ਉਪ ਮੰਡਲ ਮੈਜਿਸਟਰੇਟ ਨੇ ਸਰਕਾਰੀ ਹਸਪਤਾਲ 'ਚ ਮਾਰਿਆ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਬ ਤਹਿਸੀਲ ਸੀਤੋ ਗੁੰਨੋਂ ਦੇ ਸਰਕਾਰੀ ਹਸਪਤਾਲ ਵਿੱਚ ਮਰੀਜਾਂ ਨੂੰ ਪਿਛਲੇ ਕਈ ਦਿਨਾਂ ਤੋ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਬੀਤੇ ਦਿਨਾਂ ਹੋਏ ਸੜਕ ਹਾਦਸਿਆਂ..............

Emergency Ward Locked

ਅਬੋਹਰ : ਸਬ ਤਹਿਸੀਲ ਸੀਤੋ ਗੁੰਨੋਂ ਦੇ ਸਰਕਾਰੀ ਹਸਪਤਾਲ ਵਿੱਚ ਮਰੀਜਾਂ ਨੂੰ ਪਿਛਲੇ ਕਈ ਦਿਨਾਂ ਤੋ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਬੀਤੇ ਦਿਨਾਂ ਹੋਏ ਸੜਕ ਹਾਦਸਿਆਂ ਵਿੱਚ ਮਰੀਜਾਂ ਨੂੰ ਉਚਿਤ ਇਲਾਜ ਨਾ ਮਿਲਣ ਦੀਆ ਸ਼ਿਕਾਇਤਾ ਨੂੰ ਵੇਖਦੇ ਹੋਏ ਬੁੱਧਵਾਰ ਨੂੰ ਐਸਡੀਐਮ ਪੂਨਮ ਸਿੰਘ ਨੇ ਅਚਾਨਕ ਜਾਂਚ ਪੜਤਾਲ ਕੀਤੀ। ਜਾਂਚ ਦੇ ਦੌਰਾਨ ਹਸਪਤਾਲ ਵਿੱਚ ਐਮਰਜੇਂਸੀ ਸਟਾਫ ਅਤੇ ਐਮਰਜੇਂਸੀ ਡਿਊਟੀ ਤੇ ਡਾਕਟਰ ਗੈਰ ਹਾਜਰ ਪਾਏ ਗਏ। ਹੈਰਾਨੀ ਵਾਲੀ ਗੱਲ ਤਾਂ ਉਸ ਸਮੇ ਰਹੀ ਜਿਸ ਟਾਇਮ ਐਸਡੀਐਮ ਨੇ ਦੌਰਾ ਕੀਤਾ ਉਸ ਸਮੇਂ ਇੱਕ ਡਿਲੀਵਰੀ ਕੇਸ ਅਤੇ ਇੱਕ ਐਮਰਜੇਂਸੀ ਕੇਸ ਵੀ ਹਸਪਤਾਲ ਆਏ ਸਨ

ਉਥੇ ਹੀ ਹਸਪਤਾਲ ਵਿੱਚ ਡਾਕਟਰ ਨਾ ਹੋਣ ਦੇ ਚਲਦੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਸਡੀਐਮ ਨੇ ਕਿਹਾ ਕਿ ਅੱਜ ਜੋ ਡਾਕਟਰ ਅਤੇ ਸਟਾਫ ਗੈਰ ਹਾਜਰ ਪਾਏ ਗਏ ਹਨ ਉਹ ਉਸ ਦੀ ਰਿਪੋਰਟ ਬਣਾ ਕੇ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਸੌਂਪਣਗੇ । ਉਨ੍ਹਾ ਕਿਹਾ ਕਿ ਅੱਜ ਸਿਰਫ ਇੱਕ ਨਰਸ ਦੇ ਸਹਾਰੇ ਹਸਪਤਾਲ ਚਲਾਇਆ ਜਾ ਰਿਹਾ ਸੀ । ਦੂਜੇ ਪਾਸੇ ਜਦੋ ਇਸ ਸੰਬੰਧ ਵਿੱਚ ਐਸਐਮਓ ਡਾਕਟਰ ਰਵੀ ਬੰਾਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਛੁੱਟੀ ਹੋਣ ਦੇ ਚਲਦੇ ਹਸਪਤਾਲ ਵਿੱਚ ਸਟਾਫ ਨਹੀਂ ਸੀ। ਰਹੀ ਗੱਲ ਡਾਕਟਰ ਦੀ ਤਾਂ ਡਾਕਟਰਾਂ ਦੀ ਕਮੀ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈ

ਅੱਜ ਉਹ ਵੀ ਛੁੱਟੀ ਤੇ ਸਨ । ਉਨ੍ਹਾਂ ਨੇ ਦੱਸਿਆ ਕਿ ਸੀਤੋਂ ਗੁੰਨੋ ਦੇ ਹਸਪਤਾਲ ਵਿੱਚ ਤਿੰਨ ਡਾਕਟਰਾਂ ਦੀ ਡਿਊਟੀ ਹੈ ਜਿਨ੍ਹਾਂ ਨੂੰ ਅਬੋਹਰ ਦੇ ਹਸਪਤਾਲ ਵਿੱਚ ਡੇਪੂਟੇਸ਼ਨ ਤੇ ਲਗਾਇਆ ਹੋਇਆ ਹੈ । ਜਿਸਦੇ ਬਾਬਤ ਉਹ ਕਈ ਵਾਰ ਸਿਹਤ ਵਿਭਾਗ ਨੂੰ ਜਾਣੂ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਹਸਪਤਾਲ ਵਿੱਚ ਐਸਐਮਓ ਅਤੇ ਓਪੀਡੀ ਦੀ ਡਿਊਟੀ ਨਿਭਾ ਰਹੇ ਹਨ।

ਇਸ ਤੋ ਦੂਜੇ ਪਾਸੇ ਆਮ ਜਨਤਾ ਦਾ ਕਹਿਣਾ ਸੀ ਕਿ ਉਚ ਅਧਿਕਾਰੀ ਉਨ੍ਹਾਂ ਲਾਪਰਵਾਹ ਡਾਕਟਰਾਂ ਦੀ ਸਿਕਾਇਤ ਉਪਰ ਕਰਨ ਨੂੰ ਕਹਿ ਕੇ ਟਾਲ ਦਿੰਦੇ ਹਨ ਤੇ ਇਸ ਦੇ ਉਲਟ ਸਥਾਨਕ ਅਧਿਕਾਰੀ ਡਾਕਟਰਾਂ ਦੀ ਕਮੀ ਦਾ ਰੋਣਾਂ ਰੋ ਕੇ ਅਪਣਾ ਪਲਾ ਝਾੜ ਲੈਂਦੇ ਹਨ। ਪਰ ਜੇਕਰ ਅਜਿਹੇ ਹਲਾਤਾਂ ਵਿੱਚ ਕੋਈ ਗੰਭੀਰ ਐਮਰਜੇਂੰਸੀ ਹਾਲਾਤ ਪੈਦਾ ਹੁੰਦੇ ਹਨ ਤਾਂ ਇਸ ਦਾ ਜ਼ਿੰਮੇਦਾਰ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਐਮਰਜੇਂਸੀ ਵਿੱਚ ਡਿਊਟੀ ਤੇ ਡਾਕਟਰ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ ਤਾਂ ਜੋ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ।