਕਰਦੇ ਹਨ, ਉਸੇ ਤਰਾਂ ਸਿੱਖਿਆ ਵਿਭਾਗ ਵੱਲੋਂ ਵੀ ਆਪਣੇ ਮੁਲਾਜ਼ਮਾਂ ਨੂੰ ਆਪਣੀ ਖੇਡ ਲਈ ਸਪਾਂਸਰ ਕਰਕੇ ਮੱਦਦ ਕੀਤੀ ਜਾਵੇ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੱਕ ਖੇਡ ਕੇ ਮੈਡਲ ਪ੍ਰਾਪਤ ਕਰ ਸਕਣ।