ਭਿੰਡਰਾਂਵਾਲੇ ਵਿਰੁਧ ਨਾਹਰੇਬਾਜ਼ੀ ਕਾਰਨ ਮਾਹੌਲ ਹੋਇਆ ਤਣਾਅਪੂਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਰੁਮੇਸ਼ ਕੁਮਾਰ ਕੁੱਕੂ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਦੀ ਅਗਵਾਈ ਵਿਚ ਆਏ ਵਰਕਰ ਜਦੋਂ ਰੈਫਰੰਡਮ 2020...............

Sikh community Slogan in favor of Bhindranwale

ਪਾਤੜਾਂ : ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਰੁਮੇਸ਼ ਕੁਮਾਰ ਕੁੱਕੂ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਦੀ ਅਗਵਾਈ ਵਿਚ ਆਏ ਵਰਕਰ ਜਦੋਂ ਰੈਫਰੰਡਮ 2020 ਦਾ ਪੁਤਲਾ ਫੂਕਣ ਕੌਮੀ ਮੁੱਖ ਮਾਰਗ ਉਤੇ ਸ਼ਹੀਦ ਭਗਤ ਸਿੰਘ ਚੌਂਕ ਵਿਚ ਆਏ ਤਾਂ ਉਨ੍ਹਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ, ਜਿਸ ਦੌਰਾਨ ਇਕ ਖਾਲਸਾ ਸਿੰਘ ਸ਼ਿਵ ਸੈਨਿਕਾਂ ਹੱਥੋਂ ਪੁਤਲਾ ਖੋਹ ਕੇ ਭੱਜਣ ਵਿਚ ਸਫਲ ਹੋ ਗਿਆ। ਹਾਲਾਂਕਿ ਪੁਲਿਸ ਨੇ ਪੁਤਲਾ ਕਬਜ਼ੇ ਵਿਚ ਲੈ ਲਿਆ। ਸਥਿਤੀ ਤਨਾਅ ਪੂਰਾਨ ਹੋ ਗਈ ਇਨੇ ਨੂੰ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਨਾਲ ਸਬੰਧਤ ਲੋਕ ਚੌਂਕ ਵਿੱਚ ਇਕੱਠ ਹੋ ਗਏ।

ਉਪ ਪੁਲੀਸ ਕਪਤਾਨ ਪਾਤੜਾਂ ਪ੍ਰਿਤਪਾਲ ਸਿੰਘ ਘੁੰਮਣ ਦੀ ਅਗਵਾਈ ਵਿੱਚ ਪੁਲੀਸ ਨੇ ਬੜ੍ਹੀ ਮੁਸ਼ਕਲ ਨਾਲ ਮਾਹੌਲ ਨੂੰ ਕਾਬੂ ਕੀਤਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਥੇ: ਬਲਕਾਰ ਸਿੰਘ ਭੁੱਲਰ ਦੀ ਅਗਵਾਈ ਵਿਚ ਆਏ ਮਾਨ ਸਮਰਥਕਾਂ ਤੇ ਗੁਲਾਬ ਸਿੰਘ ਵਾਸੀ ਜੋਗੇਵਾਲ ਨੇ ਖਾਲਸਿਤਾਨ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਜਥੇ: ਭੁੱਲਰ ਕਿਹਾ ਹੈ ਕਿ ਸ਼ਿਵ ਸੈਨਾਂ ਵਾਲੇ ਪੁਲੀਸ ਪ੍ਰੋਟੈਕਸ਼ਨ ਲੈਣ ਅਤੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਦੂਜੇ ਤੀਜੇ-ਦਿਨ ਮਾਹੌਲ ਖਰਾਬ ਕਰਦੇ ਹੀ ਹਨ

ਅਤੇ ਸੰਤਾਂ ਵਿਰੁਧ ਨਾਹਰੇਬਾਜ਼ੀ ਕਰਦੇ ਹਨ ਇਨ੍ਹਾਂ ਨੂੰ ਰੋਕਿਆ ਗਿਆ ਸੀ ਪਰ ਇਹ ਬਾਜ ਨਹੀਂ ਆ ਰਹੇ ਇਨ੍ਹਾਂ ਨੂੰ ਦੱਸਿਆ ਹੈ ਕਿ ਅਜੇ ਖਾਲਸਾ ਪੰਥ ਜਿਉਂਦਾ ਹੈ। ਜਥੇ: ਭੁੱਲਰ ਨੇ ਡੀ. ਐਸ. ਪੀ. ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਅੱਗੇ ਤੋਂ ਪਾਤੜਾਂ ਦਾ ਕੋਈ ਵੀ ਵਿਅਕਤੀ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗਾ ਤਾਂ ਅਕਾਲੀ ਦਲ (ਅ) ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗੀ ਕਰੇਗੀ।

ਪੁਲਿਸ ਉਪ ਕਪਤਾਨ ਪ੍ਰਿਤਪਾਲ ਸਿੰਘ ਘੁੰਮਣ ਨੇ ਦੋਵਾਂ ਧਿਰਾਂ ਨੂੰ ਸਮਝਾਕੇ ਮਾਹੌਲਾ ਸ਼ਾਂਤ ਕਰ ਦਿੱਤਾ ਹੈ ਜੇਕਰ ਕਿਸੇ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕੀਤਾ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਸ਼ਹਿਰ ਵਿਚ ਕੋਈ ਅਜਿਹੀ ਘਟਨਾ ਨਹੀਂ ਹੋਣ ਦਿਤੀ ਜਾਵੇਗੀ।