ਬਿਜਲੀ ਮੁਲਾਜ਼ਮਾਂ ਵਲੋਂ ਜੁਆਇੰਟ ਫ਼ੋਰਮ ਦੇ ਸੱਦੇ 'ਤੇ ਗੇਟ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਬਿਜਲੀ ਰਾਜ ਦੇ ਮੁਲਾਜਮਾਂ ਵਲੋਂ ਜੁਆਇੰਟ ਫੋਰਮ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਾਰੇ ਪੰਜਾਬ ਵਿਚ ਡਵੀਜਨ ਪੱਧਰ ਤੇ ਧਰਨੇ ਦਿਤੇ ਗਏ............

Power Employees Inviting Joint Forum for Gate Rally

ਸਮਾਣਾ : ਪੰਜਾਬ ਬਿਜਲੀ ਰਾਜ ਦੇ ਮੁਲਾਜਮਾਂ ਵਲੋਂ ਜੁਆਇੰਟ ਫੋਰਮ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਾਰੇ ਪੰਜਾਬ ਵਿਚ ਡਵੀਜਨ ਪੱਧਰ ਤੇ ਧਰਨੇ ਦਿਤੇ ਗਏ। ਇਸੇ ਕੜੀ ਤਹਿਤ ਸਮਾਣਾ ਡਵੀਜਨ ਦੇ ਮੁੱਖ ਗੇਟ ਤੇ ਧਰਨਾ ਦਿਤਾ ਗਿਆ ਜਿਸ ਵਿਚ ਬੁਲਾਰਿਆ ਨੇ ਕਿਹਾ ਕਿ ਪਾਵਰਕਾਮ ਟਰਾਸਿਕੋ ਦੀ ਮਨੇਜਮੈਂਟ ਵਾਰ-ਵਾਰ ਕੀਤੇ ਸਮਝੋਤਿਆਂ ਤੋਂ ਮੁਕਰ ਰਹੀ ਹੈ ਜਿਸ ਦੇ ਵਿਰੋਧ ਵਿਚ ਅੱਜ ਪੁਰੇ ਪੰਜਾਬ ਵਿਚ ਧਰਨੇ ਦਿਤੇ ਜਾ ਰਹੇ ਹਨ ਬੁਲਾਰਿਆ ਨੇ ਮੰਗ ਕੀਤੀ ਕਿ 23 ਸਾਲ ਪੇਸਕੇਲ ਬਿਨਾਂ ਸ਼ਰਤ ਪੇ ਬੈਡ 1 ਦਸੰਬਰ 2011 ਤੋਂ ਦਿਤਾ ਜਾਵੇ। ਨਵੀਂ ਭਰਤੀ ਕੀਤੀ ਜਾਵੇ, ਪੀ.ਟੀ.ਐਸ.ਫੁੱਲ ਸਕੇਲ ਦੇ ਕੇ ਰੈਗੁਲਰ ਕੀਤਾ ਜਾਵੇ।

ਬੁਲਾਰਿਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਦੀ ਜੁਮੇਵਾਰੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੋਕੇ ਪ੍ਰਧਾਨ ਬੱਗਾ ਸਿੰਘ, ਗੁਰਮੁੱਖ ਸਿੰਘ, ਧਰਮਪਾਲ ਕੁਲਾਰਾਂ, ਰਾਜਕੁਮਾਰ, ਦਵਿੰਦਰ ਸਿੰਘ, ਪ੍ਰੀਤਮ ਸਿੰਘ, ਮਲਕੀਤ ਸਿੰਘ, ਕਰਮ ਸਿੰਘ ਰਣਬੀਰ ਸਿੰਘ, ਅਤੇ ਸੂਬਾ ਆਗੂ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।