ਮੁਸੀਬਤ 'ਚ ਹਰਿਆਣਾ ਕਾਂਗਰਸ ਪ੍ਰਧਾਨ ਤਨਵਰ, ਰੈਲੀ ਵਿਚ ਐਂਬੂਲੈਂਸ ਫਸਣ ਨਾਲ ਬੱਚੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੇ ਹਰਿਆਣਾ ਸੂਬਾ ਪ੍ਰਧਾਨ ਅਸ਼ੋਕ ਤਨਵਰ ਆਪਣੀ ਸਾਈਕਲ ਯਾਤਰਾ ਵਿਚ ਇੱਕ ਐਂਬੂਲੈਂਸ ਦੇ ਫਸਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਵਿਚ ਘੇਰੇ ਵਿਚ ਆ ਗਏ ਹਨ..

Ashok Tanwar

ਚੰਡੀਗੜ੍ਹ, ਕਾਂਗਰਸ ਦੇ ਹਰਿਆਣਾ ਸੂਬਾ ਪ੍ਰਧਾਨ ਅਸ਼ੋਕ ਤਨਵਰ ਆਪਣੀ ਸਾਈਕਲ ਯਾਤਰਾ ਵਿਚ ਇੱਕ ਐਂਬੂਲੈਂਸ ਦੇ ਫਸਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਵਿਚ ਘੇਰੇ ਵਿਚ ਆ ਗਏ ਹਨ। ਹਰਿਆਣੇ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਲਜ਼ਾਮ ਹੈ ਕਿ ਤਨਵਰ ਦੀ ਸਾਈਕਲ ਯਾਤਰਾ ਦੇ ਦੌਰਾਨ ਇੱਕ ਐਂਬੂਲੈਂਸ ਫਸ ਗਈ ਸੀ ਅਤੇ ਇਸ ਨਾਲ ਇਕ ਬੱਚੇ ਦੀ ਮੌਤ ਹੋ ਗਈ ਹੈ।